Potato Peels Health Benefits: ਆਲੂ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਸਬਜ਼ੀਆਂ ਆਲੂ ਤੋਂ ਬਿਨਾਂ ਤਿਆਰ ਹੀ ਨਹੀਂ ਕੀਤੀਆਂ ਜਾ ਸਕਦੀਆਂ। ਤਕਰੀਬਨ ਹਰ ਭਾਰਤੀ ਆਲੂ ਦੇ ਪਰਾਂਠੇ ਤੇ ਸਮੋਸੇ ਪਸੰਦ ਕਰਦਾ ਹੈ ਪਰ ਇਹ ਵੀ ਸੱਚ ਹੈ ਕਿ ਆਲੂਆਂ ਦਾ ਜ਼ਿਆਦਾ ਸੇਵਨ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਮੋਟਾਪਾ ਵਧ ਸਕਦਾ ਹੈ ਤੇ ਪਾਚਨ ਤੰਤਰ 'ਚ ਗੜਬੜੀ ਹੋ ਸਕਦੀ ਹੈ। ਆਲੂਆਂ ਦਾ ਜ਼ਿਆਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵੀ ਨੁਕਸਾਨਦਾਇਕ ਹੈ।


ਕੀ ਤੁਸੀਂ ਜਾਣਦੇ ਹੋ ਕਿ ਆਲੂ ਦੇ ਛਿਲਕਿਆਂ ਦੇ ਕਈ ਫਾਇਦੇ ਹੁੰਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੂ ਦੇ ਛਿਲਕੇ ਸਿਹਤ ਲਈ ਇੰਨੇ ਫਾਇਦੇਮੰਦ ਹੁੰਦੇ ਹਨ ਕਿ ਇਨ੍ਹਾਂ ਨੂੰ ਸੁੱਟਣ ਵਾਲੇ ਪਛਤਾਉਣਗੇ। ਦਰਅਸਲ ਅਸੀਂ ਆਲੂ ਦੇ ਛਲਕਿਆਂ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਾਂ। ਅਜਿਹਾ ਇਸ ਲਈ ਕਰਦੇ ਹਾਂ ਕਿ ਅਸੀਂ ਆਲੂ ਦੇ ਛਲਕਿਆਂ ਦੇ ਫਾਇਦੇ ਜਾਣਦੇ ਹੀ ਨਹੀਂ ਹੁੰਦੇ।


ਦਰਅਸਲ ਆਲੂ ਦੇ ਛਿਲਕਿਆਂ 'ਚ ਅਜਿਹੇ ਕਈ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਵੈਸੇ ਤਾਂ ਬਹੁਤੇ ਘਰਾਂ ਵਿੱਚ ਆਲੂਆਂ ਦੇ ਛਿਲਕੇ ਕੂੜੇ ਵਿੱਚ ਸੁੱਟ ਦਿੱਤੇ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਆਲੂ ਦੇ ਛਿਲਕੇ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ। ਇਸ ਤੋਂ ਬਾਅਦ ਤੁਸੀਂ ਗਲਤੀ ਨਾਲ ਵੀ ਆਲੂ ਦੇ ਛਿਲਕਿਆਂ ਨੂੰ ਨਹੀਂ ਸੁੱਟੋਗੇ।


ਇਮਿਊਨਿਟੀ ਵਧਾਉਂਦੇ


ਆਲੂ ਦੇ ਛਿਲਕੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦੇ ਹਨ ਤੇ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਏਜੰਟ ਵਜੋਂ ਕੰਮ ਕਰਦੇ ਹਨ। ਆਲੂ ਦੇ ਛਿਲਕਿਆਂ ਵਿੱਚ ਕੈਲਸ਼ੀਅਮ ਤੇ ਬੀ-ਕੰਪਲੈਕਸ ਵਿਟਾਮਿਨ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।


ਹੱਡੀਆਂ ਲਈ ਫਾਇਦੇਮੰਦ


ਆਲੂ ਦੇ ਛਿਲਕਿਆਂ ਵਿੱਚ ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਕੈਲਸ਼ੀਅਮ, ਕਾਪਰ ਤੇ ਜ਼ਿੰਕ ਹੁੰਦੇ ਹਨ। ਇਹ ਸਭ ਮਿਲ ਕੇ ਹੱਡੀਆਂ ਦੀ ਘਣਤਾ ਬਣਾਈ ਰੱਖਣ ਤੇ ਔਰਤਾਂ ਵਿੱਚ ਓਸਟੀਓਪੋਰੋਸਿਸ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।


ਮੈਟਾਬੋਲਿਜ਼ਮ ਨੂੰ ਬਰਕਰਾਰ ਰੱਖਦੇ


ਆਲੂ ਦੇ ਛਿਲਕੇ ਮੈਟਾਬੋਲਿਜ਼ਮ ਨੂੰ ਸਹੀ ਰੱਖਣ 'ਚ ਵੀ ਮਦਦ ਕਰਦੇ ਹਨ। ਮਾਹਿਰਾਂ ਅਨੁਸਾਰ ਆਲੂ ਦੇ ਛਿਲਕੇ ਖਾਣ ਨਾਲ ਨਸਾਂ ਮਜ਼ਬੂਤ ਹੁੰਦੀਆਂ ਹਨ ਤੇ ਮੈਟਾਬੋਲਿਜ਼ਮ ਵਿੱਚ ਸੁਧਾਰ ਹੁੰਦਾ ਹੈ।


ਇਹ ਵੀ ਪੜ੍ਹੋ: Viral News: ਸਮਾਰਟਫੋਨ ਨੂੰ ਲੈ ਕੇ ਇਸ ਪਿੰਡ ਦਾ ਅਨੋਖਾ ਨਿਯਮ, ਦੁਨੀਆ ਭਰ 'ਚ ਹੋ ਰਹੀ ਤਾਰੀਫ!


ਫਾਈਬਰ ਭਰਪੂਰ


ਆਲੂ ਦੇ ਛਿਲਕਿਆਂ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਫਾਈਬਰ ਸਾਡੇ ਪਾਚਨ ਤੰਤਰ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਸਾਨੂੰ ਆਪਣੀ ਖੁਰਾਕ ਵਿੱਚ ਫਾਈਬਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: New SIM card rule: ਅਗਲੇ ਮਹੀਨੇ ਬਦਲ ਜਾਣਗੇ ਸਿਮ ਲੈਣ ਦੇ ਨਿਯਮ, ਵਧੇਗੀ ਹੋਰ ਸਖਤੀ, 10 ਲੱਖ ਤੱਕ ਜੁਰਮਾਨਾ