Tea In Evening: ਭਾਰਤ 'ਚ ਕੌਫੀ ਦੇ ਮੁਕਾਬਲੇ ਚਾਹ ਸਭ ਤੋਂ ਵੱਧ ਪੀਤੀ ਜਾਂਦੀ ਹੈ। ਇੱਥੋਂ ਦੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਮ ਵੇਲੇ ਚਾਹ ਪੀਣਾ ਸਿਹਤ ਲਈ ਠੀਕ ਨਹੀਂ। ਇਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸ਼ਾਮ ਨੂੰ ਚਾਹ ਕਿਉਂ ਨਹੀਂ ਪੀਣੀ ਚਾਹੀਦੀ। 


ਮਾਹਿਰਾਂ ਅਨੁਸਾਰ ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਉਹ ਕਿਹੜੇ-ਕਿਹੜੇ ਲੋਕ ਹਨ ਜੋ ਸ਼ਾਮ ਨੂੰ ਚਾਹ ਪੀ ਸਕਦੇ ਹਨ। ਆਓ ਜਾਣਦੇ ਹਾਂ ਇੱਕ-ਇੱਕ ਕਰਕੇ।


ਹਰ ਕਿਸੇ ਨੂੰ ਮਾਹਿਰਾਂ ਵੱਲੋਂ ਦਿਨ 'ਚ 1 ਜਾਂ 2 ਕੱਪ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਕੋਈ ਇਸ ਤੋਂ ਜ਼ਿਆਦਾ ਚਾਹ ਪੀਂਦਾ ਹੈ ਤਾਂ ਇਸ ਨਾਲ ਡੀਹਾਈਡ੍ਰੇਸ਼ਨ ਤੇ ਹੱਡੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਚਾਹ 'ਚ ਮੌਜੂਦ ਤੱਤ ਸਰੀਰ 'ਚ ਮੌਜੂਦ ਆਇਰਨ ਨੂੰ ਘੱਟ ਕਰ ਸਕਦੇ ਹਨ।


ਇਹ ਲੋਕ ਸ਼ਾਮ ਨੂੰ ਪੀ ਸਕਦੇ ਚਾਹ



1. ਅਜਿਹੇ 'ਚ ਜਿਹੜੇ ਲੋਕ ਰਾਤ ਨੂੰ ਨਾਈਟ ਸ਼ਿਫਟ ਕਰਦੇ ਹਨ, ਉਨ੍ਹਾਂ ਨੂੰ ਚਾਹ ਪੀ ਲੈਣੀ ਚਾਹੀਦੀ ਹੈ।


2. ਜਿਨ੍ਹਾਂ ਨੂੰ ਐਸੀਡਿਟੀ ਜਾਂ ਗੈਸਟਿਕ ਦੀ ਸਮੱਸਿਆ ਨਹੀਂ, ਉਹ ਵੀ ਚਾਹ ਪੀ ਸਕਦੇ ਹਨ।


3. ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਦੀ ਪਾਚਨ ਕਿਰਿਆ ਨੂੰ ਲੈ ਕੇ ਕੋਈ ਸਮੱਸਿਆ ਨਹੀਂ, ਉਹ ਚਾਹ ਦਾ ਸੇਵਨ ਵੀ ਕਰ ਸਕਦੇ ਹਨ।


4. ਜਿਹੜੇ ਲੋਕ ਹਰ ਰੋਜ਼ ਸਮੇਂ 'ਤੇ ਖਾਣਾ ਖਾਂਦੇ ਹਨ, ਉਹ ਵੀ ਸ਼ਾਮ ਨੂੰ ਚਾਹ ਪੀ ਸਕਦੇ ਹਨ।


5. ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਨਹੀਂ, ਉਹ ਵੀ ਸ਼ਾਮ ਨੂੰ ਚਾਹ ਪੀ ਸਕਦੇ ਹਨ।


ਅਜਿਹੇ ਲੋਕ ਸ਼ਾਮ ਨੂੰ ਚਾਹ ਨਾ ਪੀਣ



1. ਰਾਤ ਨੂੰ ਅਕਸਰ ਅੱਖਾਂ ਖੁੱਲ੍ਹਣ ਤੇ ਨੀਂਦ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।


2. ਕਬਜ਼ ਐਸੀਡਿਟੀ ਜਾਂ ਗੈਸ ਦੇ ਰੋਗੀਆਂ ਨੂੰ ਸ਼ਾਮ ਦੀ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ।


3. ਘੱਟ ਭਾਰ ਵਾਲੇ ਲੋਕ ਵੀ ਸ਼ਾਮ ਦੀ ਚਾਹ ਤੋਂ ਪ੍ਰਹੇਜ਼ ਕਰ ਸਕਦੇ ਹਨ।


4. ਵਾਲਾਂ, ਚਮੜੀ ਤੇ ਅੰਤੜੀਆਂ ਦੀ ਸਮੱਸਿਆ ਵਾਲੇ ਵੀ ਇਸ ਤੋਂ ਬਚ ਹੀ ਰਹਿਣ।


5. ਇੰਨਾ ਹੀ ਨਹੀਂ ਹਾਰਮੋਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।