Ghee Shakkar Benefits: ਕਿਸੇ ਵੇਲੇ ਮਾਵਾਂ ਆਪਣੇ ਬੱਚਿਆਂ ਨੂੰ ਘਿਓ-ਸ਼ੱਕਰ ਨਾਲ ਪਾਲਦੀਆਂ ਸਨ। ਘਿਓ-ਸ਼ੱਕਰ ਤਾਕਤਵਰ ਭੋਜਨ ਹੈ ਜਿਸ ਨਾਲ ਸਰੀਰ ਨਰੋਆ ਬਣਦਾ ਹੈ। ਇਸ ਨਾਲ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵਧਦੀ ਹੈ। ਇਸ ਲਈ ਪੁਰਾਣੇ ਸਮਿਆਂ ਅੰਦਰ ਲੋਕ ਘੱਟ ਹੀ ਬਿਮਾਰ ਹੁੰਦੇ ਸੀ। ਦੂਜੇ ਪਾਸੇ ਅੱਜ ਦੀ ਪੀੜ੍ਹੀ ਪੀਜ਼ਾ ਕਲਚਰ ਵਿੱਚ ਫਸਣ ਕਰਕੇ ਘਿਓ ਤੇ ਸ਼ੱਕਰ ਦਾ ਕਮਾਲ ਜਾਣਦੀ ਹੀ ਨਹੀਂ।


ਸਿਹਤ ਮਾਹਿਰਾਂ ਮੁਤਾਬਕ ਘਿਓ ਤੇ ਸ਼ੱਕਰ ਵਿੱਚ ਇੰਨੀ ਤਾਕਤ ਹੈ ਕਿ ਮਨੁੱਖ ਦੀ ਕਾਇਆ-ਕਲਪ ਕਰ ਸਕਦਾ ਹੈ। ਘਿਓ ਤੇ ਸ਼ੱਕਰ ਖਾਣ ਨਾਲ ਦੁੱਬਲਾ ਪਤਲਾ ਵਿਅਕਤੀ ਵੀ ਕੁਝ ਦਿਨਾਂ ਅੰਦਰ ਰਿਸ਼ਟ-ਪੁਸ਼ਟ ਦਿਖਾਈ ਦੇਣ ਲੱਗਦਾ ਹੈ। ਇਸ ਤੋਂ ਇਲਾਵਾ ਵੀ ਘਿਓ ਤੇ ਸ਼ੱਕਰ ਦੇ ਇੰਨੇ ਫਾਇਦੇ ਹਨ ਕਿ ਬੰਦਾ ਗਿਣਦੇ-ਗਿਣਦੇ ਥੱਕ ਜਾਏ ਪਰ ਅੱਜ ਅਸੀਂ ਸਿਰਫ ਭਾਰ ਵਧਾਉਣ ਦੀ ਗੱਲ ਕਰਾਂਗੇ।


ਦਰਅਸਲ ਜੋ ਲੋਕ ਆਪਣਾ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਇੰਨਾ ਸੌਖਾ ਕੰਮ ਨਹੀਂ। ਜੇਕਰ ਤੁਸੀਂ ਵੀ ਭਾਰ ਵਧਾਉਣ ਦੇ ਉਪਾਅ ਲੱਭ ਰਹੇ ਹੋ ਤੇ ਭਾਰ ਕਿਵੇਂ ਵਧਾਇਆ ਜਾਵੇ, ਵਰਗੇ ਸਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਖਾਸ ਫਾਰਮੂਲਾ ਦੱਸਣ ਜਾ ਰਹੇ ਹਾਂ। ਇਹ ਫਾਰਮੂਲਾ ਘਿਓ ਤੇ ਗੁੜ ਜਾਂ ਸ਼ੱਕਰ ਨਾਲ ਜੁੜਿਆ ਹੈ ਜਿਸ ਦੀ ਵਰਤੋਂ ਕਰਕੇ ਤੁਹਾਡੀ ਕਾਇਆ-ਕਲਪ ਹੋ ਜਾਏਗੀ।


ਭਾਰ ਵਧਾਉਣ ਲਈ ਘਿਓ ਤੇ ਸ਼ੱਕਰ ਦੀ ਵਰਤੋਂ ਕਿਵੇਂ ਕਰੀਏ


ਕੁਦਰਤੀ ਤੌਰ 'ਤੇ ਭਾਰ ਵਧਾਉਣ ਦਾ ਇੱਕ ਆਸਾਨ ਤਰੀਕਾ ਇੱਥੇ ਸਾਂਝਾ ਕੀਤਾ ਗਿਆ ਹੈ। ਤੁਹਾਨੂੰ ਸਿਰਫ਼ ਘਿਓ ਤੇ ਗੁੜ ਦੀ ਲੋੜ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਘਿਓ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ ਪਰ ਇੱਥੇ ਦਿਲਚਸਪ ਗੱਲ ਹੈ ਜੋ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਭਾਰ ਵਧਾਉਣ ਲਈ ਘਿਓ ਤੇ ਸ਼ੱਕਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।


ਦਰਅਸਲ ਭਾਰ ਵਧਾਉਣ ਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਘਿਓ ਤੇ ਗੁੜ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ਨੂੰ ਤਾਕਤ ਤੇ ਊਰਜਾ ਦਿੰਦਾ ਹੈ। ਭੋਜਨ ਨਾਲ ਇਸ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਹ ਫਾਰਮੂਲਾ ਵਰਤਣਾ ਸਿਰਫ ਇੱਕ ਚਮਚ ਦੇਸੀ ਗੁੜ ਤੇ ਇੱਕ ਚਮਚ ਦੇਸੀ ਗਾਂ ਦੇ ਘਿਓ ਨਾਲ ਸ਼ੁਰੂ ਕਰੋ।


ਇਹ ਵੀ ਪੜ੍ਹੋ: Apple Festive Sale: ਏਅਰਪੌਡਸ 'ਤੇ ਮਿਲ ਰਿਹਾ 50% ਡਿਸਕਾਊਂਟ, ਇਸ ਦੇ ਨਾਲ ਹੀ ਆਈਫੋਨ 14 'ਤੇ ਵੀ ਹੋ ਰਹੀ ਆਫਰਸ ਦੀ ਬਾਰਿਸ਼


ਇੱਕ ਵਾਰ ਜਦੋਂ ਤੁਸੀਂ ਇਸ ਨੂੰ ਦੋ ਹਫ਼ਤਿਆਂ ਲਈ ਲੈਂਦੇ ਹੋ, ਤਾਂ ਤੁਸੀਂ ਮਾਤਰਾ ਨੂੰ ਦੁੱਗਣਾ ਕਰ ਸਕਦੇ ਹੋ। ਤੁਸੀਂ ਇੱਕ ਮਹੀਨੇ ਤੱਕ ਲਗਾਤਾਰ ਇਸ ਦਾ ਸੇਵਨ ਕਰਨ ਤੋਂ ਬਾਅਦ ਹੀ ਮੱਝ ਦੇ ਘਿਓ 'ਤੇ ਸਵਿਚ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਦਾ ਮੈਟਾਬੋਲਿਜ਼ਮ ਚੰਗਾ ਹੈ ਤੇ ਉਹ ਲੰਬੇ ਸਮੇਂ ਤੋਂ ਮੱਝ ਦੇ ਘਿਓ ਦਾ ਸੇਵਨ ਕਰ ਰਹੇ ਹਨ, ਉਹ ਮੱਝ ਦੇ ਘਿਓ ਨਾਲ ਸ਼ੁਰੂਆਤ ਕਰ ਸਕਦੇ ਹਨ।


ਇਹ ਵੀ ਪੜ੍ਹੋ: Viral News: ਲਾਟਰੀ ਦੇ ਕ੍ਰੇਜ਼ ਕਾਰਨ ਬਰਬਾਦ ਹੋਈ ਔਰਤ, 28 ਲੱਖ ਦਾ ਕਰਜ਼ਾ, ਜਿੱਤੇ ਸਿਰਫ 11 ਹਜ਼ਾਰ ਰੁਪਏ!