Fitness Tips: ਅੱਜ ਦੀ ਜੀਵਨ ਸ਼ੈਲੀ ਵਿੱਚ ਸਿਹਤਮੰਦ ਰਹਿਣ ਲਈ ਸੈਰ ਤੇ ਕਸਰਤ ਕਰਨਾ ਬੇਹੱਦ ਜ਼ਰੂਰੀ ਹੈ। ਇਸ ਲਈ ਬਹੁਤ ਸਾਰੇ ਲੋਕ ਸਵੇਰੇ ਜਾਂ ਸ਼ਾਮ ਵੇਲੇ ਸੈਰ ਕਰਦੇ ਵੀ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸੈਰ ਇੱਕ ਆਸਾਨ ਤੇ ਕੁਦਰਤੀ ਕਸਰਤ ਹੈ, ਜੋ ਨਾ ਸਿਰਫ਼ ਸਰੀਰ ਨੂੰ ਕ੍ਰਿਆਸ਼ੀਲ ਰੱਖਦੀ ਹੈ, ਸਗੋਂ ਕਈ ਗੰਭੀਰ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਮਦਦ ਕਰਦੀ ਹੈ। ਪਰ ਅਕਸਰ ਲੋਕ ਸੈਰ ਕਰਦੇ ਸਮੇਂ ਕੁਝ ਗਲਤੀਆਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵਾਕ ਦਾ ਪੂਰਾ ਲਾਭ ਨਹੀਂ ਮਿਲਦਾ। 

Continues below advertisement

ਇਸ 'ਤੇ ਡਾ. ਬਿਮਲ ਛਾਜੇੜ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸੈਰ ਕਰਦੇ ਸਮੇਂ ਸਹੀ ਤਰੀਕੇ ਦੀ ਪਾਲਣਾ ਨਹੀਂ ਕਰਦੇ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਭਾਵ ਜੇਕਰ ਸੈਰ ਕਰਦੇ ਸਮੇਂ ਕੁਝ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਦਾ ਸਬੱਬ ਬਣ ਸਕਦੀ ਹੈ। ਆਓ ਜਾਣਦੇ ਹਾਂ ਉਹ ਗੱਲਾਂ ਜਿਨ੍ਹਾਂ ਦਾ ਸੈਰ ਕਰਦੇ ਵੇਲੇ ਧਿਆਨ ਰੱਖਣਾ ਚਾਹੀਦਾ ਹੈ।

1. ਬਹੁਤ ਹੌਲੀ-ਹੌਲੀ ਤੁਰਨਾ

Continues below advertisement

ਬਹੁਤ ਸਾਰੇ ਲੋਕ ਵਾਕਿੰਗ ਨੂੰ ਸਿਰਫ਼ ਇੱਕ ਆਰਾਮਦਾਇਕ ਸੈਰ ਸਮਝਦੇ ਹਨ ਪਰ (ਫਿਟਨੈੱਸ) ਲਈ ਤੁਰਦੇ ਸਮੇਂ ਗਤੀ ਦਾ ਧਿਆਨ ਰੱਖਣਾ ਜ਼ਰੂਰੀ ਹੈ। ਬਹੁਤ ਹੌਲੀ ਤੁਰਨ ਨਾਲ ਕੈਲੋਰੀ ਨਹੀਂ ਬਰਨ ਹੁੰਦੀ ਤੇ ਦਿਲ-ਫੇਫੜਿਆਂ ਨੂੰ ਕਸਰਤ ਦਾ ਲਾਭ ਨਹੀਂ ਮਿਲਦਾ। ਸਿਹਤ ਮਾਹਿਰਾਂ ਅਨੁਸਾਰ ਤੁਰਦੇ ਸਮੇਂ ਤੁਹਾਡੀ ਗਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਗੱਲ ਕਰ ਸਕੋ ਪਰ ਸਾਹ ਥੋੜ੍ਹਾ ਤੇਜ਼ ਹੋਵੇ।

2. ਝੁਕਿਆ ਹੋਇਆ ਸਰੀਰ

ਅਕਸਰ ਲੋਕ ਮੋਬਾਈਲ ਦੇਖਦੇ ਹੋਏ ਜਾਂ ਆਪਣਾ ਸਿਰ ਹੇਠਾਂ ਕਰਕੇ ਸੈਰ ਕਰਦੇ ਹਨ। ਇਸ ਨਾਲ ਪਿੱਠ ਤੇ ਗਰਦਨ ਦੇ ਦਰਦ ਦੀ ਸਮੱਸਿਆ ਵਧ ਸਕਦੀ ਹੈ। ਤੁਰਦੇ ਸਮੇਂ ਸਰੀਰ ਨੂੰ ਸਿੱਧਾ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਡੀਆਂ ਅੱਖਾਂ ਅੱਗੇ ਹੋਣੀਆਂ ਚਾਹੀਦੀਆਂ ਹਨ ਤੇ ਮੋਢੇ ਆਰਾਮਦਾਇਕ ਹੋਣੇ ਚਾਹੀਦੇ ਹਨ। ਇਹ ਸਥਿਤੀ ਨਾ ਸਿਰਫ਼ ਸਹੀ ਆਕਸੀਜਨ ਪ੍ਰਵਾਹ ਵਿੱਚ ਮਦਦ ਕਰਦੀ ਹੈ, ਸਗੋਂ ਤੁਹਾਨੂੰ ਐਕਟਿਵ ਤੇ ਆਤਮਵਿਸ਼ਵਾਸੀ ਵੀ ਬਣਾਉਂਦੀ ਹੈ।

3. ਗਲਤ ਜੁੱਤੇ ਪਹਿਨਣ ਨਾਲ

ਸੈਰ ਕਰਦੇ ਵੇਲੇ ਲੋਕ ਅਕਸਰ ਆਰਾਮਦਾਇਕ ਜੁੱਤੇ ਨਾ ਪਾਉਣ ਦੀ ਗਲਤੀ ਕਰਦੇ ਹਨ। ਜੇਕਰ ਤੁਸੀਂ ਉੱਚੀ ਅੱਡੀ ਜਾਂ ਸਖ਼ਤ ਤਲੇ ਵਾਲੇ ਜੁੱਤੇ ਪਾ ਕੇ ਤੁਰਦੇ ਹੋ ਤਾਂ ਪੈਰਾਂ ਤੇ ਅੱਡੀਆਂ ਵਿੱਚ ਦਰਦ ਹੋ ਸਕਦਾ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਹਲਕੇ ਤੇ ਚੰਗੀ ਪਕੜ ਵਾਲੇ ਸਪੋਰਟਸ ਜੁੱਤੇ ਪਾਓ। ਇਸ ਨਾਲ ਤੁਰਨਾ ਮਜ਼ੇਦਾਰ ਹੋਵੇਗਾ ਤੇ ਸਿਹਤ 'ਤੇ ਬੁਰਾ ਪ੍ਰਭਾਵ ਨਹੀਂ ਪਵੇਗਾ।

4. ਖਾਲੀ ਪੇਟ ਜਾਂ ਜ਼ਿਆਦਾ ਖਾਣ ਤੋਂ ਬਾਅਦ ਤੁਰਨਾ

ਕੁਝ ਲੋਕ ਸਵੇਰੇ ਉੱਠਦੇ ਹੀ ਬਿਨਾਂ ਕੁਝ ਖਾਧੇ ਸੈਰ ਲਈ ਬਾਹਰ ਚਲੇ ਜਾਂਦੇ ਹਨ, ਜਦੋਂਕਿ ਕੁਝ ਖਾਣ ਤੋਂ ਤੁਰੰਤ ਬਾਅਦ ਤੁਰਨਾ ਸ਼ੁਰੂ ਕਰ ਦਿੰਦੇ ਹਨ। ਦੋਵੇਂ ਸਥਿਤੀਆਂ ਸਹੀ ਨਹੀਂ ਹਨ। ਖਾਲੀ ਪੇਟ ਤੁਰਨ ਨਾਲ ਊਰਜਾ ਜਲਦੀ ਖਤਮ ਹੋ ਜਾਂਦੀ ਹੈ ਤੇ ਥਕਾਵਟ ਹਾਵੀ ਹੋ ਜਾਂਦੀ ਹੈ। ਦੂਜੇ ਪਾਸੇ ਜ਼ਿਆਦਾ ਖਾਣ ਤੋਂ ਬਾਅਦ ਤੁਰਨ ਨਾਲ ਪੇਟ ਭਾਰੀ ਮਹਿਸੂਸ ਹੁੰਦਾ ਹੈ ਤੇ ਗੈਸਟ੍ਰਿਕ ਸਮੱਸਿਆਵਾਂ ਹੋ ਸਕਦੀਆਂ ਹਨ।

5. ਸਟ੍ਰੈਚਿੰਗ ਨੂੰ ਨਜ਼ਰਅੰਦਾਜ਼ ਕਰਨਾ

ਸੈਰ ਤੋਂ ਪਹਿਲਾਂ ਤੇ ਬਾਅਦ ਸਟ੍ਰੈਚਿੰਗ ਬਹੁਤ ਮਹੱਤਵਪੂਰਨ ਹੈ। ਇਹ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਤੇ ਸੱਟ ਲੱਗਣ ਦਾ ਜੋਖਮ ਘਟਾਉਂਦਾ ਹੈ। ਬਿਨਾਂ ਸਟ੍ਰੈਚਿੰਗ ਦੇ ਤੁਰਨ ਨਾਲ ਲੱਤਾਂ ਵਿੱਚ ਅਕੜਾਅ ਤੇ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ।

Disclaimer: ਇਹ ਜਾਣਕਾਰੀ ਖੋਜ ਅਧਿਐਨਾਂ ਤੇ ਮਾਹਰਾਂ ਦੇ ਵਿਚਾਰਾਂ 'ਤੇ ਅਧਾਰਤ ਹੈ। ਇਸ ਨੂੰ ਡਾਕਟਰੀ ਸਲਾਹ ਦਾ ਬਦਲ ਨਾ ਸਮਝੋ। ਕੋਈ ਵੀ ਨਵੀਂ ਗਤੀਵਿਧੀ ਜਾਂ ਕਸਰਤ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।