Coca Cola Side Effects: ਕੋਕਾ-ਕੋਲਾ ਪੀਣ ਨਾਲ ਕੈਂਸਰ ਦਾ ਖ਼ਤਰਾ ਹੁੰਦਾ ਹੈ। ਇਹ ਗੱਲ ਵਿਸ਼ਵ ਸਿਹਤ ਸੰਗਠਨ (WHO) ਨੇ ਕਹੀ ਹੈ। WHO ਨੇ ਚੇਤਾਵਨੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਕੋਕਾ-ਕੋਲਾ ਸਮੇਤ ਸਾਫਟ ਡਰਿੰਕਸ ਤੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਮਿੱਠਾ ਬਣਾਉਣ ਲਈ ਵਰਤੇ ਜਾਣ ਵਾਲੇ ਆਰਟੀਫੀਸ਼ੀਅਲ ਸਵੀਟਨਰ ਐਸਪਾਰਟੈਮ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ।
ਕਿੰਨੀ ਮਾਤਰਾ ਸੁਰੱਖਿਅਤ ?
ਡਬਲਯੂਐਚਓ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਐਸਪਾਰਟੈਮ ਵਾਲੇ ਉਤਪਾਦ ਦਾ ਕਿੰਨੀ ਮਾਤਰਾ ਵਿੱਚ ਸੇਵਨ ਕਰਨਾ ਸੁਰੱਖਿਅਤ ਹੈ। ਕੋਈ ਵਿਅਕਤੀ ਹਾਨੀਕਾਰਕ ਮੰਨੇ ਜਾਣ ਵਾਲੇ ਪਦਾਰਥਾਂ ਦਾ ਕਿੰਨਾ ਸੇਵਨ ਕਰ ਸਕਦਾ ਹੈ, ਇਹ ਸੁਝਾਅ WHO ਦੀ ਇੱਕ ਵੱਖਰੀ ਮਾਹਿਰ ਕਮੇਟੀ ਨੇ ਦਿੰਦੀ ਹੈ। ਇਹ ਸੁਝਾਅ ਜੁਆਇੰਟ ਡਬਲਯੂਐਚਓ ਤੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਐਕਸਪਰਟ ਕਮੇਟੀ ਆਨ ਫੂਡ ਐਡੀਟਿਵਜ਼ (ਜੇਈਸੀਐਫਏ) ਦਿੰਦਾ ਹੈ।
ਕੋਲਡ ਡਰਿੰਕ ਦੀ ਛੋਟੀ ਬੋਤਲ 'ਚ 10 ਚਮਚ ਚੀਨੀ
ਇੱਕ ਖੋਜ ਰਿਪੋਰਟ ਮੁਤਾਬਕ 350 ਮਿਲੀਲੀਟਰ ਦੇ ਇੱਕ ਛੋਟੇ ਜਿਹੇ ਕੋਲਡ ਡਰਿੰਕ ਦੇ ਕੈਨ ਵਿੱਚ ਵੀ 10 ਤੋਂ 12 ਚਮਚ ਚੀਨੀ ਘੁਲੀ ਹੁੰਦੀ ਹੈ। ਡਬਲਯੂਐਚਓ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਦਿਨ ਵਿੱਚ 5-6 ਚਮਚ ਤੋਂ ਵੱਧ ਚੀਨੀ ਖਾਣਾ ਖ਼ਤਰਨਾਕ ਹੈ। ਇੱਕ ਰਿਪੋਰਟ ਮੁਤਾਬਕ ਅਜਿਹੇ ਡ੍ਰਿੰਕਸ ਹਰ ਸਾਲ ਕਰੀਬ 2 ਲੱਖ ਮੌਤਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।
ਸਾਰੇ ਕਾਰਬੋਨੇਟਿਡ ਡਰਿੰਕਸ ਭਾਵ ਕੋਲਡ ਡਰਿੰਕਸ ਵਿੱਚ ਫਾਸਫੋਰਿਕ ਐਸਿਡ ਮਿਲਾਇਆ ਜਾਂਦਾ ਹੈ। ਇਸੇ ਲਈ ਖੰਡ ਦੀ ਮਿਠਾਸ ਦਾ ਪਤਾ ਨਹੀਂ ਲੱਗਦਾ। ਇਹੀ ਕਾਰਨ ਹੈ ਕਿ ਕੋਲਡ ਡਰਿੰਕਸ ਨੂੰ ਥੋੜ੍ਹਾ ਮਿੱਠਾ ਬਣਾਉਣ ਲਈ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਚੀਨੀ ਸ਼ਾਮਲ ਕਰਨੀ ਪੈਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।