Heart Health : ਹਾਸੇ ਨੂੰ ਸਭ ਤੋਂ ਵਧੀਆ ਦਵਾਈ ਮੰਨਿਆ ਜਾਂਦਾ ਹੈ। ਤੁਸੀਂ ਅਸਲ ਜ਼ਿੰਦਗੀ ਵਿੱਚ ਜਿੰਨਾ ਜ਼ਿਆਦਾ ਹੱਸੋਗੇ, ਤੁਹਾਡਾ ਦਿਲ ਓਨਾ ਹੀ ਤੰਦਰੁਸਤ ਅਤੇ ਸਿਹਤਮੰਦ ਹੋਵੇਗਾ। ਅਜਿਹਾ ਹੀ ਇੱਕ ਅਧਿਐਨ ਸਾਹਮਣੇ ਆਇਆ ਹੈ। ਜਿਸ 'ਚ ਕਿਹਾ ਗਿਆ ਹੈ ਕਿ ਖੁੱਲ੍ਹ ਕੇ ਹੱਸਣਾ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਕਾਰਨ ਸਿਹਤ ਦੀਆਂ ਵੱਡੀਆਂ ਸਮੱਸਿਆਵਾਂ ਪਲ ਭਰ ਵਿੱਚ ਦੂਰ ਹੋ ਜਾਂਦੀਆਂ ਹਨ। ਇਸ ਤਾਜ਼ਾ ਅਧਿਐਨ ਦੀ ਰਿਪੋਰਟ 'ਚ ਦੱਸਿਆ ਗਿਆ ਕਿ ਹੱਸਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ ਤੇ ਦਿਲ ਸਿਹਤਮੰਦ (Healthy Heart) ਰਹਿੰਦਾ ਹੈ। ਖੁੱਲ੍ਹ ਕੇ ਹੱਸਣ ਨਾਲ ਕਾਰਡੀਓਵੈਸਕੁਲਰ ਸਿਸਟਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ, ਜਿਸ ਕਾਰਨ ਦਿਲ ਸਹੀ ਢੰਗ ਨਾਲ ਕੰਮ ਕਰਦਾ ਹੈ।
ਕੀ ਕਹਿੰਦੀ ਹੈ ਰਿਸਰਚ
ਖੋਜਕਰਤਾਵਾਂ ਨੇ 64 ਸਾਲ ਦੀ ਉਮਰ ਦੇ 26 ਲੋਕਾਂ ਦਾ ਅਧਿਐਨ ਕੀਤਾ। ਇਨ੍ਹਾਂ ਭਾਗੀਦਾਰਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ ਸੀ। ਸਾਰੇ ਭਾਗੀਦਾਰ ਕੋਰੋਨਰੀ ਆਰਟਰੀ ਬਿਮਾਰੀ ਦੇ ਮਰੀਜ਼ ਸਨ। ਉਨ੍ਹਾਂ 'ਤੇ 12 ਹਫ਼ਤਿਆਂ ਤੱਕ ਖੋਜ ਚੱਲੀ। ਇੱਕ ਸਮੂਹ ਨੇ 12 ਹਫ਼ਤਿਆਂ ਲਈ ਕਾਮੇਡੀ ਸ਼ੋਅ ਦੇਖਿਆ, ਭਾਵ ਤਿੰਨ ਮਹੀਨਿਆਂ ਲਈ ਅਤੇ ਦੂਜੇ ਸਮੂਹ ਨੇ ਉਸੇ ਸਮੇਂ ਲਈ ਇੱਕ ਗੰਭੀਰ ਡਾਕੂਮੈਂਟਰੀ ਦੇਖੀ। ਇਸ ਤੋਂ ਬਾਅਦ ਇਹ ਪਾਇਆ ਗਿਆ ਕਿ ਕਾਮੇਡੀ ਸ਼ੋਅ ਵੇਖਣ ਵਾਲੇ ਮਰੀਜ਼ਾਂ ਦੇ ਹਾਸੇ ਕਾਰਨ ਉਨ੍ਹਾਂ ਦੇ ਦਿਲ ਦੇ ਕੰਮ ਵਿੱਚ ਕਾਫੀ ਸੁਧਾਰ ਹੋਇਆ ਹੈ। ਡਾਕੂਮੈਂਟਰੀ ਵੇਖਣ ਵਾਲਿਆਂ ਦੇ ਮੁਕਾਬਲੇ, ਉਨ੍ਹਾਂ ਦੇ ਕਾਰਡੀਓਵੈਸਕੁਲਰ ਫੰਕਸ਼ਨ ਵਿੱਚ 10 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਕਾਮੇਡੀ ਸ਼ੋਅ ਦੇਖਣ ਵਾਲੇ ਗਰੁੱਪ ਵਿੱਚ ਵੀ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਜ਼ਿਆਦਾ ਪਾਈ ਗਈ।
ਕੀ ਕਹਿਣਾ ਹੈ ਖੋਜਕਰਤਾਵਾਂ ਦਾ
ਇਸ ਖੋਜ ਟੀਮ ਦਾ ਹਿੱਸਾ ਰਹੇ ਬ੍ਰਾਜ਼ੀਲ ਦੇ ਡੀ ਕਲੀਨਿਕਸ ਡੀ ਪੋਰਟੋ ਅਲੇਗਰੇ ਹਸਪਤਾਲ ਦੇ ਪ੍ਰੋ. ਸੈਫੀ ਨੇ ਦੱਸਿਆ ਕਿ ਕੋਰੋਨਰੀ ਆਰਟਰੀ ਬਿਮਾਰੀ ਦੇ ਮਰੀਜ਼ ਅਕਸਰ ਹਸਪਤਾਲਾਂ ਵਿੱਚ ਆਉਂਦੇ ਰਹਿੰਦੇ ਹਨ। ਇਨਫਲੇਮੇਸ਼ਨ ਅਤੇ ਬਾਇਓਮਾਰਕਰ ਇਹਨਾਂ ਵਿੱਚ ਪਾਏ ਜਾਂਦੇ ਹਨ। ਉਨ੍ਹਾਂ ਦੀਆਂ ਧਮਨੀਆਂ ਵਿੱਚ ਪਲੇਕ ਜਮ੍ਹਾਂ ਹੋ ਜਾਂਦੀ ਹੈ, ਜੋ ਬਾਅਦ ਵਿੱਚ ਦਿਲ ਦਾ ਦੌਰਾ ਜਾਂ ਸਟ੍ਰੋਕ ਦਾ ਕਾਰਨ ਬਣ ਸਕਦੀ ਹੈ। ਅਜਿਹੀ ਸਥਿਤੀ ਵਿਚ ਜੇਕਰ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਕਾਮੇਡੀ ਸ਼ੋਅ ਦਿਖਾਉਣ ਦੇ ਨਾਲ-ਨਾਲ ਲਾਫਟਰ ਥੈਰੇਪੀ ਜਾਂ ਖੁਸ਼ ਰਹਿਣ ਦੇ ਹੋਰ ਤਰੀਕੇ ਦੱਸੇ ਜਾਂ ਵਰਤੇ ਜਾਣ ਤਾਂ ਕਾਫੀ ਸੁਧਾਰ ਵੇਖਣ ਨੂੰ ਮਿਲੇਗਾ। ਕਿਉਂਕਿ ਖੁਸ਼ ਰਹਿਣਾ ਜਾਂ ਖੁੱਲ੍ਹ ਕੇ ਹੱਸਣਾ ਦਿਲ ਦੀ ਸਿਹਤ ਨੂੰ ਬਹੁਤ ਵਧੀਆ ਬਣਾਉਂਦਾ ਹੈ। ਇਸ ਲਈ ਹਰ ਕਿਸੇ ਨੂੰ ਮਰੀਜ਼ ਨਾਲ ਬੈਠ ਕੇ ਉਸ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਜਾਂ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ।