Cow Milk vs Buffalo Milk: ਸਿਹਤ ਲਈ ਗਾਂ ਦਾ ਦੁੱਧ ਸਹੀ ਜਾਂ ਫਿਰ ਮੱਝ ਦਾ। ਇਸ ਬਾਰੇ ਅਕਸਰ ਵੀ ਵੱਖ-ਵੱਖ ਵਿਚਾਰ ਸਾਹਮਣੇ ਆਉਂਦੇ ਹਨ। ਕਈ ਡਾਕਟਰ ਬੱਚਿਆਂ ਨੂੰ ਮੱਝ ਦੀ ਬਜਾਏ ਗਾਂ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਦੂਜੇ ਪਾਸੇ ਮੰਨਿਆ ਜਾਂ ਦਾ ਹੈ ਕਿ ਮੱਝ ਦੇ ਦੁੱਧ ਵਿੱਚ ਵੱਧ ਤਾਕਤ ਤੇ ਪੌਸਟਿਕ ਤੱਤ ਹੁੰਦੇ ਹਨ। ਆਓ ਜਾਣਦੇ ਹਨ ਇਸ ਦੀ ਅਸਲੀਅਤ।



ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਚਾਹੇ ਉਹ ਮੱਝ ਦਾ ਹੋਏ ਜਾਂ ਫਿਰ ਗਾਂ ਦਾ। ਇਹ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਜੋ ਹੱਡੀਆਂ ਤੇ ਦੰਦਾਂ ਦੀ ਮਜਬੂਤੀ ਲਈ ਜ਼ਰੂਰੀ ਹੈ। ਸਿਹਤਮੰਦ ਤੇ ਫਿੱਟ ਰਹਿਣ ਲਈ ਡਾਕਟਰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਪਰ ਸਵਾਲ ਇਹ ਆਉਂਦਾ ਹੈ ਕਿ ਜਦੋਂ ਤੁਹਾਨੂੰ ਗਾਂ ਤੇ ਮੱਝ ਦੇ ਦੁੱਧ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਕਿਸ ਨੂੰ ਚੁਣੋਗੇ?



ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਦੁੱਧ 'ਚ ਕੁਝ ਚੀਜ਼ਾਂ ਚੰਗੀਆਂ ਹੁੰਦੀਆਂ ਹਨ, ਜਦਕਿ ਕੁਝ ਮਾੜੀਆਂ ਹੁੰਦੀਆਂ ਹਨ। ਖਾਸ ਤੌਰ 'ਤੇ ਜਦੋਂ ਬੱਚਿਆਂ ਜਾਂ ਬਜ਼ੁਰਗਾਂ ਦੀ ਗੱਲ ਆਉਂਦੀ ਹੈ, ਤਾਂ ਕਿਹੜਾ ਦੁੱਧ ਪਾਚਨ ਲਈ ਵਧੀਆ ਹੋ ਸਕਦਾ ਹੈ, ਆਓ ਜਾਣਦੇ ਹਾਂ...


ਦੁੱਧ ਵਿੱਚ ਫੈਟ ਦੀ ਮਾਤਰਾ
ਦੁੱਧ ਕਿੰਨਾ ਗਾੜ੍ਹਾ ਹੈ, ਇਹ ਉਸ ਵਿੱਚ ਮੌਜੂਦ ਫੈਟ 'ਤੇ ਨਿਰਭਰ ਕਰਦਾ ਹੈ। ਗਾਂ ਦੇ ਦੁੱਧ ਵਿੱਚ ਮੱਝ ਦੇ ਮੁਕਾਬਲੇ ਘੱਟ ਫੈਟ ਹੁੰਦੀ ਹੈ। ਇਹੀ ਕਾਰਨ ਹੈ ਕਿ ਮੱਝ ਦਾ ਦੁੱਧ ਗਾੜ੍ਹਾ ਹੁੰਦਾ ਹੈ। ਗਾਂ ਦੇ ਦੁੱਧ ਵਿੱਚ 3-4 ਫੀਸਦੀ ਫੈਟ ਹੁੰਦੀ ਹੈ, ਜਦੋਂਕਿ ਮੱਝ ਦੇ ਦੁੱਧ ਵਿੱਚ 7-8 ਫੀਸਦੀ ਫੈਟ ਹੁੰਦੀ ਹੈ। ਮੱਝ ਦਾ ਦੁੱਧ ਕਾਫੀ ਭਾਰਾ ਹੁੰਦਾ ਹੈ, ਇਸ ਲਈ ਇਹ ਪਚਣ ਵਿੱਚ ਵੀ ਸਮਾਂ ਲੈਂਦਾ ਹੈ ਤੇ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦਾ ਹੈ। ਇਸ ਲਈ ਬੱਚਿਆਂ ਜਾਂ ਬਜ਼ੁਰਗਾਂ ਨੂੰ ਗਾਂ ਦਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।



ਦੁੱਧ ਵਿੱਚ ਪਾਣੀ ਦੀ ਮਾਤਰਾ
ਪਾਣੀ ਹਰ ਵਿਅਕਤੀ ਲਈ ਜ਼ਰੂਰੀ ਹੈ, ਜਿਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਇਸ ਲਈ ਜੇਕਰ ਸਰੀਰ ਲਈ ਪਾਣੀ ਦੀ ਜ਼ਿਆਦਾ ਮਾਤਰਾ ਦੀ ਲੋੜ ਹੈ ਤਾਂ ਗਾਂ ਦਾ ਦੁੱਧ ਬਿਹਤਰ ਹੈ। ਗਾਂ ਦੇ ਦੁੱਧ ਵਿੱਚ 90 ਫੀਸਦੀ ਪਾਣੀ ਹੁੰਦਾ ਹੈ ਤੇ ਇਹ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ।


ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ
ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਨਾਲੋਂ 10-11 ਫੀਸਦੀ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਇਸ ਲਈ ਜਿਹੜੇ ਲੋਕਾਂ ਨੂੰ ਵੱਧ ਪ੍ਰੋਟੀਨ ਦੀ ਲੋੜ ਹੈ, ਉਹ ਮੱਝ ਦਾ ਦੁੱਧ ਪੀ ਸਕਦੇ ਹਨ। ਵਧਦੇ ਬੱਚਿਆਂ, ਜਿਮ ਕਰਨ ਵਾਲੇ ਲੋਕਾਂ ਨੂੰ ਮੱਝ ਦਾ ਦੁੱਧ ਪੀਣ ਦੀ ਸਿਫਾਰਸ਼ ਕੀਤੀ ਜਾਂਦੀ।


ਦੁੱਧ ਵਿੱਚ ਕੋਲੇਸਟ੍ਰੋਲ ਦੀ ਮਾਤਰਾ
ਦੋਵਾਂ ਕਿਸਮਾਂ ਦੇ ਦੁੱਧ ਵਿੱਚ ਕੋਲੈਸਟ੍ਰੋਲ ਦਾ ਪੱਧਰ ਵੀ ਵੱਖਰਾ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ, ਜੋ ਪੀਸੀਓਡੀ, ਹਾਈਪਰਟੈਨਸ਼ਨ, ਗੁਰਦਿਆਂ ਦੀਆਂ ਸਮੱਸਿਆਵਾਂ ਤੇ ਮੋਟਾਪੇ ਤੋਂ ਪੀੜਤ ਲੋਕਾਂ ਲਈ ਵਧੀਆ ਹੈ।


ਦੁੱਧ ਵਿੱਚ ਕੈਲੋਰੀ
ਮੱਝ ਦੇ ਦੁੱਧ ਵਿੱਚ ਪ੍ਰੋਟੀਨ ਤੇ ਫੈਟ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਕਰਕੇ ਇਸ ਵਿੱਚ ਕੈਲੋਰੀ ਵੀ ਵਧੇਰੇ ਹੁੰਦੀ ਹੈ। ਮੱਝ ਦੇ ਦੁੱਧ ਵਿੱਚ 237 ਕੈਲੋਰੀਜ ਹੁੰਦੀਆਂ ਹਨ, ਜਦੋਂਕਿ ਗਾਂ ਦੇ ਦੁੱਧ ਵਿੱਚ 148 ਕੈਲੋਰੀਆਂ ਹੁੰਦੀਆਂ ਹਨ।


ਦਰਅਸਲ ਪੌਸ਼ਟਿਕ ਤੱਤਾਂ 'ਤੇ ਨਜ਼ਰ ਮਾਰੀਏ ਤਾਂ ਦੋਵੇਂ ਤਰ੍ਹਾਂ ਦੇ ਦੁੱਧ ਦੇ ਆਪਣੇ-ਆਪਣੇ ਸਿਹਤ ਲਾਭ ਹਨ। ਇਸ ਲਈ ਤੁਹਾਨੂੰ ਕੀ ਪੀਣਾ ਚਾਹੀਦਾ ਹੈ, ਇਹ ਤੁਹਾਡੀ ਜ਼ਰੂਰਤ 'ਤੇ ਨਿਰਭਰ ਕਰਦਾ ਹੈ। ਹਾਲਾਂਕਿ, ਮੱਝ ਦੇ ਦੁੱਧ ਵਿੱਚ ਕਾਰਬੋਹਾਈਡਰੇਟ ਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਦੇ ਨਾਲ ਹੀ ਗਾਂ ਦਾ ਦੁੱਧ ਹਲਕਾ ਹੁੰਦਾ ਹੈ ਤੇ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਕਾਰਨ ਇਹ ਆਸਾਨੀ ਨਾਲ ਪਚ ਜਾਂਦਾ ਹੈ। ਇਸ ਲਈ ਗਾਂ ਦਾ ਦੁੱਧ ਬੱਚਿਆਂ, ਵੱਡੀ ਉਮਰ ਦੇ ਲੋਕਾਂ ਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਬਿਹਤਰ ਹੈ।