(Source: Poll of Polls)
ਚਾਹ-ਸਿਗਰਟ ਨੂੰ ਇਕੱਠੇ ਪੀਣਾ ਸਿਹਤ ਲਈ ਖ਼ਤਰਨਾਕ, ਓਨਕੋਲੋਜਿਸਟ ਨੇ ਕਿਹਾ- ਤੇਜ਼ੀ ਨਾਲ ਦੇ ਰਹੇ ਬਿਮਾਰੀਆਂ ਨੂੰ ਸੱਦਾ....
ਬਹੁਤ ਸਾਰੇ ਲੋਕ ਚਾਹ ਦੇ ਨਾਲ ਸਿਗਰੇਟ ਪੀ ਲੈਂਦੇ ਹਨ, ਉਹ ਅਜਿਹਾ ਇਸ ਲਈ ਕਰਦੇ ਹਨ ਲੋਕਾਂ ਨੂੰ ਲੱਗਦਾ ਹੈ ਕਿ ਇਹ ਆਦਤ ਰਿਲੈਕਸਿੰਗ ਕਰਦੀ ਹੈ, ਪਰ ਇਹ ਸਰੀਰ ਦੇ ਕਈ ਅੰਗਾਂ ਲਈ ਬਹੁਤ ਖਤਰਨਾਕ ਹੈ। ਆਓ ਜਾਣਦੇ ਹਾਂ ਡਾਕਟਰ ਨੇ ਹੋਰ...

ਕਈ ਲੋਕਾਂ ਨੂੰ ਚਾਹ ਦੇ ਨਾਲ ਸਿਗਰਟ ਪੀਣ ਦੀ ਆਦਤ ਹੁੰਦੀ ਹੈ। ਅਕਸਰ ਲੋਕ ਟੀ ਬ੍ਰੇਕ ‘ਚ ਚਾਹ-ਸੁੱਟਾ (ਚਾਹ ਦੇ ਨਾਲ ਸਿਗਰੇਟ ਦਾ ਸੇਵਨ) ਪੀਣ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ? ਦਿੱਲੀ ਦੇ ਮਸ਼ਹੂਰ ਓਨਕੋਲੋਜਿਸਟ ਡਾਕਟਰ ਸੁਮਿਤ ਪੁਰੋਹਿਤ ਦਾ ਕਹਿਣਾ ਹੈ ਕਿ ਚਾਹ-ਸੁੱਟੇ ਦੀ ਲਤ ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਇੱਕ ਹੱਥ ‘ਚ ਚਾਹ ਦਾ ਕੱਪ ਤੇ ਦੂਜੇ ਹੱਥ ‘ਚ ਸਿਗਰਟ ਦਾ ਕਸ਼ ਲਗਾਉਣਾ ਭਾਵੇਂ ਲੋਕਾਂ ਨੂੰ ਰਿਲੈਕਸਿੰਗ ਲੱਗਦਾ ਹੋਵੇ, ਪਰ ਇਹ ਸਰੀਰ ਦੇ ਕਈ ਅੰਗਾਂ ਲਈ ਬਹੁਤ ਖਤਰਨਾਕ ਹੈ। ਆਓ ਜਾਣਦੇ ਹਾਂ ਡਾਕਟਰ ਨੇ ਹੋਰ ਕੀ ਕਿਹਾ।
ਚਾਹ-ਸੁੱਟਾ
ਚਾਹ ਵਿੱਚ ਕੈਫੀਨ, ਪੋਲੀਫੀਨੋਲਜ਼, ਕੈਟੀਚਿਨ ਅਤੇ ਥਿਓਨਾਈਨ ਦੀ ਮਾਤਰਾ ਕਾਫ਼ੀ ਵੱਧ ਹੁੰਦੀ ਹੈ। ਜਦਕਿ ਸਿਗਰਟ ਵਿੱਚ ਨਿਕੋਟੀਨ ਭਰਪੂਰ ਹੁੰਦੀ ਹੈ। ਜੇ ਤੁਸੀਂ ਦੋਵੇਂ ਇਕੱਠੇ ਪੀਂਦੇ ਹੋ, ਤਾਂ ਨਿਕੋਟੀਨ ਅਤੇ ਕੈਫੀਨ ਇਕੱਠੇ ਸਰੀਰ ‘ਚ ਪਹੁੰਚਦੇ ਹਨ। ਇਹ ਦੋਨੋਂ ਚੀਜ਼ਾਂ ਦਾ ਮਿਲਾਪ ਦਿਮਾਗ ਨੂੰ ਤਾਂ ਰਿਲੈਕਸ ਕਰਦਾ ਹੈ ਪਰ ਦਿਲ ਲਈ ਬਹੁਤ ਨੁਕਸਾਨਦਾਇਕ ਹੈ।
ਅੰਕੜੇ ਕੀ ਕਹਿੰਦੇ ਹਨ
ਵਿਸ਼ਵ ਸਿਹਤ ਸੰਸਥਾ (WHO) ਦੇ ਮੁਤਾਬਕ, ਹਰ ਸਾਲ ਸਿਗਰਟ ਪੀਣ ਦੀ ਆਦਤ ਕਾਰਨ 80 ਲੱਖ ਤੋਂ ਵੱਧ ਲੋਕਾਂ ਦੀ ਅਕਾਲ ਮੌਤ ਹੋ ਜਾਂਦੀ ਹੈ। ਸਿਗਰਟ ਦੇ ਨਾਲ ਚਾਹ ਪੀਣ ਵਾਲਿਆਂ ਦਾ ਅੰਕੜਾ ਵੀ ਹੈਰਾਨ ਕਰਨ ਵਾਲੇ ਹਨ। ਭਾਰਤ ‘ਚ ਸਭ ਤੋਂ ਵੱਧ ਚਾਹ ਦਾ ਉਤਪਾਦਨ ਹੁੰਦਾ ਹੈ ਅਤੇ ਇੱਥੇ ਦੇ ਲੋਕ ਬਹੁਤ ਚਾਹ ਪੀਂਦੇ ਹਨ। ਇਸ ਕਰਕੇ ਸਰੀਰ ਵਿੱਚ ਕੈਫੀਨ ਦੀ ਮਾਤਰਾ ਵੀ ਜ਼ਿਆਦਾ ਰਹਿੰਦੀ ਹੈ।
ਡਾਕਟਰ ਨੇ ਕੀ ਕਿਹਾ
ਡਾਕਟਰ ਸੁਮਿਤ ਪੁਰੋਹਿਤ ਨੇ ਦੱਸਿਆ ਕਿ ਚਾਹ ਵਿੱਚ ਕੈਫੀਨ ਹੁੰਦੀ ਹੈ ਜੋ ਸਰੀਰ ਨੂੰ ਐਕਟਿਵ ਕਰਦੀ ਹੈ, ਤੇ ਸਿਗਰਟ ਵਿੱਚ ਮੌਜੂਦ ਨਿਕੋਟੀਨ ਇਸ ਪ੍ਰਭਾਵ ਨੂੰ ਹੋਰ ਤੇਜ਼ ਕਰ ਦਿੰਦੀ ਹੈ। ਇਸ ਨਾਲ ਕੁਝ ਸਮੇਂ ਲਈ ਤੁਹਾਨੂੰ ਚੰਗਾ ਤੇ ਰਿਲੈਕਸ ਮਹਿਸੂਸ ਹੋ ਸਕਦਾ ਹੈ, ਪਰ ਇਹ ਦਿਲ ਦੀ ਧੜਕਨ ਨੂੰ ਆਮ ਤੋਂ ਤੇਜ਼ ਕਰ ਦਿੰਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਵਧਾਉਂਦਾ ਹੈ।
ਰੋਜ਼ਾਨਾ ਇਸ ਤਰ੍ਹਾਂ ਚਾਹ-ਸੁੱਟਾ ਪੀਣ ਨਾਲ ਦਿਲ ਦੇ ਦੌਰੇ (ਹਾਰਟ ਅਟੈਕ) ਅਤੇ ਫੇਫੜਿਆਂ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਨੀਂਦ ‘ਤੇ ਬੁਰਾ ਅਸਰ ਪੈਂਦਾ ਹੈ, ਚੱਕਰ ਆਉਣ, ਚਿੜਚਿੜੇਪਣ, ਉਲਟੀ, ਤੇ ਸਰੀਰ ਦਰਦ ਵਰਗੀਆਂ ਸਮੱਸਿਆਵਾਂ ਵੀ ਬਣੀਆਂ ਰਹਿੰਦੀਆਂ ਹਨ।
ਛੱਡਣ ਦੇ ਫਾਇਦੇ
ਨਿਕੋਟੀਨ ਤੇ ਕੈਫੀਨ ਸਰੀਰ ਅਤੇ ਦਿਮਾਗ ਦੋਵਾਂ ਨੂੰ ਬੁਰੀ ਤਰ੍ਹਾਂ ਆਦੀ ਬਣਾ ਦਿੰਦੇ ਹਨ, ਇਸ ਕਰਕੇ ਇਹ ਆਦਤ ਛੱਡਣਾ ਥੋੜ੍ਹਾ ਔਖਾ ਹੁੰਦਾ ਹੈ। ਪਰ ਜੇ ਤੁਸੀਂ ਇਸਨੂੰ ਹੌਲੀ-ਹੌਲੀ ਘਟਾਉਣ ਸ਼ੁਰੂ ਕਰੋ, ਤਾਂ ਇਹ ਆਸਾਨੀ ਨਾਲ ਛੱਡੀ ਜਾ ਸਕਦੀ ਹੈ।
ਜੇ ਤੁਸੀਂ ਦਿਨ ਵਿੱਚ ਸਿਰਫ਼ ਇੱਕ ਵਾਰੀ ਹੀ ਚਾਹ-ਸੁੱਟਾ ਪੀਂਦੇ ਹੋ, ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਗਭਗ 20 ਮਿੰਟ ਵਧਾ ਸਕਦੇ ਹੋ। ਇਸ ਨਾਲ ਬਿਮਾਰੀਆਂ ਦਾ ਖਤਰਾ ਵੀ ਕਾਫੀ ਘਟ ਜਾਂਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















