Health Tips: ਗਰਮੀ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਦੁੱਧ ਵਿੱਚ ਫਲ ਮਿਲਾ ਕੇ ਸ਼ੇਕ ਜਾਂ ਸਮੂਦੀ ਬਣਾਉਂਦੇ ਹਨ ਤੇ ਮਜ਼ੇ ਨਾਲ ਪੀਂਦੇ ਹਨ। ਹਾਲਾਂਕਿ, ਇਹ ਸਵਾਲ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਿ ਕੀ ਦੁੱਧ ਵਿੱਚ ਫਲ ਮਿਲਾ ਕੇ ਖੀਣਾ ਸਿਹਤ ਲਈ ਸਹੀ ਹੈ? ਇਸ ਆਰਟੀਕਲ ਦੇ ਜ਼ਰੀਏ, ਅਸੀਂ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਾਂਗੇ। ਅੱਜ ਅਸੀਂ ਦੁੱਧ ਤੇ ਫਲਾਂ ਨੂੰ ਇਕੱਠੇ ਖਾਣ ਦੇ ਨਾਲ-ਨਾਲ ਉਨ੍ਹਾਂ ਫਲਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਇਕੱਠੇ ਖਾਣ ਨਾਲ ਸਰੀਰ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ।



ਜਦੋਂ ਫਲਾਂ ਨੂੰ ਦੁੱਧ ਵਿੱਚ ਮਿਲਾਇਆ ਜਾਂਦਾ ਤਾਂ ਕੀ ਹੁੰਦਾ ਹੈ?


ਜਦੋਂ ਤੁਸੀਂ ਫਲਾਂ ਨੂੰ ਦੁੱਧ ਨਾਲ ਮਿਲਾਉਂਦੇ ਹੋ ਤਾਂ ਕੁਝ ਰਸਾਇਣਕ ਪ੍ਰਤੀਕ੍ਰਿਆਵਾਂ ਹੁੰਦੀਆਂ ਹਨ। ਇਸ ਲਈ ਇਹ ਲਾਜ਼ਮੀ ਹੈ ਕਿ ਸਰੀਰ 'ਤੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ। 'ਓਨਲੀ ਮਾਈ ਹੈਲਥ' 'ਚ ਛਪੀ ਖਬਰ ਮੁਤਾਬਕ ਫਲ ਤੇ ਦੁੱਧ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਦੋਵਾਂ ਦੇ ਪਾਚਨ ਸਮੇਂ 'ਚ ਕਾਫੀ ਅੰਤਰ ਹੁੰਦਾ ਹੈ। ਦੋਹਾਂ ਨੂੰ ਵੱਖ-ਵੱਖ ਖਾਧਾ ਜਾ ਸਕਦਾ ਹੈ ਪਰ ਇਕੱਠੇ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਫਲ ਤੇ ਦੁੱਧ ਇਕੱਠੇ ਖਾਣ ਨਾਲ ਗੈਸ ਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ।


ਪੇਟ ਦੀਆਂ ਸਮੱਸਿਆਵਾਂ
ਫਲ ਤੇ ਦੁੱਧ ਦਾ ਇਕੱਠੇ ਸੇਵਨ ਕਰਨ ਨਾਲ ਗੈਸ, ਪੇਟ ਖਰਾਬ ਤੇ ਸੋਜ ਦੀ ਸਮੱਸਿਆ ਵੀ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਫਲ ਪੇਟ ਵਿੱਚ ਜਲਦੀ ਪਚ ਜਾਂਦੇ ਹਨ ਜਦੋਂਕਿ ਦੁੱਧ ਨੂੰ ਪਚਣ ਵਿੱਚ ਸਮਾਂ ਲੱਗਦਾ ਹੈ। ਇਨ੍ਹਾਂ ਦੋਹਾਂ ਨੂੰ ਇਕੱਠੇ ਖਾਣ ਨਾਲ ਪੇਟ 'ਚ ਗੈਸ ਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।



ਪੌਸ਼ਟਿਕ ਤੱਤ
ਫਲਾਂ ਤੇ ਦੁੱਧ ਦਾ ਇਕੱਠੇ ਸੇਵਨ ਕਰਨ ਨਾਲ ਹੋਣ ਵਾਲੀ ਇੱਕ ਹੋਰ ਸਮੱਸਿਆ ਹੈ ਪੋਸ਼ਕ ਤੱਤਾਂ ਦੀ ਕਮੀ। ਫਲਾਂ ਵਿੱਚ ਕੁਦਰਤੀ ਐਸਿਡ ਤੇ ਐਨਜ਼ਾਈਮ ਹੁੰਦੇ ਹਨ ਜੋ ਦੁੱਧ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਕੈਸੀਨ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਪੈਦਾ ਕਰ ਸਕਦੇ ਹਨ। ਦੁੱਧ ਤੋਂ ਮਿਲਣ ਵਾਲੇ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਦੀ ਸਰੀਰਕ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। 


ਇਸ ਕਾਰਨ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। 'ਕਰੰਟ ਰਿਸਰਚ ਇਨ ਫੂਡ ਸਾਇੰਸ' 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਨ੍ਹਾਂ ਦੋਵਾਂ ਨੂੰ ਇਕੱਠੇ ਖਾਣ ਨਾਲ ਗੈਸਟ੍ਰੋਇੰਟੇਸਟਾਈਨਲ ਡਾਈਜੇਸ਼ਨ ਹੁੰਦਾ ਹੈ ਜਿਸ ਨਾਲ ਉਨ੍ਹਾਂ ਦੇ ਐਂਟੀਆਕਸੀਡੈਂਟ ਦੇ ਅਵਸ਼ੋਸ਼ਣ 'ਤੇ ਅਸਰ ਪੈ ਸਕਦਾ ਹੈ।