Cannabis Effects On Mind: ਭਾਰਤ 'ਚ ਲੋਕ ਵੱਖ-ਵੱਖ ਕਿਸਮਾਂ ਦੇ ਨਸ਼ੇ ਕਰਦੇ ਹਨ, ਜਿਸ 'ਚ ਇਕ ਗਾਂਜਾ ਵੀ ਸ਼ਾਮਲ ਹੈ। ਭਾਰਤ 'ਚ ਸਰਕਾਰ ਨੇ ਭੰਗ (Cannabis) 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਫਿਰ ਵੀ ਇਸ ਦੀ ਵੱਡੇ ਪੱਧਰ 'ਤੇ ਚੋਰਿਓਂ ਵਪਾਰ ਅਤੇ ਖਪਤ ਹੁੰਦੀ ਹੈ। ਹਾਲਾਂਕਿ 1985 ਤੱਕ ਗਾਂਜੇ 'ਤੇ ਪਾਬੰਦੀ ਨਹੀਂ ਸੀ, ਪਰ 1985 'ਚ ਰਾਜੀਵ ਗਾਂਧੀ ਸਰਕਾਰ ਨੇ NDPS (Narcotic Drugs and Psychotropic Substances) ਐਕਟ ਲਿਆਂਦਾ ਅਤੇ ਇਸ ਦੇ ਤਹਿਤ ਗਾਂਜੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ।


ਗਾਂਜੇ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਜਿੱਥੇ ਜ਼ਿਆਦਾਤਰ ਲੋਕ ਗਾਂਜੇ ਦੇ ਨੁਕਸਾਨ ਦੱਸਦੇ ਹਨ, ਉੱਥੇ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਦੇ ਫ਼ਾਇਦੇ ਗਿਣਾਉਂਦੇ ਹਨ। ਪਰ ਕੋਈ ਵੀ ਚੀਜ਼ ਜਿਸ ਨਾਲ ਦਿਮਾਗ ਦਾ ਸੰਤੁਲਨ ਵਿਗੜਦਾ ਹੈ, ਉਹ ਸਰੀਰ ਲਈ ਘਾਤਕ ਮੰਨਿਆ ਜਾਵੇਗਾ। ਪਿਛਲੇ ਕਈ ਸਾਲਾਂ ਤੋਂ ਦੇਸ਼ 'ਚ ਗਾਂਜੇ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।


ਕੀ ਹੈ ਇਹ ਗਾਂਜਾ?


ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਭੰਗ 'ਤੇ ਪਾਬੰਦੀ ਲਗਾਈ ਹੋਈ ਹੈ, ਦੂਜੇ ਪਾਸੇ ਕਈ ਦੇਸ਼ਾਂ 'ਚ ਇਹ ਪੂਰੀ ਤਰ੍ਹਾਂ ਕਾਨੂੰਨੀ ਹੈ। ਭੰਗ ਦਾ ਅੰਗਰੇਜ਼ੀ ਨਾਮ ਕੈਨਾਬਿਸ (Cannabis) ਹੈ। ਗਾਂਜਾ ਕੈਨਾਬਿਸ ਦੇ ਫੁੱਲਾਂ ਤੋਂ ਬਣਾਇਆ ਜਾਂਦਾ ਹੈ। ਆਮ ਤੌਰ 'ਤੇ ਗਾਂਜਾ ਦੀ ਵਰਤੋਂ ਸਿਗਰਟ ਪੀਣ ਲਈ ਕੀਤੀ ਜਾਂਦੀ ਹੈ, ਪਰ ਕਈ ਲੋਕ ਇਸ ਨੂੰ ਖਾ ਕੇ ਜਾਂ ਘੋਲ ਪੀ ਕੇ ਵੀ ਨਸ਼ਾ ਕਰ ਲੈਂਦੇ ਹਨ। ਭਾਰਤ 'ਚ ਗਾਂਜੇ ਨੂੰ ਐਨਡੀਪੀਐਸ ਦੇ ਅਧੀਨ ਲਿਆ ਕੇ ਪਾਬੰਦੀ ਲਗਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਇੱਕ ਮਨੋਵਿਗਿਆਨਕ ਪਦਾਰਥ (Psychoactive Drug) ਹੈ।


ਗਾਂਜੇ ਦਾ ਸੇਵਨ ਕਰਨ ਤੋਂ ਬਾਅਦ ਸਾਡੇ ਦਿਮਾਗ 'ਚ ਕਈ ਅਸਾਧਾਰਨ ਗਤੀਵਿਧੀਆਂ ਹੋਣ ਲੱਗਦੀਆਂ ਹਨ। ਕੈਨਾਬਿਸ ਪਲਾਂਟ 'ਚ ਲਗਭਗ 150 ਕਿਸਮਾਂ ਦੇ ਕੈਨਾਬਿਨੋਇਡ (Cannabinoids) ਪਾਏ ਜਾਂਦੇ ਹਨ, ਜਿਨ੍ਹਾਂ ਵਿਚੋਂ 2 ਰਸਾਇਣ THC ਅਤੇ CBD ਦਿਮਾਗ 'ਤੇ ਸਭ ਤੋਂ ਵੱਧ ਪ੍ਰਭਾਵ ਪਾਉਂਦੇ ਹਨ।


ਸਰੀਰ 'ਤੇ ਅਜਿਹਾ ਅਸਰ ਕਰਦਾ ਹੈ ਗਾਂਜਾ


ਜਦੋਂ ਕੋਈ ਵਿਅਕਤੀ ਗਾਂਜਾ ਪੀਂਦਾ ਹੈ ਤਾਂ ਗਾਂਜੇ 'ਚ ਪਾਏ ਜਾਣ ਵਾਲੇ 2 ਕੈਮੀਕਲ (THC ਅਤੇ CBD) ਵੱਖਰੇ ਤਰੀਕੇ ਨਾਲ ਕੰਮ ਕਰਦੇ ਹਨ। THC ਨਸ਼ਾ ਵਧਾਉਣ ਲਈ ਕੰਮ ਕਰਦਾ ਹੈ, ਜਦਕਿ ਸੀਬੀਡੀ ਇਸ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਅਸਲ 'ਚ ਸੀਬੀਡੀ ਲੋਕਾਂ ਦੀ ਚਿੰਤਾ ਨੂੰ ਘਟਾਉਣ 'ਚ ਬਹੁਤ ਮਦਦ ਕਰਦਾ ਹੈ। ਪਰ ਜਦੋਂ ਗਾਂਜੇ 'ਚ THC ਦੀ ਮਾਤਰਾ ਸੀਬੀਡੀ ਦੀ ਮਾਤਰਾ ਤੋਂ ਵੱਧ ਹੁੰਦੀ ਹੈ ਤਾਂ ਇਹ ਦਿਮਾਗ ਦੇ ਕੰਮਕਾਜ 'ਚ ਰੁਕਾਵਟ ਪਾਉਣ ਦਾ ਕੰਮ ਕਰਦੀ ਹੈ।


ਗਾਂਜਾ ਭੰਗ ਪੀਣ ਤੋਂ ਬਾਅਦ THC ਖੂਨ ਦੇ ਨਾਲ ਸਾਡੇ ਦਿਮਾਗ ਤੱਕ ਪਹੁੰਚਦਾ ਹੈ ਅਤੇ ਇਸ ਨਾਲ ਗੜਬੜ ਕਰਨਾ ਸ਼ੁਰੂ ਕਰ ਦਿੰਦਾ ਹੈ। ਸਾਡਾ ਦਿਮਾਗ ਆਪਣਾ ਸਾਰਾ ਕੰਮ ਨਿਊਰੋਨਸ ਦੀ ਮਦਦ ਨਾਲ ਕਰਦਾ ਹੈ ਪਰ ਗਾਂਜਾ ਪੀਣ ਤੋਂ ਬਾਅਦ ਨਿਊਰੋਨਸ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ।