Benefits of Bottleguard Juice: ਬਹੁਤ ਸਾਰੇ ਲੋਕ ਘੀਆ (ਲੌਕੀ) ਦੀ ਸਬਜ਼ੀ ਤੋਂ ਨੱਕ-ਮੂੰਹ ਵੱਟਦੇ ਹਨ ਪਰ ਇਹ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਘੀਆ ਦਾ ਜੂਸ ਸਿਹਤ ਲਈ ਇੱਕ ਚਮਤਕਾਰ ਵਾਂਗ ਕੰਮ ਕਰਦਾ ਹੈ। ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਲੌਕੀ ਦਾ ਜੂਸ ਪੀਣ ਨਾਲ ਹੈਰਾਨੀਜਨਕ ਫਾਇਦੇ ਮਿਲਦੇ ਹਨ। ਸਿਹਤ ਮਾਹਿਰਾਂ ਮੁਤਾਬਕ ਲੌਕੀ ਵਿੱਚ ਮੌਜੂਦ ਵਿਟਾਮਿਨ ਸੀ, ਬੀ1, ਬੀ2, ਬੀ3 ਤੇ ਬੀ9 ਵਰਗੇ ਤੱਤ ਐਂਟੀਆਕਸੀਡੈਂਟ ਦੀ ਭੂਮਿਕਾ ਨਿਭਾਉਂਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਸ ਦੇ ਨਾਲ ਹੀ ਲੌਕੀ ਦੇ ਜੂਸ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਸੋਡੀਅਮ, ਆਇਰਨ, ਫਾਸਫੋਰਸ ਆਦਿ ਮੌਜੂਦ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਇਸ ਦਾ ਸੇਵਨ ਸਰੀਰ ਨੂੰ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। 

1. ਚਮੜੀ ਨੂੰ ਮੁਲਾਇਮ ਚਮਕਦਾਰ ਬਣਾਉਂਦਾ

ਨਿਯਮਿਤ ਤੌਰ 'ਤੇ ਲੌਕੀ ਦਾ ਰਸ ਪੀਣ ਨਾਲ ਚਮੜੀ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹ ਚਮੜੀ ਨੂੰ ਖੁਸ਼ਕ ਹੋਣ ਤੋਂ ਰੋਕਦਾ ਹੈ। ਇਸ ਦੇ ਨਾਲ ਹੀ ਲੌਕੀ ਦਾ ਜੂਸ ਇੱਕ ਕੁਦਰਤੀ ਕਲੀਨਜ਼ਰ ਵਜੋਂ ਵੀ ਕੰਮ ਕਰਦਾ ਹੈ ਜੋ ਸਾਡੇ ਸਰੀਰ ਵਿੱਚੋਂ ਗੰਦੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਦਾ ਸੇਵਨ ਕਰਨ ਨਾਲ ਇਨਸਾਨ ਉਮਰ ਵਧਣ ਦੇ ਨਾਲ ਵੀ ਜਵਾਨ ਦਿਖਾਈ ਦਿੰਦਾ ਹੈ।

2. ਦਿਲ ਨੂੰ ਸਿਹਤਮੰਦ ਰੱਖਦਾ

ਲੌਕੀ ਦਾ ਜੂਸ ਦਿਲ ਦੀ ਸਿਹਤ ਲਈ ਚੰਗਾ ਹੈ। ਜੇਕਰ ਤੁਸੀਂ ਖਾਲੀ ਪੇਟ ਲੌਕੀ ਦਾ ਜੂਸ ਲਗਾਤਾਰ ਪੀਂਦੇ ਹੋ, ਤਾਂ ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਸਕਦਾ ਹੈ। ਲੌਕੀ ਦੀ ਸਬਜ਼ੀ ਵਿੱਚ ਉੱਚ ਖੁਰਾਕੀ ਫਾਈਬਰ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

3. ਪਾਚਨ ਕਿਰਿਆ ਨੂੰ ਸਿਹਤਮੰਦ ਰੱਖਦਾ

ਲੌਕੀ ਦਾ ਜੂਸ ਪੇਟ ਲਈ ਬਹੁਤ ਵਧੀਆ ਹੈ। ਇਸ ਵਿੱਚ ਫਾਈਬਰ ਤੇ ਐਂਟੀਆਕਸੀਡੈਂਟ ਹੁੰਦੇ ਹਨ। ਇਸ ਲਈ ਲੌਕੀ ਦਾ ਜੂਸ ਪੀਣ ਨਾਲ ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰਦੀ ਹੈ। ਲੌਕੀ ਦਾ ਜੂਸ ਪਾਚਨ ਕਿਰਿਆ ਨੂੰ ਸਹੀ ਕਰਦਾ ਹੈ ਤੇ ਅੰਤੜੀਆਂ ਦੀ ਗਤੀ ਨੂੰ ਠੀਕ ਕਰਦਾ ਹੈ, ਜਿਸ ਨਾਲ ਪੇਟ ਸਿਹਤਮੰਦ ਰਹਿੰਦਾ ਹੈ।

4.ਵਾਲਾਂ ਦੇ ਝੜਨ ਨੂੰ ਰੋਕਦਾ

ਜੇਕਰ ਕਿਸੇ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਤਾਂ ਲੌਕੀ ਦਾ ਰਸ ਪੀਣ ਦੇ ਨਾਲ ਹੀ ਇਸ ਨੂੰ ਵਾਲਾਂ 'ਤੇ ਵੀ ਲਾਇਆ ਜਾ ਸਕਦਾ ਹੈ। ਲੌਕੀ ਦਾ ਰਸ ਸਿਰ ਦੀ ਚਮੜੀ 'ਤੇ ਲਾਓ ਤੇ ਕੁਝ ਦੇਰ ਲਈ ਛੱਡ ਦਿਓ। ਜੇਕਰ ਤੁਸੀਂ ਇਹ ਨਿਯਮਿਤ ਤੌਰ 'ਤੇ ਕਰਦੇ ਹੋ, ਤਾਂ ਤੁਸੀਂ ਵਾਲਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

4. ਸ਼ੂਗਰ ਨੂੰ ਕੰਟਰੋਲ ਕਰਦਾ

ਲੌਕੀ ਦੇ ਜੂਸ ਵਿੱਚ ਪਾਣੀ ਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਲਈ ਗਰਮੀਆਂ ਵਿੱਚ ਇਹ ਸਿਹਤ ਲਈ ਬੇਹੱਦ ਲਾਹੇਵੰਦ ਹੈ।

5. ਗੁਰਦੇ ਨੂੰ ਸਿਹਤਮੰਦ ਰੱਖਦਾ

ਲੌਕੀ ਵਿੱਚ ਮੌਜੂਦ ਘੱਟ ਚਰਬੀ ਤੇ ਉੱਚ ਖੁਰਾਕੀ ਫਾਈਬਰ ਗੁਰਦੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ। ਇਸ ਲਈ ਲੌਕੀ ਦਾ ਜੂਸ ਗੁਰਦੇ ਲਈ ਚੰਗਾ ਹੈ। ਇਹ ਗੁਰਦੇ ਵਿੱਚ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਉੱਚ ਐਸਿਡ ਨੂੰ ਘਟਾਉਂਦਾ ਹੈ ਜੋ ਗੁਰਦੇ ਦੀ ਪੱਥਰੀ ਦਾ ਕਾਰਨ ਬਣਦਾ ਹੈ।