Boiled egg or Omelette which is better: ਲੰਬੇ ਸਮੇਂ ਤੋਂ ਲੋਕ ਆਪਣੇ ਨਾਸ਼ਤੇ ਵਿੱਚ ਅੰਡੇ ਖਾਣਾ ਪਸੰਦ ਕਰਦੇ ਹਨ। ਆਂਡਾ ਨਾ ਸਿਰਫ ਸਵਾਦਿਸ਼ਟ ਹੁੰਦਾ ਹੈ, ਸਗੋਂ ਸਿਹਤਮੰਦ ਵੀ ਹੁੰਦਾ ਹੈ। ਇਹ ਵਿਟਾਮਿਨ, ਆਇਰਨ ਤੇ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ ਪਰ ਅੱਜ ਤੱਕ ਇਸ ਸਵਾਲ 'ਤੇ ਲਗਾਤਾਰ ਬਹਿਸ ਚੱਲ ਰਹੀ ਹੈ ਕਿ ਆਮਲੇਟ ਜਾਂ ਉਬਲੇ ਹੋਏ ਆਂਡੇ ਵਿੱਚੋਂ ਕਿਹੜਾ ਸਭ ਤੋਂ ਵੱਧ ਹੈਲਦੀ ਹੈ? 


ਦਰਅਸਲ ਕੁਝ ਲੋਕ ਦਲੀਲ ਦਿੰਦੇ ਹਨ ਕਿ ਆਮਲੇਟ ਵਧੇਰੇ ਸਿਹਤਮੰਦ ਹੁੰਦਾ ਹੈ। ਜਦੋਂਕਿ ਕੁਝ ਲੋਕ ਕਹਿੰਦੇ ਹਨ ਕਿ ਉਬਲੇ ਹੋਏ ਅੰਡੇ ਵਧੇਰੇ ਹੈਲਦੀ ਹੁੰਦੇ ਹਨ। ਅੱਜ ਅਸੀਂ ਇਸ ਆਰਟੀਕਲ ਰਾਹੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ।



ਦੱਸ ਦਈਏ ਕਿ ਉਬਲੇ ਹੋਏ ਅੰਡੇ ਇੱਕ ਸਧਾਰਨ ਨਾਸ਼ਤਾ ਹੈ ਜਿਸ ਨੂੰ ਕਿਸੇ ਖਾਸ ਤਿਆਰੀ ਦੀ ਲੋੜ ਨਹੀਂ ਹੁੰਦੀ ਹੈ। ਇਹ ਆਂਡੇ ਖਾਣ ਦੇ ਸਭ ਤੋਂ ਸਿਹਤਮੰਦ ਤਰੀਕਿਆਂ ਵਿੱਚੋਂ ਇੱਕ ਹੈ। ਦੂਜੇ ਪਾਸੇ ਆਮਲੇਟ ਫਰਾਈ ਕਰਕੇ ਬਣਾਇਆ ਜਾਂਦਾ ਹੈ। ਫਰਾਈ ਕਰਨ ਨਾਲ ਉਸ ਦੇ ਕੁਝ ਤੱਤ ਨਸ਼ਟ ਹੋ ਸਕਦੇ ਹਨ। ਇਸ ਤੋਂ ਇਲਾਵਾ ਫਰਾਈ ਕਰਨ ਲਈ ਤੇਲ ਜਾਂ ਘਿਓ ਵਰਤਿਆ ਜਾਂਦਾ ਹੈ ਜੋ ਕਈ ਲੋਕਾਂ ਦੀ ਸਿਹਤ ਲਈ ਸਹੀ ਨਹੀਂ ਹੋ ਸਕਦਾ। ਉਬਲੇ ਹੋਏ ਆਂਡੇ ਵਿੱਚ ਪਾਏ ਜਾਣ ਵਾਲੇ ਕੁਝ ਪ੍ਰਮੁੱਖ ਪੌਸ਼ਟਿਕ ਤੱਤ ਇਸ ਪ੍ਰਕਾਰ ਹਨ।


1. ਪ੍ਰੋਟੀਨ
ਅੰਡੇ ਨੂੰ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇੱਕ ਵੱਡੇ ਉਬਲੇ ਹੋਏ ਅੰਡੇ ਵਿੱਚ ਲਗਪਗ 6 ਗ੍ਰਾਮ ਉੱਚ-ਗੁਣਵੱਤਾ ਪ੍ਰੋਟੀਨ ਹੁੰਦਾ ਹੈ, ਜੋ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੁੰਦਾ ਹੈ ਜਿਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਵਧੇਰੇ ਪ੍ਰੋਟੀਨ ਦੀ ਲੋੜ ਹੁੰਦੀ ਹੈ।


2. ਵਿਟਾਮਿਨ ਡੀ
ਵਿਟਾਮਿਨ ਡੀ ਕਈ ਸਰੋਤਾਂ ਵਿੱਚੋਂ ਇੱਕ ਅੰਡੇ ਵਿੱਚ ਪਾਇਆ ਜਾਂਦਾ ਹੈ। ਇੱਕ ਉਬਲੇ ਹੋਏ ਅੰਡੇ ਵਿੱਚ ਲਗਪਗ 6% ਵਿਟਾਮਿਨ ਡੀ ਹੁੰਦਾ ਹੈ।


3. ਕੋਲੀਨ
ਅੰਡੇ ਕੋਲੀਨ ਦਾ ਇੱਕ ਬਹੁਤ ਵੱਡਾ ਸਰੋਤ ਹੈ, ਇੱਕ ਪੌਸ਼ਟਿਕ ਤੱਤ ਜੋ ਦਿਮਾਗ ਤੇ ਦਿਮਾਗੀ ਪ੍ਰਣਾਲੀ ਦੇ ਕੰਮ ਲਈ ਜ਼ਰੂਰੀ ਹੈ।


4. Lutein ਤੇ zeaxanthin
ਇਹ ਦੋਵੇਂ ​​ਐਂਟੀਆਕਸੀਡੈਂਟ ਅੰਡੇ ਦੀ ਜ਼ਰਦੀ ਵਿੱਚ ਪਾਏ ਜਾਂਦੇ ਹਨ ਤੇ ਅੱਖਾਂ ਦੀ ਸਿਹਤ ਲਈ ਜ਼ਰੂਰੀ ਹਨ। ਇਹ ਅੱਖਾਂ ਦੀ ਰੋਸ਼ਨੀ ਨੂੰ ਵੀ ਸੁਧਾਰਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।