Health Benefits of Ginger: ਬਹੁਤ ਸਾਰੇ ਲੋਕ ਸਵੇਰੇ-ਸਵੇਰੇ ਅਦਰਕ ਦੀ ਚਾਹ ਪੀਂਦੇ ਹਨ ਤਾਂ ਜੋ ਉਹ ਦਿਨ ਭਰ ਊਰਜਾ ਨਾਲ ਭਰਪੂਰ ਰਹਿ ਸਕਣ। ਭਾਰਤ ਅੰਦਰ ਅਦਰਕ ਤੋਂ ਬਿਨਾਂ ਭੋਜਨ ਅਧੂਰਾ ਮੰਨਿਆ ਜਾਂਦਾ ਹੈ। ਸਬਜ਼ੀ ਵਿੱਚ ਤਾਂ ਅਦਰਕ ਪਾਇਆ ਜਾਂਦਾ ਹੈ ਪਰ ਦੱਸ ਦੇਈਏ ਕਿ ਅਦਰਕ ਦੀ ਵਰਤੋਂ ਸਿਰਫ਼ ਖਾਣੇ ਦਾ ਸਵਾਦ ਵਧਾਉਣ ਲਈ ਹੀ ਨਹੀਂ ਕੀਤੀ ਜਾਂਦੀ ਸਗੋਂ ਆਯੁਰਵੇਦ ਮੁਤਾਬਕ ਅਦਰਕ ਸਿਹਤ ਦੇ ਲਿਹਾਜ਼ ਨਾਲ ਵੀ ਬਹੁਤ ਫਾਇਦੇਮੰਦ ਹੈ। 


ਦਰਅਸਲ ਅਦਰਕ 'ਚ ਜ਼ਿੰਕ, ਫਾਸਫੋਰਸ ਤੇ ਐਂਟੀ-ਆਕਸੀਡੈਂਟ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਿਹਤ ਮਾਹਿਰਾਂ ਜਾਂ ਆਯੁਰਵੇਦ ਅਨੁਸਾਰ ਜੇਕਰ ਅਦਰਕ ਨੂੰ ਇੱਕ ਮਹੀਨੇ ਤੱਕ ਲਗਾਤਾਰ ਖਾਧਾ ਜਾਵੇ ਤਾਂ ਤੁਹਾਨੂੰ ਹਾਈ ਕੋਲੈਸਟ੍ਰੋਲ, ਗਠੀਆ, ਕੈਂਸਰ ਤੇ ਪੇਟ ਨਾਲ ਜੁੜੀਆਂ ਬਿਮਾਰੀਆਂ ਤੋਂ ਨਿਸ਼ਚਿਤ ਤੌਰ 'ਤੇ ਕੁਝ ਹੱਦ ਤੱਕ ਰਾਹਤ ਮਿਲੇਗੀ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...



ਪੇਟ ਦੀਆਂ ਬਿਮਾਰੀਆਂ ਵਿੱਚ ਲਾਭਕਾਰੀ
ਜੇਕਰ ਤੁਸੀਂ ਰੋਜ਼ ਥੋੜ੍ਹਾ ਜਿਹਾ ਵੀ ਅਦਰਕ ਖਾਂਦੇ ਹੋ ਤਾਂ ਪੇਟ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਸਕਦਾ ਹੈ। ਅਦਰਕ ਵਿੱਚ ਪਾਇਆ ਜਾਣ ਵਾਲਾ ਫੀਨੋਲਿਕ ਐਸਿਡ ਪੇਟ ਦੀ ਜਲਣ-ਐਸੀਡਿਟੀ ਨੂੰ ਘੱਟ ਕਰਦਾ ਹੈ। ਅਦਰਕ ਸਾਡੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਗੈਸ, ਦਰਦ, ਦਸਤ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ। ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।



ਕੈਂਸਰ ਦੀ ਰੋਕਥਾਮ
ਅਦਰਕ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ 'ਚ ਵੀ ਮਦਦਗਾਰ ਹੈ। ਇਸ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨਾਲ ਲੜਦੇ ਹਨ ਤੇ ਉਨ੍ਹਾਂ ਨੂੰ ਰੋਕਦੇ ਹਨ। ਦੱਸ ਦੇਈਏ ਕਿ ਅਦਰਕ ਵਿੱਚ ਐਪੋਪਟੋਸਿਸ ਹੁੰਦਾ ਹੈ, ਜੋ ਟਿਊਮਰ ਤੇ ਕੈਂਸਰ ਸੈੱਲਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਹੈ ਕਿ ਇਹ ਚਮੜੀ ਦੇ ਕੈਂਸਰ ਵਿੱਚ ਵੀ ਬਹੁਤ ਮਦਦਗਾਰ ਹੈ। ਜੇਕਰ ਤੁਸੀਂ ਕੋਲਨ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਅਦਰਕ ਦਾ ਸੇਵਨ ਜ਼ਰੂਰ ਕਰੋ।



ਪੇਟ ਦੇ ਅਲਸਰ ਨੂੰ ਠੀਕ ਕਰਦਾ
ਪੇਟ ਦੇ ਅਲਸਰ ਨੂੰ ਠੀਕ ਕਰਨ ਲਈ ਵੀ ਅਦਰਕ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਅਦਰਕ ਦਾ ਸੇਵਨ ਕਰਦੇ ਹੋ, ਤਾਂ ਇਹ ਪੇਟ ਦੇ ਅਲਸਰ ਨੂੰ ਵਧਣ ਤੋਂ ਰੋਕ ਸਕਦਾ ਹੈ। ਅਲਸਰ ਐਚ ਪਾਈਲੋਰੀ ਬੈਕਟੀਰੀਆ ਕਾਰਨ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਅਦਰਕ ਖਾਓਗੇ ਤਾਂ ਇਹ ਬੈਕਟੀਰੀਆ ਨਹੀਂ ਵਧੇਗਾ ਤੇ ਅਲਸਰ ਦਾ ਖਤਰਾ ਵੀ ਟਲ ਜਾਵੇਗਾ।



ਗਠੀਆ ਤੇ ਆਰਥਰਾਈਟਸ ਦਾ ਖਾਤਮਾ
ਅਦਰਕ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਗਠੀਏ ਤੇ ਆਰਥਰਾਈਟਸ ਨੂੰ ਕੰਟਰੋਲ ਕਰਨ ਤੇ ਦਰਦ ਨੂੰ ਰੋਕਣ ਵਿੱਚ ਮਦਦਗਾਰ ਹੁੰਦੇ ਹਨ। ਅਦਰਕ ਖਾਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਤੇ ਗਠੀਆ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।



ਅਲਜ਼ਾਈਮਰ ਲਈ ਫਾਇਦੇਮੰਦ
ਅਲਜ਼ਾਈਮਰ ਵਰਗੀ ਗੰਭੀਰ ਬੀਮਾਰੀ 'ਚ ਅਦਰਕ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਅਦਰਕ ਤਣਾਅ ਤੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ ਤੇ ਯਾਦਦਾਸ਼ਤ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਅਦਰਕ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਦਿਮਾਗ ਦੀ ਸੋਜ ਨੂੰ ਠੀਕ ਕਰਕੇ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦੇ ਹਨ।


ਪੀਰੀਅਡ ਦਰਦ ਤੋਂ ਰਾਹਤ
ਰੋਜ਼ਾਨਾ ਅਦਰਕ ਖਾਣ ਨਾਲ ਮਾਹਵਾਰੀ ਦੇ ਦਰਦ ਤੋਂ ਰਾਹਤ ਮਿਲਦੀ ਹੈ। ਪੀਰੀਅਡਸ ਦੌਰਾਨ ਜੇਕਰ ਤੁਸੀਂ ਅਦਰਕ ਦਾ ਪਾਊਡਰ ਖਾਂਦੇ ਹੋ ਜਾਂ ਇਸ ਨੂੰ ਪਾਣੀ 'ਚ ਉਬਾਲ ਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਪੀਰੀਅਡਸ ਦੇ ਦਰਦ 'ਚ ਕਾਫੀ ਰਾਹਤ ਮਿਲਦੀ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।