Health News: ਇਸ ਸਮੇਂ ਮੱਛਰਾਂ ਦਾ ਪ੍ਰਕੋਪ ਕਾਫੀ ਵੱਧ ਗਿਆ ਹੈ। ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਵੀ ਤੇਜ਼ੀ ਨਾਲ ਫੈਲਣ ਲੱਗੀਆਂ ਹਨ। ਅਜਿਹੇ ਵਿੱਚ ਮੱਛਰਾਂ ਤੋਂ ਆਪਣਾ ਅਤੇ ਆਪਣੇ ਪਰਿਵਾਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਬਾਜ਼ਾਰ 'ਚ ਕਈ ਤਰ੍ਹਾਂ ਦੇ ਉਤਪਾਦ ਉਪਲਬਧ ਹਨ, ਜੋ ਮੱਛਰਾਂ ਨੂੰ ਭਜਾਉਣ ਦਾ ਦਾਅਵਾ ਕਰਦੇ ਹਨ। ਪਰ ਇਨ੍ਹਾਂ ਵਿੱਚ ਖਤਰਨਾਕ ਰਸਾਇਣਾਂ ਦੀ ਵਰਤੋਂ ਹੋਣ ਕਾਰਨ ਇਹ ਸਿਹਤ ਲਈ ਵੀ ਹਾਨੀਕਾਰਕ ਹਨ। ਅਜਿਹਾ ਪ੍ਰੋਡਕਟਸ ਵੱਡਿਆਂ ਦੀ ਸਿਹਤ ਦੇ ਨਾਲ-ਨਾਲ ਬੱਚਿਆਂ ਦੇ ਲਈ ਹਾਨੀਕਾਰਕ ਹੁੰਦੇ ਹਨ।


ਹੋਰ ਪੜ੍ਹੋ : ਸ਼ੋਸ਼ਲ ਮੀਡੀਆ ਦੇ ਨਾਲ ਚਿਪਕੇ ਰਹਿਣ ਵਾਲੀ ਭੈੜੀ ਆਦਤ ਹੋਏਗੀ ਦੂਰ! 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ 'ਤੇ ਲੱਗਿਆ ਬੈਨ



ਅਜਿਹੇ 'ਚ ਕਿਉਂ ਨਾ ਕੋਈ ਅਜਿਹਾ ਕੁਦਰਤੀ ਉਪਾਅ ਅਪਣਾਇਆ ਜਾਵੇ, ਜਿਸ ਨਾਲ ਮੱਛਰ ਦੂਰ ਹੋ ਜਾਣਗੇ ਅਤੇ ਕੋਈ ਖਤਰਾ ਵੀ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਕੇਲੇ ਦੀ ਮਦਦ ਨਾਲ ਮੱਛਰਾਂ ਨੂੰ ਭਜਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਜੀ ਹਾਂ ਕੇਲੇ ਸਿਹਤ ਲਈ ਤਾਂ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਇਸ ਆਰਟੀਕਲ ਦੇ ਦੱਸੇ ਹੋਏ ਨੁਸਖੇ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਘਰ 'ਚੋਂ ਮੱਛਰ ਭੱਜ ਜਾਣਗੇ।  ਜੀ ਹਾਂ, ਕੇਲਾ (Banana) ਮੱਛਰਾਂ ਨੂੰ ਦੂਰ ਰੱਖਣ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ –


ਕੇਲੇ ਦੇ ਛਿਲਕੇ ਨਾਲ ਮੱਛਰਾਂ ਨੂੰ ਭਜਾਓ


ਕੇਲੇ ਦਾ ਛਿਲਕਾ ਮੱਛਰਾਂ ਤੋਂ ਬਚਣ ਵਿਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਕਰਨ ਦੀ ਜ਼ਰੂਰਤ ਨਹੀਂ ਹੈ। ਸੌਣ ਤੋਂ ਇਕ ਘੰਟਾ ਪਹਿਲਾਂ ਕਮਰੇ ਦੇ ਚਾਰ ਕੋਨਿਆਂ ਵਿਚ ਕੇਲੇ ਦੇ ਛਿਲਕਿਆਂ ਨੂੰ ਰੱਖੋ।



ਕੇਲੇ ਦੇ ਛਿਲਕਿਆਂ ਤੋਂ ਨਿਕਲਣ ਵਾਲੀ ਬਦਬੂ ਮੱਛਰਾਂ ਨੂੰ ਭਜਾਉਣ ਦਾ ਕੰਮ ਕਰਦੀ ਹੈ। ਜੇਕਰ ਤੁਹਾਡੇ ਘਰ 'ਚ ਛੋਟੇ ਬੱਚੇ ਹਨ ਜਾਂ ਕੋਈ ਸਾਹ ਦੀ ਸਮੱਸਿਆ ਜਾਂ ਅਸਥਮਾ ਤੋਂ ਪੀੜਤ ਹੈ ਤਾਂ ਕੈਮੀਕਲ ਆਧਾਰਿਤ ਉਤਪਾਦਾਂ ਦੀ ਬਜਾਏ ਤੁਸੀਂ ਇਸ ਨੁਸਖੇ ਨੂੰ ਇਕ ਵਾਰ ਜ਼ਰੂਰ ਅਜ਼ਮਾ ਸਕਦੇ ਹੋ।


ਕੇਲੇ ਦੇ ਛਿਲਕੇ ਦਾ ਪੇਸਟ ਮੱਛਰਾਂ ਨੂੰ ਦੂਰ ਕਰਦਾ ਹੈ


ਜੇਕਰ ਘਰ ਦੇ ਕਿਸੇ ਵੀ ਹਿੱਸੇ 'ਚ ਮੱਛਰਾਂ ਦਾ ਖ਼ਤਰਾ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਕੇਲੇ ਦੇ ਛਿਲਕਿਆਂ ਦੇ ਪੇਸਟ ਦੀ ਵਰਤੋਂ ਵੀ ਉਥੋਂ ਮੱਛਰਾਂ ਨੂੰ ਭਜਾਉਣ ਲਈ ਕਰ ਸਕਦੇ ਹੋ। ਇਸ ਦੇ ਲਈ ਛਿਲਕੇ ਨੂੰ ਕੱਢ ਕੇ ਮਿਕਸਰ 'ਚ ਬਰੀਕ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਘਰ ਦੇ ਉਨ੍ਹਾਂ ਕੋਨਿਆਂ 'ਤੇ ਚੰਗੀ ਤਰ੍ਹਾਂ ਲਗਾਓ ਜਿੱਥੇ ਮੱਛਰ ਸਭ ਤੋਂ ਜ਼ਿਆਦਾ ਹੁੰਦੇ ਹਨ। ਇਸ ਦੀ ਗੰਧ ਮੱਛਰਾਂ ਨੂੰ ਕਾਫੀ ਹੱਦ ਤੱਕ ਘੱਟ ਕਰੇਗੀ।



ਕੇਲੇ ਦੇ ਛਿਲਕੇ ਨੂੰ ਸਾੜੋ


ਮੱਛਰਾਂ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਤੁਸੀਂ ਕੇਲੇ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ। ਅਸਲ 'ਚ ਜਦੋਂ ਕੇਲੇ ਦੇ ਛਿਲਕੇ ਨੂੰ ਸਾੜਿਆ ਜਾਂਦਾ ਹੈ ਤਾਂ ਉਸ 'ਚੋਂ ਨਿਕਲਣ ਵਾਲੀ ਬਦਬੂ ਬਹੁਤ ਅਜੀਬ ਹੁੰਦੀ ਹੈ, ਜਿਸ ਕਾਰਨ ਮੱਛਰ ਜਲਦੀ ਤੋਂ ਜਲਦੀ ਦੂਰ ਭੱਜ ਜਾਂਦੇ ਹਨ।


ਪਰ ਕੇਲੇ ਦੇ ਛਿਲਕਿਆਂ ਨੂੰ ਸਾੜਦੇ ਸਮੇਂ ਸਾਵਧਾਨ ਰਹੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇਸ ਨੂੰ ਥੋੜ੍ਹੇ ਸਮੇਂ ਲਈ ਹੀ ਕਮਰੇ 'ਚ ਰੱਖੋ ਕਿਉਂਕਿ ਇਸ ਦੀ ਅਜੀਬ ਗੰਧ ਬਿਲਕੁਲ ਵੀ ਚੰਗੀ ਨਹੀਂ ਹੁੰਦੀ, ਇਸ ਨਾਲ ਤੁਹਾਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ।



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।