ਨਿਊਯਾਰਕ : ਵਿਗਿਆਨੀਆਂ ਨੇ ਦੰਦਾਂ ਦੀ ਹਿਫਾਜ਼ਤ ਕਰਨ ਵਾਲੇ ਕੁਦਰਤੀ ਤੱਤ ਦੀ ਪਛਾਣ ਕੀਤੀ ਹੈ। ਤਾਜ਼ਾ ਖੋਜ ਮੁਤਾਬਿਕ, ਅੰਗੂਰ ਦੇ ਬੀਜ ਪਾਏ ਜਾਣ ਵਾਲੇ ਇਕ ਖਾਸ ਤੱਤ ਦੰਦਾਂ ਦੇ ਇਨੇਮਲ ਦੇ ਥੱਲੇ ਪਾਏ ਜਾਣ ਵਾਲੇ ਟਿਸ਼ੂ ਦੀ ਹਿਫਾਜ਼ਤ ਕਰਨ 'ਚ ਸਮਰੱਥ ਹਨ।

ਅਮਰੀਕਾ ਦੀ ਸ਼ਿਕਾਗੋ ਸਥਿਤ ਇਲਿਨੋਇਸ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਅਨਾਬੇਡ੍ਰਨ ਰੂਸੋ ਨੇ ਕਿਹਾ ਕਿ ਅੰਗੂਰ ਦੇ ਬੀਜ ਤੋਂ ਮਿਲਣ ਵਾਲੇ ਤੱਤ ਦੇ ਇਸਤੇਮਾਲ ਦਾ ਸਭ ਤੋਂ ਵੱਡਾ ਲਾਭ ਹੈ ਕਿ ਇਹ ਦੰਦਾਂ ਦੇ ਖੁਰਨ ਨੂੰ ਰੋਕ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਡੇਂਟਿਨ ਚਮੜੀ ਅਤੇ ਹੋਰ ਟਿਸ਼ੂਆਂ ਦੇ ਪ੍ਰਮੁੱਖ ਪ੍ਰੋਟੀਨ ਕੋਲਾਜੇਨ ਤੋਂ ਬਣਿਆ ਹੁੰਦਾ ਹੈ।

ਨੁਕਸਾਨੇ ਕੋਲਾਜੇਨ ਬੂਟਿਆਂ ਤੋਂ ਮਿਲਣ ਵਾਲੇ ਓਲਿਗੋਮੇਰਿਕ ਪ੍ਰੋਏਂਥੋਸਾਇਨਿਡਿੰਸ ਅਤੇ ਅੰਗੂਰ ਦੇ ਬੀਜ ਤੋਂ ਨਿਕਲੇ ਰਸਾਇਣ ਦੇ ਮੇਲ ਦੀ ਮਦਦ ਨਾਲ ਖ਼ੁਦ ਨੂੰ ਠੀਕ ਕਰਨ 'ਚ ਸਮਰੱਥ ਹੈ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਖੋਜ ਦੀ ਮਦਦ ਨਾਲ ਭਵਿੱਖ ਵਿਚ ਦੰਦਾਂ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ ਨਵੇਂ ਇਲਾਜ ਦਾ ਰਸਤਾ ਮਿਲ ਸਕਦਾ ਹੈ।