(Source: Poll of Polls)
ਸਾਰਾ ਦਿਨ ਸਰੀਰ ਰਹਿੰਦਾ ਥੱਕਿਆ-ਥੱਕਿਆ? ਕਿਤੇ ਵਿਟਾਮਿਨ B-12 ਦੀ ਕਮੀ ਤਾਂ ਨਹੀਂ! ਇਹ ਚੀਜ਼ਾਂ ਦੇ ਸੇਵਨ ਨਾਲ ਚਾਰਜ ਕਰੋ ਸਰੀਰ ਦੀ ਬੈਟਰੀ
ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਦਿਨ ਭਰ ਇਹ ਮਹਿਸੂਸ ਹੁੰਦਾ ਹੈ ਕਿ ਸਰੀਰ ਦੀ ਬੈਟਰੀ ਲੋਅ ਹੈ, ਯਾਨੀਕਿ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ। ਤਾਂ ਇਸ ਪਿੱਛੇ ਵਿਟਾਮਿਨ ਬੀ-12 ਦੀ ਕਮੀ ਹੋ ਸਕਦੀ ਹੈ। ਆਓ ਜਾਣਦੇ ਹਾਂ ਲੱਛਣ ਅਤੇ ਇਸ ਦੀ ਕਮੀ ਨੂੰ ਪੂਰਾ..

ਜੇਕਰ ਤੁਸੀਂ ਸਾਰਾ ਦਿਨ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਸ ਦਾ ਇੱਕ ਕਾਰਣ ਸਰੀਰ 'ਚ ਵਿਟਾਮਿਨ ਦੀ ਕਮੀ ਵੀ ਹੋ ਸਕਦੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਵਿਟਾਮਿਨ C, D, E ਅਤੇ B-12 ਬਹੁਤ ਜ਼ਰੂਰੀ ਹੁੰਦੇ ਹਨ। ਵਿਟਾਮਿਨ B-12 ਨੂੰ ਸਾਰੇ ਵਿਟਾਮਿਨਾਂ ਵਿਚੋਂ ਸਭ ਤੋਂ ਜ਼ਿਆਦਾ ਲੋੜੀਂਦਾ ਮੰਨਿਆ ਜਾਂਦਾ ਹੈ। ਇਹ ਦਿਮਾਗ ਤੋਂ ਲੈ ਕੇ ਹੱਡੀਆਂ ਤੱਕ, ਸਰੀਰ ਦੇ ਹਰ ਹਿੱਸੇ ਲਈ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਇਸ ਵਿਟਾਮਿਨ ਦੀ ਕਮੀ ਦੇ ਲੱਛਣ ਕੀ ਹਨ ਅਤੇ ਕਿਹੜੀਆਂ ਚੀਜ਼ਾਂ ਖਾਣ ਨਾਲ ਇਹ ਕਮੀ ਪੂਰੀ ਹੋ ਸਕਦੀ ਹੈ।
ਵਿਟਾਮਿਨ B-12 ਕਿਉਂ ਜ਼ਰੂਰੀ ਹੈ?
ਵਿਟਾਮਿਨ B-12 ਸਾਡੇ ਸਰੀਰ ਲਈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਦਿਮਾਗੀ ਕਾਰਜ (Cognitive Functions) ਲਈ ਲੋੜੀਂਦਾ ਹੁੰਦਾ ਹੈ। ਇਸ ਵਿਟਾਮਿਨ ਨੂੰ ਪਾਣੀ 'ਚ ਘੁੱਲਣ ਵਾਲਾ ਵਿਟਾਮਿਨ ਮੰਨਿਆ ਜਾਂਦਾ ਹੈ। ਇਸ ਦੀ ਮਦਦ ਨਾਲ ਸਰੀਰ 'ਚ DNA ਦਾ ਵਿਕਾਸ ਹੁੰਦਾ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਜੇਕਰ ਕਿਸੇ ਵਿਅਕਤੀ ਦੇ ਸਰੀਰ 'ਚ ਵਿਟਾਮਿਨ B-12 ਦੀ ਕਮੀ ਹੋ ਜਾਏ ਤਾਂ ਵਿਟਾਮਿਨ D ਅਤੇ ਕੈਲਸ਼ੀਅਮ ਦੀ ਮਾਤਰਾ ਵੀ ਘਟਣ ਲੱਗਦੀ ਹੈ।
ਵਿਟਾਮਿਨ B-12 ਦੀ ਕਮੀ ਦੇ ਲੱਛਣ
ਫੋਰਟਿਸ ਮੇਮੋਰੀਅਲ ਹਸਪਤਾਲ ਦੀ ਡਾ. ਦੀਪਤੀ ਖਾਟੂਜਾ ਦੇ ਅਨੁਸਾਰ ਇਹ 5 ਲੱਛਣ ਸਭ ਤੋਂ ਆਮ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ:
- ਹੱਥਾਂ ਤੇ ਪੈਰਾਂ ਦਾ ਸੁੰਨ ਪੈ ਜਾਣਾ ਜਾਂ ਝਨਝਨਾਹਟ ਮਹਿਸੂਸ ਹੋਣਾ।
- ਤੁਰਨ ਵਿੱਚ ਦਿੱਕਤ ਹੋਣਾ, ਥੋੜ੍ਹਾ ਤੁਰਨ 'ਤੇ ਵੀ ਪੈਰਾਂ 'ਚ ਦਰਦ ਜਾਂ ਭਾਰਾਪਣ ਮਹਿਸੂਸ ਹੋਣਾ।
- ਜੀਭ 'ਚ ਸੋਜ ਆਉਣਾ ਜਾਂ ਇਸ ਦਾ ਰੰਗ ਫਿੱਕਾ ਦਿਸਣਾ।
- ਸੋਚਣ ਤੇ ਸਮਝਣ ਦੀ ਸਮਰੱਥਾ ਕਮਜ਼ੋਰ ਹੋ ਜਾਣਾ ਅਤੇ ਗੱਲਾਂ ਨੂੰ ਯਾਦ ਰੱਖਣ ਵਿੱਚ ਮੁਸ਼ਕਲ ਹੋਣਾ।
- ਤਵਚਾ ਦਾ ਰੰਗ ਪੀਲਾਪਣ ਲੈਣਾ ਅਤੇ ਅੱਖਾਂ ਦੇ ਚਿੱਟੇ ਹਿੱਸੇ ਵਿੱਚ ਪੀਲਾਪਣ ਦਿਸਣਾ।
ਵਿਟਾਮਿਨ B-12 ਕਿਹੜੀਆਂ ਚੀਜ਼ਾਂ ਖਾਣ ਨਾਲ ਵਧਦਾ ਹੈ?
ਮਾਹਿਰਾਂ ਦੇ ਅਨੁਸਾਰ, ਡੇਅਰੀ ਉਤਪਾਦ (ਦੁੱਧ ਨਾਲ ਜੁੜੀਆਂ ਚੀਜ਼ਾਂ) ਵਿਟਾਮਿਨ B-12 ਦਾ ਮੁੱਖ ਸਰੋਤ ਹੁੰਦੀਆਂ ਹਨ। ਇਨ੍ਹਾਂ ਵਿੱਚ ਦਹੀਂ ਸਭ ਤੋਂ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਕਿਉਂਕਿ ਇਹ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦੀ ਹੈ। ਦਹੀਂ ਖਾਣ ਨਾਲ ਸਰੀਰ ਵਿੱਚ ਚੰਗੇ ਬੈਕਟੀਰੀਆ ਦਾ ਸਰੋਤ ਵੀ ਵਧਦਾ ਹੈ। ਵਿਟਾਮਿਨ B-12 ਦੇ ਨਾਲ ਸਰੀਰ ਨੂੰ ਵਿਟਾਮਿਨ C ਵੀ ਮਿਲਦਾ ਹੈ।
ਤੁਸੀਂ ਦਹੀਂ ਵਿੱਚ ਸਫ਼ੈਦ ਤਿੱਲ ਮਿਲਾ ਕੇ ਖਾ ਸਕਦੇ ਹੋ, ਜਾਂ ਦਹੀਂ ਵਿੱਚ ਕੇਲਾ ਮਿਲਾ ਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ, ਦਹੀਂ ਵਿੱਚ ਅਲਸੀ ਦੇ ਬੀਜ ਮਿਲਾ ਕੇ ਖਾਣ ਨਾਲ ਵੀ ਵਧੀਆ ਫਾਇਦਾ ਹੁੰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















