Cold Water Disadvantages: ਗਰਮੀ ਦੇ ਮੌਸਮ 'ਚ ਤੇਜ਼ ਧੁੱਪ ਅਤੇ ਤੇਜ਼ ਗਰਮੀ ਕਾਰਨ ਸਰੀਰ 'ਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ ਅਤੇ ਗਲਾ ਸੁੱਕਣ ਲੱਗ ਜਾਂਦਾ ਹੈ। ਧੁੱਪ ਸਾਡੇ ਸਰੀਰ ਵਿੱਚੋਂ ਪਾਣੀ ਨੂੰ ਨਿਚੋੜਨ ਲੱਗ ਜਾਂਦੀ ਹੈ, ਜਿਸ ਕਾਰਨ ਸਾਨੂੰ ਵਾਰ-ਵਾਰ ਪਿਆਸ ਲੱਗਦੀ ਹੈ। ਪਿਆਸ ਬੁਝਾਉਣ ਲਈ ਜ਼ਿਆਦਾਤਰ ਲੋਕ ਗਰਮੀਆਂ 'ਚ ਠੰਡਾ ਪਾਣੀ ਜਾਂ ਕੋਲਡ ਡ੍ਰਿੰਕਸ ਪੀਂਦੇ ਹਨ। ਕਿਉਂਕਿ ਇਹ ਨਾ ਸਿਰਫ਼ ਪਿਆਸ ਬੁਝਾਉਂਦਾ ਹੈ, ਸਗੋਂ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਵੀ ਦਿੰਦਾ ਹੈ।


ਜਦੋਂ ਗਰਮੀ ਲੱਗਦੀ ਹੈ ਤਾਂ ਕਈ ਵਾਰ ਉਹ ਲੋਕ ਵੀ ਠੰਡਾ ਪਾਣੀ ਪੀ ਲੈਂਦੇ ਹਨ, ਜਿਹੜੇ ਕਿ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਠੰਡਾ ਪਾਣੀ ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ। ਭਾਵੇਂ ਠੰਡਾ ਪਾਣੀ ਪੀਣ ਨਾਲ ਤੁਹਾਨੂੰ ਰਾਹਤ ਮਿਲਦੀ ਹੈ ਪਰ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਆਓ ਜਾਣਦੇ ਹਾਂ ਠੰਡਾ ਪਾਣੀ ਪੀਣ ਨਾਲ ਤੁਹਾਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਠੰਡਾ ਪਾਣੀ ਪੀਣ ਨਾਲ ਹੋ ਸਕਦੀਆਂ ਹਨ ਇਹ ਬਿਮਾਰੀਆਂ


ਠੰਡਾ ਪਾਣੀ ਪੀਣ ਨਾਲ ਦਿਲ ਦੀ ਧੜਕਣ ਦੀ ਗਤੀ 'ਤੇ ਅਸਰ ਪੈਂਦਾ ਹੈ। ਇਹ ਪਾਣੀ ਸਰੀਰ ਦੇ ਨਰਵਸ ਸਿਸਟਮ ਦੇ ਬੈਲੇਂਸ ਨੂੰ ਵਿਗਾੜਨ ਦਾ ਕੰਮ ਕਰ ਸਕਦਾ ਹੈ।


ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਨੇ ਪਹਿਲਾਂ ਹੀ ਲੋਕਾਂ ਵਿੱਚ ਮੋਟਾਪੇ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕੀਤਾ ਹੈ। ਅਜਿਹੇ 'ਚ ਜੇਕਰ ਖਾਣਾ ਖਾਣ ਤੋਂ ਤੁਰੰਤ ਬਾਅਦ ਠੰਡਾ ਪਾਣੀ ਪੀਤਾ ਜਾਵੇ ਤਾਂ ਮੋਟਾਪਾ ਹੋਰ ਤੇਜ਼ੀ ਨਾਲ ਵੱਧ ਸਕਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਡਾਈਟੀਸ਼ੀਅਨ ਖਾਣਾ ਖਾਣ ਤੋਂ ਤੁਰੰਤ ਬਾਅਦ ਠੰਡਾ ਪਾਣੀ ਪੀਣ ਤੋਂ ਬਚਣ ਦੀ ਸਲਾਹ ਦਿੰਦੇ ਹਨ।


ਇਹ ਵੀ ਪੜ੍ਹੋ: Raw Mangoes For Health: ਇਸ ਭਿਆਨਕ ਬਿਮਾਰੀ ਤੋਂ ਬਚਾ ਸਕਦਾ ਕੱਚਾ ਅੰਬ! ਇਸ ਦੀ ਇੱਕ ਖਾਸ ਕੁਆਲਿਟੀ ਨਾਲ ਸਰੀਰ ਨੂੰ ਮਿਲਦਾ ਹੈ ਫਾਇਦਾ


ਜੇਕਰ ਤੁਸੀਂ ਧੁੱਪ 'ਚ ਨਿਕਲਦੇ ਹੀ ਠੰਡਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਸਰਦੀ, ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਕਦੇ ਵੀ ਧੁੱਪ ਚੋਂ ਆਉਣ ਤੋਂ ਤੁਰੰਤ ਬਾਅਦ ਠੰਡਾ ਪਾਣੀ ਨਾ ਪੀਓ। ਜੇਕਰ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਨਾਰਮਲ ਪਾਣੀ ਪੀਓ। ਦਰਅਸਲ, ਠੰਡੇ ਪਾਣੀ ਦੀ ਵਜ੍ਹਾ ਨਾਲ ਸਰੀਰ 'ਚ ਜ਼ਿਆਦਾ ਮਾਤਰਾ 'ਚ ਬਲਗਮ ਪੈਦਾ ਹੋਣ ਲੱਗਦੀ ਹੈ, ਜਿਸ ਕਾਰਨ ਵਾਇਰਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।


ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਵੱਡੀ ਅੰਤੜੀ ਸੁੰਗੜ ਸਕਦੀ ਹੈ। ਜਿਸ ਕਾਰਨ ਸਵੇਰੇ ਢਿੱਡ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੁੰਦਾ ਅਤੇ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਆਯੁਰਵੇਦ ਵਿੱਚ ਕਬਜ਼ ਨੂੰ ਕਈ ਬਿਮਾਰੀਆਂ ਨਾਲ ਜੋੜਿਆ ਗਿਆ ਹੈ।


ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਰੀਰ ਦੇ ਸੈੱਲ ਵੀ ਸੁੰਗੜ ਜਾਂਦੇ ਹਨ ਅਤੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ। ਇਸ ਦਾ ਮੈਟਾਬੋਲਿਜ਼ਮ ਅਤੇ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।


ਠੰਡਾ ਪਾਣੀ ਪੀਣ ਨਾਲ ਵੀ ਤੁਹਾਡਾ ਗਲਾ ਖਰਾਬ ਹੋ ਸਕਦਾ ਹੈ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।


ਇਹ ਵੀ ਪੜ੍ਹੋ: ਗਰਮੀਆਂ 'ਚ ਨਹੀਂ ਪੈਣਾ ਚਾਹੁੰਦੇ ਹੋ ਬਿਮਾਰ ਤਾਂ ਅੱਜ ਤੋਂ ਹੀ ਡਾਈਟ 'ਚ ਸ਼ਾਮਲ ਕਰੋ ਇਹ ਹੈਲਥੀ ਜੂਸ