Health Tips: ਗਲਤ ਖਾਣ-ਪੀਣ ਤੇ ਤਣਾਅ ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਇਸ ਨਾਲ ਹੋਰ ਕਈ ਸਰੀਰਕ ਸਮੱਸਿਆਵਾਂ ਦੇ ਨਾਲ ਹੀ ਜਿਣਸੀ ਸਬੰਧਾਂ ਬਾਰੇ ਰੋਗ ਵੀ ਵਧ ਗਏ ਹਨ। ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਜਿਹੇ ਜੋੜਿਆਂ ਦੀ ਕੋਈ ਕਮੀ ਨਹੀਂ ਜੋ ਜਿਣਸੀ ਸਬੰਧਾਂ ਦੀ ਸਮੱਸਿਆ ਕਾਰਨ ਨਿਰਾਸ਼ ਹਨ।
ਇਸ ਲਈ ਉਹ ਕਈ ਤਰ੍ਹਾਂ ਦੀਆਂ ਮਹਿੰਗੀਆਂ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਇਨ੍ਹਾਂ ਵੱਖ-ਵੱਖ ਦਵਾਈਆਂ ਦਾ ਸੇਵਨ ਘਾਤਕ ਹੋ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਘਰੇਲੂ ਉਪਚਾਰਾਂ ਵੱਲ ਮੁੜਨਾ ਚਾਹੀਦਾ ਹੈ। ਅੱਜ ਇਸ ਲੇਖ 'ਚ ਕੁਝ ਅਜਿਹੇ ਉਪਾਵਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਜਿਣਸੀ ਰੋਗਾਂ ਦੇ ਇਲਾਜ 'ਚ ਮਦਦ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਉਪਾਵਾਂ ਬਾਰੇ...
ਤੁਲਸੀ ਦੇ ਬੀਜ
ਸੈਕਸ ਪਾਵਰ ਵਧਾਉਣ ਲਈ ਤੁਲਸੀ ਦੇ ਬੀਜ ਤੇ ਸਫੈਦ ਮੁਸਲੀ ਦੀਆਂ ਜੜ੍ਹ ਦੀ ਵਰਤੋਂ ਕਰ ਸਕਦੇ ਹੋ। ਇਸ ਲਈ 30 ਗ੍ਰਾਮ ਤੁਲਸੀ ਦੇ ਬੀਜ ਤੇ 60 ਗ੍ਰਾਮ ਸਫੈਦ ਮੁਸਲੀ ਦੀਆਂ ਜੜ੍ਹਾਂ ਲਓ। ਹੁਣ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਪੀਸ ਲਓ। ਪੀਸਣ ਤੋਂ ਬਾਅਦ ਇਸ ਵਿੱਚ ਚੀਨੀ ਨੂੰ ਪੀਸ ਕੇ ਮਿਕਸ ਕਰ ਲਓ। ਹੁਣ ਇੱਕ ਸ਼ੀਸ਼ੀ ਲੈ ਕੇ ਇਸ ਵਿੱਚ ਪਾ ਲਵੋ। ਹੁਣ ਇਸ ਪਾਊਡਰ ਦਾ ਰੋਜ਼ਾਨਾ ਦੋ ਵਾਰ ਸੇਵਨ ਕਰੋ। ਇਸ ਪਾਊਡਰ ਦਾ ਸੇਵਨ ਕਰਨ ਨਾਲ ਜਲਦੀ ਹੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਲਸਣ
ਲਸਣ ਉਤੇਜਨਾ ਵਧਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਘਰੇਲੂ ਉਪਾਅ ਹੈ। ਲਸਣ ਇੱਕ ਕਾਮ ਉਤੇਜਕ ਦਾ ਕੰਮ ਕਰਦਾ ਹੈ। ਸਿਹਤ ਮਾਹਿਰਾਂ ਮੁਤਾਬਕ ਜਿਹੜੇ ਮਰਦਾਂ ਦੀ ਕਾਮਵਾਸਨਾ ਘੱਟ ਹੁੰਦੀ ਹੈ ਜਾਂ ਉਹ ਇਰੈਕਸ਼ਨ ਬਰਕਰਾਰ ਨਹੀਂ ਰੱਖ ਪਾਉਂਦੇ, ਉਨ੍ਹਾਂ ਲਈ ਇਹ ਕਿਸੇ ਟੌਨਿਕ ਤੋਂ ਘੱਟ ਨਹੀਂ। ਲਸਣ ਦੀਆਂ 2-3 ਕਲੀਆਂ ਪੀਸ ਕੇ ਰੋਜ਼ ਸਵੇਰੇ ਖਾਓ ਜਾਂ ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਅਸ਼ਵਗੰਧਾ
ਅਸ਼ਵਗੰਧਾ ਸਦੀਆਂ ਪੁਰਾਣੀ ਦਵਾਈ ਹੈ, ਜੋ ਕਈ ਬਿਮਾਰੀਆਂ ਨੂੰ ਠੀਕ ਕਰਨ ਦਾ ਕੰਮ ਕਰਦੀ ਹੈ। ਅਸ਼ਵਗੰਧਾ ਦੀ ਵਰਤੋਂ ਸੈਕਸ ਪਾਵਰ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਲਈ ਸਵੇਰੇ-ਸ਼ਾਮ ਅੱਧਾ ਚਮਚ ਦੁੱਧ ਨਾਲ ਅਸ਼ਵਗੰਧਾ ਪਾਊਡਰ ਦਾ ਸੇਵਨ ਕਰੋ। ਇਸ ਨਾਲ ਸੈਕਸ ਦੀ ਇੱਛਾ ਜਾਂ ਸੈਕਸ ਪਾਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਛੁਆਰੇ
ਤੁਹਾਨੂੰ ਛੁਆਰਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸੈਕਸ ਡਰਾਈਵ ਘੱਟ ਰਹੀ ਹੈ ਤਾਂ ਛੁਆਰੇ ਦਾ ਸੇਵਨ ਸ਼ੁਰੂ ਕਰ ਦਿਓ। ਇਹ ਤੁਹਾਡੀ ਬਹੁਤ ਮਦਦ ਕਰੇਗਾ। ਛੁਆਰਿਆਂ ਨੂੰ ਦੁੱਧ ਵਿੱਚ ਉਬਾਲ ਕੇ ਰਾਤ ਨੂੰ ਖਾਣ ਨਾਲ ਤੁਹਾਡੀ ਕਾਮ ਇੱਛਾ ਤੇ ਕਾਮ ਸ਼ਕਤੀ ਵਧਦੀ ਹੈ। ਤੁਸੀਂ ਹਰ ਰੋਜ਼ 100 ਗ੍ਰਾਮ ਛੁਆਰੇ ਖਾ ਸਕਦੇ ਹੋ। ਹਾਲਾਂਕਿ, ਤੁਸੀਂ ਖਜੂਰ ਵੀ ਖਾ ਸਕਦੇ ਹੋ।
ਪਿਆਜ
ਜੇਕਰ ਤੁਸੀਂ ਸੈਕਸ ਪਾਵਰ ਵਧਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ ਪਿਆਜ਼ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪਿਆਜ਼ ਤੇ ਸੈਕਸੁਅਲ ਹੈਲਥ 'ਤੇ ਰਿਸਰਚ 'ਚ ਪਾਇਆ ਗਿਆ ਕਿ ਪਿਆਜ਼ ਦਾ ਸੇਵਨ ਕਰਨ ਨਾਲ ਸੈਕਸ ਪਾਵਰ ਨੂੰ ਕੁਦਰਤੀ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਸਫੇਦ ਪਿਆਜ਼ ਨੂੰ ਕੱਟ ਕੇ ਮੱਖਣ 'ਚ ਫਰਾਈ ਕਰਨਾ ਹੋਵੇਗਾ। ਇਸ ਪਿਆਜ਼ ਦਾ ਰੋਜ਼ਾਨਾ ਇੱਕ ਚੱਮਚ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਸਵਾਦ ਲਈ ਇਸ ਵਿੱਚ ਸ਼ਹਿਦ ਵੀ ਮਿਲਾ ਸਕਦੇ ਹੋ। ਰੋਜ਼ ਸਵੇਰੇ ਖਾਲੀ ਪੇਟ ਇਸ ਪਿਆਜ਼ ਦਾ ਸੇਵਨ ਕਰੋ। ਇਹ ਉਪਾਅ ਸੈਕਸ ਸ਼ਕਤੀ ਤੇ ਸਮੇਂ ਤੋਂ ਪਹਿਲਾਂ ਇਜੈਕੁਲੇਸ਼ਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਬੇਲ ਦੇ ਪੱਤੇ
ਸੈਕਸ ਪਾਵਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬੇਲ ਦੇ ਪੱਤੇ ਤੇ ਬਦਾਮ ਦੀ ਗਿਰੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬੇਲ ਦੇ 20 ਤੋਂ 25 ਪੱਤੇ ਲਓ। 4 ਬਦਾਮ ਦੀਆਂ ਗਿਰੀਆਂ ਤੇ 200 ਗ੍ਰਾਮ ਚੀਨੀ ਲਓ। ਹੁਣ ਇਨ੍ਹਾਂ ਤਿੰਨਾਂ ਨੂੰ ਇਕੱਠੇ ਪੀਸ ਲਓ। ਪੀਸਣ ਤੋਂ ਬਾਅਦ ਇਕ ਬਰਤਨ 'ਚ ਪਾਣੀ ਪਾ ਕੇ ਇਸ ਪਾਊਡਰ ਨੂੰ ਪਾ ਦਿਓ। ਹੁਣ ਇਸ ਨੂੰ ਥੋੜ੍ਹੀ ਦੇਰ ਲਈ ਘੱਟ ਅੱਗ 'ਤੇ ਪਕਾਓ। ਮਿਸ਼ਰਣ ਪੂਰੀ ਤਰ੍ਹਾਂ ਪੱਕ ਜਾਣ ਤੋਂ ਬਾਅਦ ਇਸ ਦਾ ਸੇਵਨ ਕਰੋ। ਤੁਹਾਨੂੰ ਲਾਭ ਹੋਵੇਗਾ।
ਆਂਵਲਾ
ਆਂਵਲਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਂਵਲਾ ਖਾਣ ਦੇ ਕਈ ਫਾਇਦੇ ਹਨ। ਆਂਵਲੇ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਇਹ ਅੱਖਾਂ ਦੀ ਰੋਸ਼ਨੀ ਤੇ ਵਾਲਾਂ ਨੂੰ ਨਰਮ ਰੱਖਣ ਦਾ ਕੰਮ ਕਰਦਾ ਹੈ। ਆਂਵਲੇ ਦੀ ਵਰਤੋਂ ਸੈਕਸ ਪਾਵਰ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਆਂਵਲਾ ਪਾਊਡਰ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਦਿਨ 'ਚ ਦੋ ਵਾਰ ਲਓ। ਇਸ ਦੀ ਵਰਤੋਂ ਸੈਕਸ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦੀ ਹੈ।
ਉੜਦ ਦਾਲ
ਸੈਕਸ ਡਰਾਈਵ ਨੂੰ ਵਧਾਉਣ ਲਈ ਤੁਹਾਨੂੰ ਉੜਦ ਦਾਲ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅੱਧਾ ਚਮਚ ਉੜਦ ਦੀ ਦਾਲ ਨੂੰ ਇੱਕ ਗਲਾਸ ਵਿੱਚ ਪੀਸ ਕੇ ਖਾਓ ਤਾਂ ਤੁਹਾਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ। ਇਸ ਨਾਲ ਤੁਹਾਡੀ ਸੈਕਸ ਡਰਾਈਵ ਵਧੇਗੀ।
Health Tips : ਮਹਿੰਗੀਆਂ ਦਵਾਈਆਂ ਨਹੀਂ ਸਗੋਂ ਇਨ੍ਹਾਂ ਦੇਸੀ ਚੀਜ਼ਾਂ ਨਾਲ ਵਧਦੀ ਮਰਦਾਨਾ ਤਾਕਤ, ਅਜ਼ਮਾਓ ਇਹ ਘਰੇਲੂ ਨੁਸਖੇ
ABP Sanjha
Updated at:
19 Jun 2023 11:35 AM (IST)
Edited By: shankerd
Health Tips: ਗਲਤ ਖਾਣ-ਪੀਣ ਤੇ ਤਣਾਅ ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਇਸ ਨਾਲ ਹੋਰ ਕਈ ਸਰੀਰਕ ਸਮੱਸਿਆਵਾਂ ਦੇ ਨਾਲ ਹੀ ਜਿਣਸੀ ਸਬੰਧਾਂ ਬਾਰੇ ਰੋਗ ਵੀ ਵਧ ਗਏ ਹਨ। ਭਾਰਤ ਹੀ
Sex power
NEXT
PREV
Published at:
19 Jun 2023 11:35 AM (IST)
- - - - - - - - - Advertisement - - - - - - - - -