Grape Juice Benefits: ਅੰਗੂਰ ਭਾਵੇ ਮੋਤੀਆਂ ਵਰਗਾ ਛੋੋਟਾ ਜਿਹਾ ਫਲ ਹੈ, ਪਰ ਇਸ ਵਿੱਚ ਵਿਟਾਮਿਨ ਸੀ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਦੀ ਵਰਤੋਂ ਕਈ ਸਵਾਦਿਸ਼ਟ ਡਿਸ਼ ਵਿੱਚ ਵੀ ਕੀਤੀ ਜਾਂਦੀ ਹੈ। ਇਹ ਕਸਟਾਰਡ ਤੋਂ ਲੈ ਕੇ ਫਰੂਟ ਸਲਾਦ ਤੱਕ ਚਾਰ ਚੰਨ ਲਗਾ ਕੇ ਸੁਆਦ ਨੂੰ ਦੁਗਣਾ ਕਰ ਦਿੰਦੇ ਹਨ। ਆਓ ਜਾਣਦੇ ਹਾਂ ਅੰਗੂਰ ਦਾ ਜੂਸ ਪੀਣ ਨਾਲ ਤੁਹਾਡੀ ਸਿਹਤ ਲਈ ਕੀ-ਕੀ ਫਾਇਦੇ ਹੁੰਦੇ ਹਨ (Your health by drinking grape juice benefits)।
ਦਿਲ ਦੀ ਸਿਹਤ ਲਈ ਚੰਗਾ
ਅੰਗੂਰ ਦਾ ਰਸ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਜਿਸ ਨੂੰ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਹ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅੰਗੂਰ ਖੂਨ 'ਚ ਨਾਈਟ੍ਰਿਕ ਆਕਸਾਈਡ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਖੂਨ ਜੰਮਣ ਤੋਂ ਬਚਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਦਿਲ ਦੀ ਸਿਹਤ ਲਈ ਚੰਗੀ ਮੰਨੀਆਂ ਜਾਂਦੀਆਂ ਹਨ।
ਮਾਈਗਰੇਨ
ਆਮ ਤੌਰ 'ਤੇ ਨੀਂਦ ਦੀ ਕਮੀ, ਮੌਸਮ 'ਚ ਬਦਲਾਅ, ਪਾਚਨ ਸੰਬੰਧੀ ਸਮੱਸਿਆਵਾਂ ਨੂੰ ਮਾਈਗ੍ਰੇਨ ਦਾ ਕਾਰਨ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਜਾਂ ਫਿਰ ਪਰਿਵਾਰਕ ਮੈਂਬਰ ਮਾਈਗ੍ਰੇਨ ਤੋਂ ਪੀੜਤ ਹਾਂ ਤਾਂ ਪੱਕੇ ਹੋਏ ਅੰਗੂਰ ਦਾ ਜੂਸ ਪੀਣ ਨਾਲ ਮਾਈਗ੍ਰੇਨ ਤੋਂ ਰਾਹਤ ਮਿਲ ਸਕਦੀ ਹੈ।
ਹੋਰ ਪੜ੍ਹੋ : ਰੋਜ਼ਾਨਾ ਦੁਪਹਿਰ ‘ਚ ਲੱਸੀ ਪੀਣੀ ਸਹੀ? ਡਾਇਟੀਸ਼ੀਅਨ ਤੋਂ ਜਾਣੋ ਇਸਦੇ ਫਾਇਦੇ
ਇਮਿਊਨਿਟੀ ਵਧਾਓ
ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਨਾਲ ਭਰਪੂਰ ਅੰਗੂਰ ਦਾ ਜੂਸ ਪੀਣ ਨਾਲ ਸਰੀਰ ਨੂੰ ਕੁਦਰਤੀ ਤੌਰ 'ਤੇ ਡੀਟੌਕਸਫਾਈ ਕਰਨ ਵਿੱਚ ਮਦਦ ਮਿਲਦੀ ਹੈ। ਇਹ ਆਕਸੀਡੇਟਿਵ ਤਣਾਅ ਨੂੰ ਘਟਾ ਕੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
ਵਜ਼ਨ ਕੰਟਰੋਲ
ਅੰਗੂਰ ਦਾ ਸੇਵਨ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਜੋ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਰੀਰ ਵਿੱਚ ਜਮ੍ਹਾ ਗੰਦਗੀ ਨੂੰ ਦੂਰ ਕਰਕੇ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ
ਅੰਗੂਰ ਦਾ ਜੂਸ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਪੇਟ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ।
ਹੋਰ ਫਾਇਦੇ
ਅੰਗੂਰ ਦਾ ਜੂਸ ਕਬਜ਼, ਬਦਹਜ਼ਮੀ, ਥਕਾਵਟ ਵਰਗੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਇਹ ਅੰਗੂਰ ਤੁਹਾਡੇ ਪਕਵਾਨਾਂ ਦਾ ਸੁਆਦ ਵਧਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਤੁਹਾਡੀ ਮਦਦ ਕਰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।