Green Tea : ਚਾਹੇ ਭਾਰ ਘਟਾਉਣਾ ਹੋਵੇ ਜਾਂ ਚਮੜੀ 'ਤੇ ਚਮਕ ਲਿਆਉਣੀ ਹੋਵੇ, ਹਰ ਛੋਟੀ ਜਿਹੀ ਸਮੱਸਿਆ ਨੂੰ ਦੂਰ ਕਰਨ 'ਚ ਗ੍ਰੀਨ ਟੀ ਬਹੁਤ ਮਦਦਗਾਰ ਹੈ। ਖਾਸ ਤੌਰ 'ਤੇ ਭਾਰ ਘਟਾਉਣ ਲਈ ਸਿਹਤ ਮਾਹਿਰ ਗ੍ਰੀਨ ਟੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗ੍ਰੀਨ ਟੀ ਪੀਣ ਦਾ ਸਹੀ ਸਮਾਂ ਕੀ ਹੈ? ਜੇਕਰ ਤੁਸੀਂ ਗਲਤ ਸਮੇਂ 'ਤੇ ਗ੍ਰੀਨ ਟੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਗ੍ਰੀਨ ਟੀ ਦੇ ਫਾਇਦੇ ਲੈਣ ਲਈ ਸਹੀ ਸਮੇਂ 'ਤੇ ਗ੍ਰੀਨ ਟੀ ਪੀਓ।


ਗ੍ਰੀਨ ਟੀ ਕਦੋਂ ਪੀਣੀ ਹੈ


ਭੋਜਨ ਤੋਂ ਲਗਭਗ 1 ਘੰਟਾ ਪਹਿਲਾਂ ਗ੍ਰੀਨ ਟੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਦਰਅਸਲ ਗ੍ਰੀਨ ਟੀ ਵਿੱਚ ਟੈਨਿਨ ਹੁੰਦੇ ਹਨ। ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਇਸ ਦਾ ਸੇਵਨ ਕਰਨਾ ਤੁਹਾਡੀ ਪਾਚਨ ਕਿਰਿਆ ਨੂੰ ਵਿਗਾੜ ਸਕਦਾ ਹੈ। ਇਸ ਕਾਰਨ ਪੇਟ ਦਰਦ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੋਸ਼ਿਸ਼ ਕਰੋ ਕਿ ਕਦੇ ਵੀ ਖਾਲੀ ਪੇਟ ਗ੍ਰੀਨ ਟੀ ਨਾ ਪੀਓ। ਹਮੇਸ਼ਾ ਇਸ ਦੇ ਨਾਲ ਕੁਝ ਜ਼ਰੂਰ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੂਰੇ ਦਿਨ 'ਚ ਤਿੰਨ ਕੱਪ ਤੋਂ ਜ਼ਿਆਦਾ ਗ੍ਰੀਨ ਟੀ ਦਾ ਸੇਵਨ ਨਾ ਕਰੋ।


ਹਰੀ ਚਾਹ ਦੇ ਸਿਹਤ ਲਾਭ (Benefits oF Green Tea)


ਭਾਰ ਘਟਾਉਣ 'ਚ ਮਦਦ


ਗ੍ਰੀਨ ਟੀ ਪੀਣ ਨਾਲ ਤੁਹਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ। ਦਰਅਸਲ ਗ੍ਰੀਨ ਟੀ ਮੈਟਾਬੋਲਿਜ਼ਮ (Metabolism) ਨੂੰ ਮਜ਼ਬੂਤ ​​ਕਰਦੀ ਹੈ। ਜੋ ਭਾਰ ਘਟਾਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਇਸ ਦੇ ਨਾਲ ਹੀ ਇਸ 'ਚ ਕੈਲੋਰੀ (calories) ਵੀ ਬਹੁਤ ਘੱਟ ਹੁੰਦੀ ਹੈ।


ਕੈਂਸਰ ਤੋਂ ਕਰਦਾ ਬਚਾਓ


ਗ੍ਰੀਨ ਟੀ ਕੈਂਸਰ ਦੇ ਮਰੀਜ਼ਾਂ ਲਈ ਸਿਹਤਮੰਦ ਹੋ ਸਕਦੀ ਹੈ। ਇਸ 'ਚ ਮੌਜੂਦ ਪੋਲੀਫੇਨੋਲ (Polyphenols) ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਖਾਸ ਤੌਰ 'ਤੇ ਇਹ ਛਾਤੀ ਅਤੇ ਪ੍ਰੋਸਟੇਟ ਕੈਂਸਰ ਨੂੰ ਰੋਕ ਸਕਦਾ ਹੈ।


ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ


ਗ੍ਰੀਨ ਟੀ ਦਾ ਸੇਵਨ ਸਰੀਰ ਵਿੱਚ ਖਰਾਬ ਕੋਲੈਸਟ੍ਰਾਲ (Bad Cholesterol) ਦੀ ਮਾਤਰਾ ਨੂੰ ਘੱਟ ਕਰ ਸਕਦਾ ਹੈ। ਇਹ ਨਾੜੀਆਂ ਵਿੱਚ ਰੁਕਾਵਟ ਨੂੰ ਘੱਟ ਕਰ ਸਕਦਾ ਹੈ। ਇਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।