Cherry Juice Benefits: ਜੇਕਰ ਤੁਸੀਂ ਚੰਗੀ ਸਿਹਤ ਚਾਹੁੰਦੇ ਹੋ ਤਾਂ ਬਿਹਤਰ ਭੋਜਨ ਦੇ ਨਾਲ-ਨਾਲ ਘੱਟੋ-ਘੱਟ 8 ਘੰਟੇ ਦੀ ਨੀਂਦ ਵੀ ਲੈਣੀ ਜ਼ਰੂਰੀ ਹੈ। ਅੱਜਕਲ੍ਹ ਬਦਲਦੇ ਲਾਈਫਸਟਾਈਲ ਦੇ ਕਾਰਨ ਨੀਂਦ ਦੀ ਸਮੱਸਿਆ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹੈ, ਜਿਸ ਦਾ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਰਾਤ ਨੂੰ ਨੀਂਦ ਨਾ ਆਉਣ ਕਾਰਨ ਦਿਨ ਭਰ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਕਿਸੇ ਕੰਮ ਵਿਚ ਮਨ ਨਹੀਂ ਲੱਗਦਾ। ਜੇਕਰ ਤੁਸੀਂ ਵੀ ਇਨਸੌਮਨੀਆ ਦੇ ਸ਼ਿਕਾਰ ਹੋ ਅਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਚੈਰੀ ਜੂਸ (Cherry Juice Benefits) ਤੁਹਾਡੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...।


ਚੈਰੀ ਦਾ ਜੂਸ ਇਨਸੌਮਨੀਆ ਦੀ ਸ਼ਿਕਾਇਤ ਨੂੰ ਕਰਦਾ ਦੂਰ


ਕਈ ਵਾਰ ਤਣਾਅ ਅਤੇ ਗਲਤ ਲਾਈਫਸਟਾਈਲ ਕਾਰਨ ਰਾਤ ਭਰ ਨੀਂਦ ਨਹੀਂ ਆਉਂਦੀ। ਹੌਲੀ-ਹੌਲੀ ਇਹ ਆਦਤ ਬਣ ਜਾਂਦੀ ਹੈ ਅਤੇ ਇਨਸੌਮਨੀਆ ਦੀ ਸ਼ਿਕਾਇਤ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਤੁਸੀਂ ਬਿਮਾਰ ਵੀ ਪੈ ਸਕਦੇ ਹੋ। ਅਜਿਹੇ 'ਚ ਰੋਜ਼ਾਨਾ ਚੈਰੀ ਦਾ ਜੂਸ ਪੀਣਾ ਫਾਇਦੇਮੰਦ ਹੋ ਸਕਦਾ ਹੈ। Today.com ਦੇ ਇੱਕ ਆਰਟਿਕਲ ਦੇ ਅਨੁਸਾਰ, ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੈਰੀ ਦਾ ਜੂਸ ਲੰਬੀ ਅਤੇ ਚੰਗੀ ਨੀਂਦ ਲਈ ਫਾਇਦੇਮੰਦ ਹੈ। ਦਰਅਸਲ, ਖੱਟੀ ਚੈਰੀ ਵਿੱਚ ਅਮੀਨੋ ਐਸਿਡ ਟ੍ਰਿਪਟੋਫੈਨ ਪਾਇਆ ਜਾਂਦਾ ਹੈ। ਇਹ ਮੇਲਾਟੋਨਿਨ ਦੇ ਉਤਪਾਦਨ ਵਿੱਚ ਬਹੁਤ ਮਦਦ ਕਰਦਾ ਹੈ। ਮੇਲਾਟੋਨਿਨ ਇੱਕ ਹਾਰਮੋਨ ਹੈ, ਸੌਣ ਅਤੇ ਜਾਗਣ ਦੇ ਚੱਕਰ ਨੂੰ ਆਸਾਨੀ ਨਾਲ ਪ੍ਰਬੰਧਿਤ ਕਰਦਾ ਹੈ। ਚੈਰੀ ਤੋਂ ਇਲਾਵਾ ਕਈ ਚੀਜ਼ਾਂ 'ਚ ਟ੍ਰਿਪਟੋਫੈਨ ਵੀ ਪਾਇਆ ਜਾਂਦਾ ਹੈ।


ਇਹ ਵੀ ਪੜ੍ਹੋ: ਸਿਰਫ ਪਕਵਾਨਾਂ ਦੀ ਹੀ ਨਹੀਂ..ਸਗੋਂ ਵਾਲਾਂ ਦੀ ਗ੍ਰੋਥ ਵੀ ਵਧਾਉਂਦਾ ਇਹ ਪੱਤਾ, ਇਦਾਂ ਕਰੋ ਵਰਤੋਂ


ਰਿਸਰਚ ਵਿੱਚ ਦੱਸ ਗਏ ਚੈਰੀ ਦੇ ਜੂਸ ਦੇ ਫਾਇਦੇ


ਚੈਰੀ ਦਾ ਜੂਸ ਪੀਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਨਾ ਸਿਰਫ ਇਨਸੌਮਨੀਆ ਦੀ ਸਮੱਸਿਆ ਦੂਰ ਹੁੰਦੀ ਹੈ, ਸਗੋਂ ਚੰਗੀ ਅਤੇ ਡੂੰਘੀ ਨੀਂਦ ਲੈਣ 'ਚ ਵੀ ਮਦਦ ਮਿਲਦੀ ਹੈ। ਇਕ ਰਿਸਰਚ 'ਚ ਕੁਝ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜੋ ਇਨਸੌਮਨੀਆ ਦੀ ਸ਼ਿਕਾਇਤ ਨਾਲ ਜੂਝ ਰਹੇ ਸਨ। ਉਨ੍ਹਾਂ ਸਾਰਿਆਂ ਨੂੰ ਸੌਣ ਤੋਂ ਪਹਿਲਾਂ ਪੀਣ ਲਈ ਚੈਰੀ ਦਾ ਜੂਸ ਦਿੱਤਾ ਗਿਆ। ਇਸ ਨੂੰ ਪੀਣ ਨਾਲ ਉਨ੍ਹਾਂ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਗਈ।ਇਸੇ ਲਈ ਚੈਰੀ ਦਾ ਜੂਸ ਇਨਸੌਮਨੀਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਮਦਦਗਾਰ ਹੁੰਦਾ ਹੈ।


ਇਮਿਊਨਿਟੀ ਵੀ ਬੂਸਟ ਕਰਦਾ ਚੈਰੀ ਦਾ ਜੂਸ


ਚੈਰੀ ਦਾ ਜੂਸ ਨਾ ਸਿਰਫ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੈ, ਸਗੋਂ ਇਸ ਦੇ ਸੇਵਨ ਨਾਲ ਸੋਜ ਦੀ ਸਮੱਸਿਆ ਵੀ ਖਤਮ ਹੋ ਸਕਦੀ ਹੈ। ਇਸ ਨਾਲ ਇਮਿਊਨਿਟੀ ਵੀ ਵਧਦੀ ਹੈ। ਇੱਕ ਗੱਲ ਧਿਆਨ ਵਿੱਚ ਰੱਖੋ ਜਦੋਂ ਵੀ ਤੁਸੀਂ ਚੈਰੀ ਦਾ ਜੂਸ ਪੀਂਦੇ ਹੋ, ਇਸ ਨੂੰ ਬਿਨਾਂ ਚੀਨੀ ਦੇ ਪੀਓ। ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।