Health Tips: ਗਰਮੀਆਂ 'ਚ ਲੋਕਾਂ ਨੂੰ ਅਕਸਰ ਹੀਟਸਟ੍ਰੋਕ, ਖੁਸ਼ਕ ਚਮੜੀ ਤੇ ਖਾਣਾ ਨਾ ਪਚਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਜਿਵੇਂ-ਜਿਵੇਂ ਸੂਰਜ ਤੇ ਗਰਮੀ ਵਧਦੀ ਹੈ, ਸਰੀਰ ਦਾ ਤਾਪਮਾਨ ਵੀ ਵਧਦਾ ਹੈ। ਇਸ ਦਾ ਅਸਰ ਸਿੱਧਾ ਚਮੜੀ 'ਤੇ ਪੈਂਦਾ ਹੈ। ਅਜਿਹੇ 'ਚ ਗਰਮੀਆਂ 'ਚ ਬਦਹਜ਼ਮੀ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਲੋਕ ਖਾਣਾ ਛੱਡ ਦਿੰਦੇ ਹਨ।



ਇੰਨਾ ਹੀ ਨਹੀਂ ਜਦੋਂ ਤੁਸੀਂ ਤੇਜ਼ ਧੁੱਪ 'ਚ ਬਾਹਰ ਜਾਂਦੇ ਹੋ ਤਾਂ ਹੀਟ ਸਟ੍ਰੋਕ ਹੋਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ। ਇਸ ਕਾਰਨ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹੇ 'ਚ ਲੋਕ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਦੂਰ ਰਹਿਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਇਨ੍ਹਾਂ ਦਾ ਕੋਈ ਖਾਸ ਅਸਰ ਨਹੀਂ ਹੁੰਦਾ।

ਤੁਹਾਨੂੰ ਦੱਸ ਦਈਏ ਕਿ ਇੱਕ ਚੀਜ਼ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਪਲ ਭਰ 'ਚ ਦੂਰ ਕਰ ਸਕਦੀ ਹੈ ਤੇ ਉਹ ਹਨ ਪੁਦੀਨੇ ਦੀਆਂ ਪੱਤੀਆਂ। ਜੀ ਹਾਂ ਪੁਦੀਨੇ ਦੀਆਂ ਪੱਤੀਆਂ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਵੈਸੇ ਤਾਂ ਪੁਦੀਨਾ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ ਤੇ ਹਰ ਕੋਈ ਇਸ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨਾ ਪਸੰਦ ਕਰਦਾ ਹੈ, ਕਿਉਂਕਿ ਇਹ ਖਾਣੇ ਦਾ ਸੁਆਦ ਵੀ ਵਧਾਉਂਦਾ ਹੈ ਤੇ ਇਸ ਦੀ ਖੁਸ਼ਬੂ ਵੀ ਬਹੁਤ ਵਧੀਆ ਹੁੰਦੀ ਹੈ।

ਕੁਝ ਲੋਕਾਂ ਨੂੰ ਪੁਦੀਨਾ ਪਸੰਦ ਨਹੀਂ ਹੁੰਦਾ। ਅਜਿਹਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਅਜਿਹੇ ਲੋਕ ਪੁਦੀਨੇ ਦੇ ਫਾਇਦਿਆਂ ਤੋਂ ਅਣਜਾਣ ਹਨ। ਦਰਅਸਲ ਪੁਦੀਨਾ ਸਾਡੇ ਪੇਟ, ਚਮੜੀ ਤੇ ਮੂੰਹ ਲਈ ਫਾਇਦੇਮੰਦ ਹੁੰਦਾ ਹੈ। ਹਰ ਕਿਸੇ ਨੂੰ ਰੁੱਤ ਵਿੱਚ ਪੁਦੀਨੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਜਾਣੋ ਪੁਦੀਨਾ ਕਿਸ ਤਰ੍ਹਾਂ ਕਾਰਗਰ ਸਾਬਤ ਹੁੰਦਾ ਹੈ ਤੇ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।

1- ਮੂੰਹ ਦੀ ਬਦਬੂ ਨੂੰ ਦੂਰ ਕਰਦਾ- ਅਕਸਰ ਤੁਸੀਂ ਆਫਿਸ ਟਾਈਮ 'ਚ ਪਿਆਜ਼ ਖਾਣ ਤੋਂ ਡਰਦੇ ਹੋਵੋਗੇ ਕਿਉਂਕਿ ਪਿਆਜ਼ ਖਾਣ ਨਾਲ ਤੁਰੰਤ ਮੂੰਹ 'ਚੋਂ ਬਦਬੂ ਆਉਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ ਪੁਦੀਨੇ ਦੀਆਂ ਪੱਤੀਆਂ ਇਸ ਬਦਬੂ ਨੂੰ ਦੂਰ ਕਰ ਸਕਦੀਆਂ ਹਨ। ਪੁਦੀਨੇ ਦੀਆਂ ਪੱਤੀਆਂ ਵਿੱਚ ਬਹੁਤ ਤੇਜ਼ ਖੁਸ਼ਬੂ ਹੁੰਦੀ ਹੈ, ਜੋ ਤੁਹਾਡੇ ਮੂੰਹ ਨੂੰ ਤਾਜ਼ਾ ਕਰਦੀ ਹੈ ਤੇ ਬਦਬੂ ਨੂੰ ਦੂਰ ਕਰਦੀ ਹੈ। ਅਜਿਹੀ ਸਥਿਤੀ ਵਿੱਚ ਜਾਂ ਤਾਂ ਤੁਸੀਂ ਪੁਦੀਨੇ ਦੀਆਂ ਕੁਝ ਪੱਤੀਆਂ ਨੂੰ ਚਬਾ ਕੇ ਖਾਓ ਜਾਂ ਤੁਸੀਂ ਇੱਕ ਗਲਾਸ ਪਾਣੀ ਵਿੱਚ ਪੁਦੀਨੇ ਦੀਆਂ ਪੱਤੀਆਂ ਨੂੰ ਮਿਲਾ ਕੇ ਕੁਰਲੀ ਕਰ ਸਕਦੇ ਹੋ।

2. ਚਿਹਰੇ ਨੂੰ ਠੰਢਕ ਪਹੁੰਚਾਉਂਦਾ- ਗਰਮੀਆਂ ਦੇ ਮੌਸਮ 'ਚ ਚਮੜੀ ਬਿਲਕੁੱਲ ਢਿੱਲੀ ਤੇ ਅਜੀਬ ਜਿਹੀ ਹੋ ਜਾਂਦੀ ਹੈ। ਜੋ ਅਕਸਰ ਗਰਮੀਆਂ ਦੇ ਤਾਪਮਾਨ ਦੀ ਵਜ੍ਹਾ ਨਾਲ ਹੁੰਦੀ ਹੈ। ਅਜਿਹੇ 'ਚ ਚਿਹਰੇ ਨੂੰ ਠੰਢਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਜੋ ਚਿਹਰੇ 'ਚ ਜਾਨ ਬਣੀ ਰਹੇ ਤੇ ਸਕਿਨ ਫ੍ਰੈਸ ਰਹੇ। ਇਸ ਲਈ ਤੁਸੀਂ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਚੰਗੀ ਤਰ੍ਹਾਂ ਨਾਲ ਪੂਰੇ ਚਿਹਰੇ 'ਤੇ ਲਾ ਲਵੋ। ਇਸ ਨਾਲ ਚਮੜੀ ਵੀ ਚੰਗੀ ਰਹੇਗੀ ਤੇ ਚਿਹਰੇ ਨੂੰ ਠੰਢਕ ਮਿਲਦੀ ਹੈ।

3. ਲੂ ਤੋਂ ਬਚਾਉਂਦਾ- ਗਰਮੀਆਂ ਨੂੰ ਤਿੱਖੀ ਧੁੱਪ ਕਾਰਨ ਅਕਸਰ ਲੋਕਾਂ ਨੂੰ ਲੂ ਲੱਗ ਜਾਂਦੀ ਹੈ ਜਿਸ ਦਾ ਨਤੀਜਾ ਹੁੰਦਾ ਹੈ ਕਿ ਇਨਸਾਨ ਬੁਰੀ ਤਰ੍ਹਾਂ ਨਾਲ ਬੀਮਾਰ ਪੈ ਜਾਂਦਾ ਹੈ। ਅਜਿਹੇ 'ਚ ਲੂ ਤੋਂ ਬਚਣ ਲਈ ਪੁਦੀਨੇ ਦੇ ਪੱਤੇ ਬਹੁਤ ਕਾਰਗਰ ਸਾਬਤ ਹੁੰਦੇ ਹਨ ਕਿਉਂਕਿ ਪੁਦੀਨੇ ਦੇ ਪੱਤਿਆਂ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਲੂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਪੁਦੀਨੇ ਦਾ ਰਸ ਪੀਓ ਤੇ ਲੂ ਤੋਂ ਬਚੋ।

4. ਖਾਣਾ ਪਚਾਉਣ 'ਚ ਮਦਦ ਕਰਦਾ- ਗਰਮੀਆਂ 'ਚ ਖਾਣਾ ਜਲਦੀ ਪਚਦਾ ਨਹੀਂ ਜਿਸ ਕਾਰਨ ਕਬਜ਼, ਪੇਟ ਦਰਦ ਆਦਿ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਅਜਿਹੇ 'ਚ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੇਰ ਕਰਨ ਲਈ ਪੁਦੀਨੇ ਦਾ ਸੇਵਨ ਕਰੋ।

5. ਉਲਟੀ ਨੂੰ ਰੋਕਦਾ- ਅਕਸਰ ਗਰਮੀਆਂ 'ਚ ਗੈਸ ਜਾਂ ਬਾਹਰ ਦੇ ਖਾਣੇ ਕਾਰਨ ਸਮੱਸਿਆ ਹੋਣ ਲੱਗ ਜਾਂਦੀ ਹੈ। ਉਲਟੀ ਨੂੰ ਰੋਕਣ ਲਈ ਪੁਦੀਨੇ ਦੇ ਪੱਤਿਆਂ ਦਾ ਰਸ ਪੀਓ। ਇਸ ਨਾਲ ਤੁਰੰਤ ਉਲਟੀ ਰੁਕ ਜਾਵੇਗੀ।