Health News: ਸੰਭੋਗ ਇੱਕ ਅਜਿਹੀ ਪ੍ਰਕੀਰਿਆ ਹੈ ਜਿਸ ਵਿੱਚ ਮਰਦ ਅਤੇ ਔਰਤ ਦੋਵਾਂ ਨੂੰ ਸੰਤੁਸ਼ਟੀ ਹੁੰਦੀ ਹੈ। ਪਰ ਇਹ ਸਿਰਫ਼ ਸਰੀਰਕ ਜ਼ਰੂਰਤ ਨੂੰ ਪੂਰਾ ਕਰਨ 'ਚ ਹੀ ਨਹੀਂ ਕੰਮ ਆਉਂਦਾ। ਸਰੀਰਕ ਸੰਬਧਣ ਬਣਾਉਣ ਨਾਲ ਕਈ ਬਿਮਾਰੀਆਂ ਆਪਣੇ ਆਪ ਹੀ ਖ਼ਤਮ ਹੋ ਜਾਂਦੀਆਂ ਹਨ। ਔਰਤ ਮਰਦ ਹਮਬਿਸਤਰ ਹੁੰਦੇ ਹਨ ਉਸ ਨਾਲ ਅਦਭੁੱਤ ਫਾਇਦੇ ਹੁੰਦੇ ਹਨ।
ਦਿਲ ਦੇ ਦੌਰੇ ਦਾ ਖਤਰਾ ਘੱਟ
ਸੰਭੋਗ ਦੌਰਾਨ ਦਿਲ ਦੇ ਰੋਗ ਖ਼ਤਮ ਹੋ ਜਾਂਦੇ ਹਨ। ਤਾਜ਼ਾ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨਸੀ ਤੌਰ 'ਤੇ ਸਰਗਰਮ ਪੁਰਸ਼ਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਸੰਭੋਗ ਕਰਨ ਵਾਲੇ ਲੋਕਾਂ ਵਿੱਚ ਮਹੀਨੇ ਵਿੱਚ ਇੱਕ ਵਾਰ ਸੰਭੋਗ ਕਰਨ ਵਾਲੇ ਲੋਕਾਂ ਨਾਲੋਂ ਘੱਟ ਜੋਖਮ ਪਾਇਆ ਗਿਆ।
ਇਮਿਊਨਿਟੀ ਵਿੱਚ ਵਾਧਾ
ਨਿਯਮਤ ਸੰਭੋਗ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਹ ਤੁਹਾਡੇ ਸਰੀਰ ਨੂੰ ਆਮ ਬਿਮਾਰੀਆਂ ਨਾਲ ਨਜਿੱਠਣ ਲਈ ਵਧੇਰੇ ਸਮਰੱਥ ਬਣਾਉਂਦਾ ਹੈ।
ਤਣਾਅ ਘੱਟਦਾ
ਕੰਮ ਕਾਜ ਭਰੀ ਜ਼ਿੰਦਗੀ ਕਾਰਨ ਸਾਡਾ ਸਰੀਰ ਮਾਨਸਿਕ ਤਣਾਅ ਵਿੱਚ ਆ ਜਾਂਦਾ ਹੈ। ਇਸ ਨੂੰ ਦੂਰ ਕਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਕਿ ਆਪਣੇ ਪਾਟਨਰ ਨਾਲ ਸਹੀ ਸਮਾਂ ਦੇਖ ਕੇ ਸੰਭੋਗ ਕੀਤਾ ਜਾਵੇ। ਇਸ ਨਾਲ ਤਣਾਅ ਘੱਟ ਹੁੰਦਾ ਹੈ।
ਦਰਦ ਖਤਮ
ਜਦੋਂ ਇਨਸਾਨ ਔਰਗੈਜ਼ਮ ਤੱਕ ਪਹੁੰਚਦੇ ਹਾਂ ਤਾਂ ਸਰੀਰ ਵਿੱਚ ਆਕਸੀਟੌਸਿਨ ਦਾ ਪੱਧਰ 5 ਗੁਣਾ ਵੱਧ ਜਾਂਦਾ ਹੈ। ਇਹ ਸਰੀਰ ਦੇ ਕਈ ਤਰ੍ਹਾਂ ਦੇ ਦਰਦ ਨੂੰ ਦੂਰ ਕਰਦਾ ਹੈ।
ਉਮਰ ਲੰਬੀ ਹੁੰਦੀ
ਰੋਜ਼ਾਨਾ ਸੰਭੋਗ ਕਰਨ ਵਾਲੇ ਲੋਕਾਂ ਦੀ ਉਮਰ ਵੀ ਵਧਦੀ ਹੈ। ਇਹ ਇਸ ਲਈ ਹੈ ਕਿਉਂਕਿ ਹਾਰਮੋਨ ਡੀਹਾਈਡ੍ਰੋਪੀਐਂਡਰੋਸਟੀਰੋਨ ਓਰਗੈਜ਼ਮ ਤੱਕ ਪਹੁੰਚਣ 'ਤੇ ਜਾਰੀ ਹੁੰਦਾ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਟਿਸ਼ੂਆਂ ਦੀ ਮੁਰੰਮਤ ਕਰਦਾ ਹੈ।
ਖੂਨ ਸੰਚਾਰ ਵਧਾਉਂਦਾ
ਸੰਭੋਗ ਦੌਰਾਨ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਇਸ ਨਾਲ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਖੂਨ ਦਾ ਸੰਚਾਰ ਵਧਦਾ ਹੈ।
ਚੰਗੀ ਨੀਂਦ ਲਓ
ਸੰਭੋਗ ਤੋਂ ਬਾਅਦ ਚੰਗੀ ਨੀਂਦ ਲਓ। ਇਸ ਨਾਲ, ਤੁਸੀਂ ਅਗਲੀ ਸਵੇਰ ਆਰਾਮ ਨਾਲ ਉੱਠਦੇ ਹੋ ਅਤੇ ਆਪਣਾ ਕੰਮ ਬਿਹਤਰ ਢੰਗ ਨਾਲ ਕਰਦੇ ਹੋ। ਇਸ ਤੋਂ ਇਲਾਵਾ ਤੁਸੀਂ ਸਕਾਰਾਤਮਕ ਮਹਿਸੂਸ ਕਰਦੇ ਹੋ।
ਮਜ਼ਬੂਤ ਹੋ ਜਾਂਦੀਆਂ ਹਨ ਮਾਸਪੇਸ਼ੀਆਂ
ਪੁਰਸ਼ਾਂ ਦੇ ਸਰੀਰ ਵਿੱਚੋਂ ਟੈਸਟੋਸਟੀਰੋਨ ਹਾਰਮੋਨ ਨਿਕਲਦਾ ਹੈ। ਇਹ ਨਾ ਸਿਰਫ਼ ਤੁਹਾਨੂੰ ਬਿਸਤਰੇ 'ਤੇ ਚੰਗਾ ਮਹਿਸੂਸ ਕਰਦਾ ਹੈ, ਸਗੋਂ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।