Benefits Of Raw Onion: ਪਿਆਜ਼ ਨਾ ਸਿਰਫ਼ ਜ਼ਖ਼ਮਾਂ ਦਾ ਇਲਾਜ ਕਰਦਾ ਹੈ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਰਸ ਤੋਂ ਲੈ ਕੇ ਕੱਚਾ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਪਿਆਜ਼ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਖਾਣਾ ਬਣਾਉਣ 'ਚ ਕੀਤੀ ਜਾਂਦੀ ਹੈ, ਇੰਨਾ ਹੀ ਨਹੀਂ ਲੋਕ ਕੱਚੇ ਪਿਆਜ਼ (raw onion) ਦਾ ਸਲਾਦ ਵੀ ਖਾਣੇ ਦੇ ਨਾਲ ਖਾਂਦੇ ਹਨ। ਵਿਆਹ ਤੇ ਪਾਰਟੀ ਪ੍ਰੋਗਰਾਮਾਂ ਦੇ ਵਿੱਚ ਭੋਜਨ ਦੇ ਨਾਲ ਰੱਖੇ ਗਏ ਸਲਾਦ ਵਿੱਚ ਕੱਚਾ ਪਿਆਜ਼ ਜ਼ਰੂਰ ਸ਼ਾਮਿਲ ਕੀਤਾ ਜਾਂਦਾ ਹੈ। ਕੱਚੇ ਪਿਆਜ਼ ਦੇ ਬਿਨਾਂ ਖਾਣ ਅਧੂਰਾ ਲੱਗਦਾ ਹੈ। ਪਿਆਜ਼ ਵਿੱਚ ਸੋਡੀਅਮ, ਫੋਲੇਟ, ਪੋਟਾਸ਼ੀਅਮ, ਵਿਟਾਮਿਨ ਏ, ਸੀ, ਈ, ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਭ ਮਿਲ ਕੇ ਪਿਆਜ਼ ਨੂੰ ਸੁਪਰਫੂਡ ਬਣਾਉਂਦੇ ਹਨ।



ਅੱਖਾਂ ਲਈ ਫਾਇਦੇਮੰਦ
ਕੱਚੇ ਪਿਆਜ਼ ਦੇ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਫਲੇਵੋਨੋਇਡਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਅਤੇ ਸੰਕਰਮਣ ਤੋਂ ਬਚਾਉਂਦੇ ਹਨ। ਕੱਚਾ ਪਿਆਜ਼ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਿਚ ਸੁਧਾਰ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਏ, ਸੀ ਅਤੇ ਈ ਪਾਇਆ ਜਾਂਦਾ ਹੈ । ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਅੱਖਾਂ ਦੀ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਨੂੰ ਮਜ਼ਬੂਤ ​​ਰੱਖਣ 'ਚ ਮਦਦ ਕਰਦੇ ਹਨ।


ਮੁਹਾਂਸਿਆਂ ਨੂੰ ਸਹੀ ਕਰਨ ਲਈ ਰਾਮਬਾਣ
ਕੱਚਾ ਪਿਆਜ਼ ਮੁਹਾਂਸੇ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ 'ਚ ਸਲਫਰ ਕੰਪਾਊਂਡ ਪਾਇਆ ਜਾਂਦਾ ਹੈ ਜੋ ਕਿ ਮੁਹਾਂਸਿਆਂ ਨੂੰ ਸੁਕਾਉਣ 'ਚ ਮਦਦ ਕਰਦਾ ਹੈ। ਇਹ ਚਮੜੀ ਨੂੰ ਸਾਫ਼ ਅਤੇ ਨਰਮ ਰੱਖਦਾ ਹੈ। ਕੱਚੇ ਪਿਆਜ਼ ਵਿੱਚ ਕਵੇਰਸੇਟਿਨ ਨਾਮਕ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਇਹ ਮੁਹਾਂਸੇ, ਦਾਗ-ਧੱਬੇ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।


ਦਿਲ ਲਈ ਫਾਇਦੇਮੰਦ
ਪਿਆਜ਼ ਵਿੱਚ ਫਲੇਵੋਨੋਇਡਸ ਅਤੇ ਥਿਓਸਲਫਿਨੇਟਸ ਨਾਮਕ ਮਿਸ਼ਰਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਦੋਵੇਂ ਹੀ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹਨ ਫਲੇਵੋਨੋਇਡਸ ਸਰੀਰ ਵਿੱਚ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਨੂੰ ਘਟਾ ਕੇ ਦਿਲ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ, ਥੀਓਸਲਫਿਨੇਟਸ ਖੂਨ ਦੇ ਜੰਮਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦਾ ਹੈ ਅਤੇ ਖੂਨ ਦੀਆਂ ਨਾੜੀਆਂ ਨੂੰ ਸਾਫ ਰੱਖਣ ਵਿੱਚ ਮਦਦ ਕਰਦਾ ਹੈ।ਇਸ ਤਰ੍ਹਾਂ, ਪਿਆਜ਼ ਦਾ ਸੇਵਨ ਹਾਰਟ ਅਟੈਕ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਂਦਾ ਹੈ। ਪਿਆਜ਼ ਖਾਣਾ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।


ਬਿਹਤਰ ਜਿਨਸੀ ਸਿਹਤ
ਜੇਕਰ ਤੁਹਾਡਾ ਪਾਰਟਨਰ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਤੋਂ ਪੀੜਤ ਹੈ ਤਾਂ ਪਿਆਜ਼ ਦਾ ਸੇਵਨ ਫਾਇਦੇਮੰਦ ਸਾਬਤ ਹੋ ਸਕਦਾ ਹੈ। ਬਾਇਓਮੋਲੀਕਿਊਲਰ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਪਿਆਜ਼ ਵਿੱਚ ਮੌਜੂਦ ਮਿਸ਼ਰਣ ਜਿਨਸੀ ਸਿਹਤ ਵਿੱਚ ਸੁਧਾਰ ਕਰਦੇ ਹਨ। ਇਸ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਪਿਆਜ਼ ਦਾ ਸੇਵਨ ਕਰਨ ਨਾਲ ਪੁਰਸ਼ਾਂ ਵਿੱਚ ਟੈਸਟੋਸਟ੍ਰੋਨ ਹਾਰਮੋਨ ਦਾ ਪੱਧਰ ਵੱਧਦਾ ਹੈ, ਜਿਸ ਨਾਲ ਜਿਨਸੀ ਪ੍ਰਦਰਸ਼ਨ ਵਿੱਚ ਸੁਧਾਰ ਹੁੰਦਾ ਹੈ। ਇਸ ਲਈ ਪਿਆਜ਼ ਦਾ ਸੇਵਨ ਕੀਤਾ ਜਾ ਸਕਦਾ ਹੈ। ਜਿਨਸੀ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਲਾਭਦਾਇਕ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।