ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ, ਬ੍ਰਿਟੇਨ ਤੇ ਅਮਰੀਕਾ ਸਮੇਤ ਕੋਰੋਨਾਵਾਇਰਸ ਹੁਣ ਤੱਕ 186 ਦੇਸ਼ਾਂ ਤੱਕ ਫੈਲ ਚੁਕਿਆ ਹੈ। ਇਸ ਨਾਲ 20,000 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਇਨਸਾਨ ਦੇ ਸਰੀਰ ‘ਚ ਪਹੁੰਚਣ ਤੋਂ ਬਾਅਦ ਸਿੱਧਾ ਉਸ ਦੇ ਫੇਫੜਿਆਂ ‘ਤੇ ਸੰਕਰਮਣ ਕਰਦਾ ਹੈ।

ਇਸ ਨਾਲ ਸਭ ਤੋਂ ਪਹਿਲਾਂ ਬੁਖਾਰ, ਉਸ ਤੋਂ ਬਾਅਦ ਸੁੱਕੀ ਖੰਘ ਆਉਂਦੀ ਹੈ। ਬਾਅਦ ‘ਚ ਸਾਹ ਲੈਣ ਦੀ ਸਮੱਸਿਆ ਹੋ ਸਕਦੀ ਹੈ। ਵਾਇਰਸ ਦੇ ਸੰਕਰਮਣ ਦੇ ਲੱਛਣ ਦਿਖਣੇ ਸ਼ੁਰੂ ਹੋਣ ‘ਚ ਪੰਜ ਦਿਨ ਦਾ ਸਮਾਂ ਲੱਗਦਾ ਹੈ। ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ‘ਚ ਇਸ ਦੇ ਲੱਛਣ ਬਹੁਤ ਬਾਅਦ ‘ਚ ਵੀ ਦੇਖਣ ਨੂੰ ਮਿਲ ਸਕਦੇ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਵਾਇਰਸ ਦੇ ਸ਼ਰੀਰ ‘ਚ ਪਹੁੰਚਣ ਤੇ ਲੱਛਣ ਦਿਖਣ ‘ਚ 14 ਦਿਨਾਂ ਤੱਕ ਦਾ ਸਮਾਂ ਹੋ ਸਕਦਾ ਹੈ। ਹਾਲਾਂਕਿ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਸਮਾਂ 24 ਦਿਨਾਂ ਤੱਕ ਦਾ ਵੀ ਹੋ ਸਕਦਾ ਹੈ। ਬਿਮਾਰੀ ਦੇ ਸ਼ੁਰੂਆਤੀ ਲੱਛਣ ਠੰਢ ਤੇ ਫਲੂ ਵਰਗੇ ਹੀ ਹੁੰਦੇ ਹਨ, ਜਿਸ ਨਾਲ ਕੋਈ ਵਹਿਮ ‘ਚ ਵੀ ਪੈ ਸਕਦਾ ਹੈ।