Heart Health: ਕੀ ਤੁਹਾਨੂੰ ਵੀ ਹਾਰਟ ਅਟੈਕ ਦਾ ਖਤਰਾ? ਬੱਸ ਦੋ ਮਿੰਟ 'ਚ ਹੀ ਘਰ ਬੈਠੇ ਕਰੋ ਚੈੱਕ
How to check your Heart Health at Home: ਦਿਲ ਦੀਆਂ ਸਮੱਸਿਆਵਾਂ ਹੁਣ ਉਮਰ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੱਕ ਸੀਮਤ ਨਹੀਂ ਰਹੀਆਂ। ਹਾਲ ਹੀ ਦੇ ਸਾਲਾਂ ਵਿੱਚ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਵੀ ਦਿਲ ਦੀਆਂ...

How to check your Heart Health at Home: ਦਿਲ ਦੀਆਂ ਸਮੱਸਿਆਵਾਂ ਹੁਣ ਉਮਰ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੱਕ ਸੀਮਤ ਨਹੀਂ ਰਹੀਆਂ। ਹਾਲ ਹੀ ਦੇ ਸਾਲਾਂ ਵਿੱਚ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਵੀ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵਧੀਆਂ ਹਨ। 20 ਸਾਲ ਦੀ ਉਮਰ ਦੇ ਲੋਕਾਂ ਵਿੱਚ ਦਿਲ ਦੇ ਦੌਰੇ ਸੁਰਖੀਆਂ ਵਿੱਚ ਰਹੇ ਹਨ। ਜਿੰਮ ਕਰਦੇ ਸਮੇਂ, ਖੇਡਦੇ ਸਮੇਂ ਜਾਂ ਪਾਰਟੀ ਵਿੱਚ ਨੱਚਦੇ ਸਮੇਂ ਦਿਲ ਦੇ ਦੌਰੇ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹੈ।
ਇਸ ਦਾ ਮਤਲਬ ਹੈ ਕਿ ਦਿਲ ਦੀ ਬਿਮਾਰੀ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਹਰ ਉਮਰ ਦੇ ਲੋਕਾਂ ਨੂੰ ਇਸ ਵੱਲ ਗੰਭੀਰਤਾ ਨਾਲ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ। ਅਧਿਐਨ ਦਰਸਾਉਂਦੇ ਹਨ ਕਿ 20 ਤੋਂ 44 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਦਿਲ ਦੀ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦਾ ਮੁੱਖ ਕਾਰਨ ਗੈਰ-ਸਿਹਤਮੰਦ ਜੀਵਨ ਸ਼ੈਲੀ, ਤਣਾਅ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੈ। ਤੰਬਾਕੂ-ਸਿਗਰਟਨੋਸ਼ੀ ਦੀ ਆਦਤ ਕਾਰਨ ਵੀ ਦਿਲ ਪ੍ਰਭਾਵਿਤ ਹੋ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਅੱਜ ਵਿਸ਼ਵ ਪੱਧਰ 'ਤੇ ਦਿਲ ਦੀਆਂ ਬਿਮਾਰੀਆਂ ਮੌਤ ਦਾ ਮੁੱਖ ਕਾਰਨ ਹਨ। ਪਿਛਲੇ ਕੁਝ ਸਾਲਾਂ ਵਿੱਚ ਖਾਸ ਕਰਕੇ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਦਿਲ ਨੂੰ ਖੂਨ ਤੇ ਆਕਸੀਜਨ ਸਪਲਾਈ ਕਰਨ ਵਾਲੀਆਂ ਧਮਨੀਆਂ (ਕੋਰੋਨਰੀ ਆਰਟਰੀਜ਼) ਬੰਦ ਹੋ ਜਾਂਦੀਆਂ ਹਨ। ਇਸ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਨੂੰ ਆਕਸੀਜਨ ਨਹੀਂ ਮਿਲਦੀ ਤੇ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਹੁਣ ਸਵਾਲ ਇਹ ਹੈ ਕਿ ਤੁਸੀਂ ਘਰ ਬੈਠੇ ਕਿਵੇਂ ਪਤਾ ਲਾ ਸਕਦੇ ਹੋ ਕਿ ਤੁਹਾਡਾ ਦਿਲ ਸਿਹਤਮੰਦ ਹੈ ਜਾਂ ਨਹੀਂ? ਇਸ ਲਈ ਸਿਹਤ ਮਾਹਿਰਾਂ ਨੇ ਕੁਝ ਆਸਾਨ ਉਪਾਅ ਸੁਝਾਏ ਹਨ ਜਿਨ੍ਹਾਂ ਦੁਆਰਾ ਤੁਸੀਂ ਆਪਣੇ ਦਿਲ ਦੀ ਸਿਹਤ ਦਾ ਅੰਦਾਜ਼ਾ ਲਾ ਸਕਦੇ ਹੋ। ਬੇਸ਼ੱਕ ਇਹ ਇੱਕ ਸਹੀ ਮਿਆਰ ਨਹੀਂ ਹੈ। ਹਾਲਾਂਕਿ ਇਹ ਦਿਲ ਦੀ ਸਿਹਤ ਨੂੰ ਸਮਝਣ ਵਿੱਚ ਯਕੀਨੀ ਤੌਰ 'ਤੇ ਮਦਦ ਕਰ ਸਕਦਾ ਹੈ।
1. ਪਲਸ ਰੇਟ
ਆਪਣੇ ਖੱਬੇ ਗੁੱਟ ਦੇ ਅੰਦਰਲੇ ਹਿੱਸੇ 'ਤੇ ਇੱਕ ਉਂਗਲ ਰੱਖੋ। 10 ਸਕਿੰਟਾਂ ਵਿੱਚ ਧੜਕਣ ਦੀ ਗਿਣਤੀ ਕਰੋ ਤੇ ਇਸ ਨੂੰ 6 ਨਾਲ ਗੁਣਾ ਕਰੋ। ਆਮ ਦਿਲ ਦੀ ਗਤੀ ਪ੍ਰਤੀ ਮਿੰਟ 60-100 ਧੜਕਣ ਹੈ। ਜੇਕਰ ਇਹ ਦਰ 110 ਤੋਂ ਵੱਧ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
2. ਗ੍ਰਿਪ ਸਟ੍ਰੈਂਥ ਟੈਸਟ
ਹੱਥਾਂ ਦੀ ਪਕੜ ਦੀ ਤਾਕਤ ਦਿਲ ਦੀ ਸਿਹਤ ਨੂੰ ਦਰਸਾਉਂਦੀ ਹੈ। ਕਮਜ਼ੋਰ ਪਕੜ ਦਿਲ ਦੀ ਬਿਮਾਰੀ ਦੇ ਵਧੇ ਹੋਏ ਜੋਖਮ ਨਾਲ ਜੁੜੀ ਹੋ ਸਕਦੀ ਹੈ। ਘਰ ਵਿੱਚ ਕਿਸੇ ਵੀ ਡੱਬੇ ਦੇ ਢੱਕਣ ਨੂੰ ਕੱਸ ਕੇ ਬੰਦ ਕਰੋ ਤੇ ਫਿਰ ਇਸ ਨੂੰ ਖੋਲ੍ਹੋ। ਜੇਕਰ ਤੁਸੀਂ ਇਸ ਨੂੰ ਖੋਲ੍ਹ ਲੈਂਦੇ ਹੋ, ਤਾਂ ਇਹ ਇੱਕ ਚੰਗਾ ਸੰਕੇਤ ਹੋ ਸਕਦਾ ਹੈ।
3. ਪੌੜੀਆਂ ਚੜ੍ਹਨ ਦਾ ਟੈਸਟ
ਜੇਕਰ ਤੁਸੀਂ 1 ਮਿੰਟ ਵਿੱਚ ਲਗਪਗ 60 ਪੌੜੀਆਂ ਚੜ੍ਹ ਸਕਦੇ ਹੋ, ਤਾਂ ਇਹ ਚੰਗੀ ਦਿਲ ਦੀ ਸਿਹਤ ਦਾ ਸੰਕੇਤ ਹੈ। ਦੂਜੇ ਪਾਸੇ, ਜੇਕਰ ਤੁਸੀਂ ਕੁਝ ਪੌੜੀਆਂ ਚੜ੍ਹਨ ਤੋਂ ਬਾਅਦ ਥਕਾਵਟ ਜਾਂ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਕੀ ਤੁਹਾਡੀ ਪਕੜ ਕਮਜ਼ੋਰ ਹੈ?
ਆਸਟ੍ਰੀਆ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਅਪਲਾਈਡ ਸਿਸਟਮਜ਼ ਐਨਾਲਿਸਿਸ ਦੇ ਵਿਗਿਆਨੀਆਂ ਨੇ ਹੱਥ ਦੀ ਪਕੜ ਦੀ ਤਾਕਤ ਤੇ ਇਸ ਦੇ ਆਧਾਰ 'ਤੇ ਸਰੀਰ ਵਿੱਚ ਬਿਮਾਰੀਆਂ ਦੇ ਵਿਕਾਸ ਦੇ ਜੋਖਮ ਦਾ ਪਤਾ ਲਗਾਉਣ ਲਈ ਇੱਕ ਅਧਿਐਨ ਕੀਤਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹੱਥਾਂ ਦੀ ਪਕੜ ਦਾ ਕਮਜ਼ੋਰ ਹੋਣਾ ਉਮਰ, ਲਿੰਗ ਤੇ ਉਚਾਈ 'ਤੇ ਨਿਰਭਰ ਕਰਦਾ ਹੈ।
ਹਾਲਾਂਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਤੁਹਾਡੀ ਪਕੜ ਇੱਕੋ ਉਮਰ ਤੇ ਲਿੰਗ ਦੇ ਲੋਕਾਂ ਨਾਲੋਂ ਕਮਜ਼ੋਰ ਹੈ ਤਾਂ ਇਸ ਨੂੰ ਦਿਲ ਦੀਆਂ ਬਿਮਾਰੀਆਂ ਦੀਆਂ ਸਮੱਸਿਆਵਾਂ ਦਾ ਸੰਕੇਤ ਮੰਨਿਆ ਜਾ ਸਕਦਾ ਹੈ। ਇਸ ਨੂੰ ਦਿਲ ਦੀ ਅਸਫਲਤਾ ਤੇ ਦਿਲ ਦੇ ਆਮ ਕੰਮਕਾਜ ਵਿੱਚ ਸਮੱਸਿਆਵਾਂ ਦਾ ਸੰਕੇਤ ਵੀ ਮੰਨਿਆ ਜਾ ਸਕਦਾ ਹੈ।
Check out below Health Tools-
Calculate Your Body Mass Index ( BMI )






















