Health Benefits Of Saffron Water: ਕੇਸਰ ਭਾਰਤੀ ਰਸੋਈ ਵਿੱਚ ਇੱਕ ਜ਼ਰੂਰੀ ਚੀਜ਼ ਮੰਨਿਆ ਜਾਂਦਾ ਹੈ। ਇਹ ਧਾਰਮਿਕ ਰਸਮਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਰੀਰ ਲਈ ਬੇਹੱਦ ਫਾਇਦੇਮਦ ਹੁੰਦਾ ਹੈ। ਕੇਸਰ ਵਿੱਚ ਪ੍ਰੋਟੀਨ, ਕੈਲਸ਼ੀਅਮ, ਫਾਈਬਰ, ਮੈਂਗਨੀਜ਼, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ ਦੇ ਨਾਲ-ਨਾਲ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਚੰਗੀ ਸਿਹਤ ਬਣਾਈ ਰੱਖਣ ਦੇ ਨਾਲ-ਨਾਲ ਇਹ ਵਿਅਕਤੀ ਨੂੰ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ।


ਅਜਿਹੀਆਂ ਔਰਤਾਂ ਜੋ ਨਿਯਮਿਤ ਤੌਰ 'ਤੇ ਕੇਸਰ ਦਾ ਪਾਣੀ ਪੀਂਦੀਆਂ ਹਨ, ਉਨ੍ਹਾਂ ਨੂੰ ਸਿਹਤ ਲਈ ਕੀ-ਕੀ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ...


ਪੀਰੀਅਡ ਦਰਦ ਤੋਂ ਰਾਹਤ


ਜੇ ਤੁਸੀਂ ਅਨਿਯਮਿਤ ਮਾਹਵਾਰੀ, ਪੇਟ ਵਿੱਚ ਕੜਵੱਲ ਤੇ ਦਰਦ ਤੋਂ ਪਰੇਸ਼ਾਨ ਹੋ ਤਾਂ ਮਾਹਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੇਸਰ ਦੀਆਂ ਚਾਰ ਤੋਂ ਪੰਜ ਕੜੀਆਂ ਨੂੰ ਪਾਣੀ ਵਿੱਚ ਉਬਾਲੋ ਤੇ ਇਸ ਨੂੰ ਛਾਣ ਕੇ ਪੀਓ।



ਸਕਿਨ ਲਈ ਫਾਇਦੇਮੰਦ


ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੇਸਰ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ਨੂੰ ਪੀਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ ਅਤੇ ਚਿਹਰੇ ਨੂੰ ਮੁਹਾਸਿਆਂ ਦੀ ਸਮੱਸਿਆ ਤੋਂ ਵੀ ਦੂਰ ਰੱਖਦਾ ਹੈ। ਕੇਸਰ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਚਮੜੀ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।



ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਦਾ


ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੇਸਰ ਦਾ ਪਾਣੀ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਨਾ ਸਿਰਫ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ ਸਗੋਂ ਵਾਲਾਂ ਦੀਆਂ ਜੜ੍ਹਾਂ ਵੀ ਮਜ਼ਬੂਤ ਹੁੰਦੀਆਂ ਹਨ। ਕੇਸਰ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਵਾਲਾਂ ਦੇ ਚੰਗੇ ਵਿਕਾਸ ਲਈ ਫਾਇਦੇਮੰਦ ਹੋ ਸਕਦੇ ਹਨ।



ਹਾਰਮੋਨਸ ਨੂੰ ਸੰਤੁਲਿਤ ਕਰਦਾ



ਔਰਤਾਂ ਅਕਸਰ ਹਾਰਮੋਨ ਅਸੰਤੁਲਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਅਜਿਹੇ 'ਚ ਕੇਸਰ ਦਾ ਪਾਣੀ ਇਸ ਸਮੱਸਿਆ ਨੂੰ ਦੂਰ ਕਰਨ 'ਚ ਤੁਹਾਡੀ ਮਦਦ ਕਰ ਸਕਦਾ ਹੈ। ਕੇਸਰ ਦਾ ਪਾਣੀ ਪੀਣ ਨਾਲ ਨਾ ਸਿਰਫ਼ ਹਾਰਮੋਨਾਂ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ ਬਲਕਿ ਪੀਐਮਐਸ ਦੇ ਲੱਛਣਾਂ (ਮੂਡ ਸਵਿੰਗ, ਭੋਜਨ ਦੀ ਲਾਲਸਾ, ਥਕਾਵਟ, ਚਿੜਚਿੜੇਪਨ ਅਤੇ ਉਦਾਸੀ) ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।



ਮਾਨਸਿਕ ਸਿਹਤ ਬਣਾਈ ਰੱਖਦਾ



ਔਰਤਾਂ ਅਕਸਰ ਤਣਾਅ, ਚਿੰਤਾ, ਡਿਪਰੈਸ਼ਨ ਵਰਗੀਆਂ ਮਾਨਸਿਕ ਸਮੱਸਿਆਵਾਂ ਨਾਲ ਘਿਰੀਆਂ ਰਹਿੰਦੀਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਕੇਸਰ ਦਾ ਪਾਣੀ ਬੇਹੱਦ ਮਦਦਗਾਰ ਹੋ ਸਕਦਾ ਹੈ। ਕੇਸਰ ਦਾ ਪਾਣੀ ਮਾਨਸਿਕ ਸਿਹਤ ਨੂੰ ਵਧੀਆ ਬਣਾ ਕੇ ਤਣਾਅ, ਚਿੰਤਾ, ਡਿਪ੍ਰੈਸ਼ਨ ਆਦਿ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।