Empty Stomach Tea Harmful: ਜੇਕਰ ਦਿਨ ਦੀ ਸ਼ੁਰੂਆਤ ਗਰਮ ਚਾਹ ਦੇ ਕੱਪ ਨਾਲ ਹੁੰਦੀ ਹੈ, ਤਾਂ ਇਸ ਤੋਂ ਵਧੀਆ ਕੁਝ ਨਹੀਂ ਹੁੰਦਾ। ਕਈ ਲੋਕਾਂ ਦੀ ਸਵੇਰ ਚਾਹ ਨਾਲ ਹੀ ਹੁੰਦੀ ਹੈ। ਉੱਠਦੇ ਹੀ ਚਾਹ ਨਾ ਮਿਲੇ ਤਾਂ ਮੂਡ ਹੀ ਖਰਾਬ ਹੋ ਜਾਂਦਾ ਹੈ। ਜ਼ਿਆਦਾਤਰ ਲੋਕ ਬੈੱਡ ਟੀ ਦੇ ਸ਼ੌਕੀਨ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਖਾਲੀ ਪੇਟ ਚਾਹ ਪੀਣਾ ਤੁਹਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ। ਚਾਹ ਜਿੰਨੀ ਸਟ੍ਰਾਂਗ ਹੋਵੇਗੀ, ਓਨਾ ਹੀ ਨੁਕਸਾਨ ਹੋਵੇਗਾ। ਕੱੜਕ ਚਾਹ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਖਾਲੀ ਪੇਟ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਤੁਸੀਂ ਵੀ ਸਵੇਰੇ ਖਾਲੀ ਪੇਟ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਜਾਣੋ ਇਹ ਆਦਤ ਕਿੰਨੀ ਨੁਕਸਾਨਦੇਹ ਹੈ।
1- ਐਸੀਡਿਟੀ ਵਧਾਉਂਦੀ ਹੈ- ਖਾਲੀ ਪੇਟ ਚਾਹ ਪੀਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਚਾਹ ਪੀਣ ਤੋਂ ਬਾਅਦ ਐਸੀਡਿਟੀ ਦੀ ਸਮੱਸਿਆ ਵੱਧ ਜਾਂਦੀ ਹੈ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਐਸੀਡਿਟੀ ਹੁੰਦੀ ਹੈ ਅਤੇ ਸਰੀਰ ਵਿੱਚ ਮੌਜੂਦ ਪਾਚਨ ਰਸਾਂ ਨੂੰ ਪ੍ਰਭਾਵਿਤ ਕਰਦਾ ਹੈ।
2- ਪਾਚਨ ਤੰਤਰ ਕਮਜ਼ੋਰ- ਰੋਜ਼ਾਨਾ ਖਾਲੀ ਪੇਟ ਚਾਹ ਪੀਣ ਨਾਲ ਪਾਚਨ ਤੰਤਰ ਹੌਲੀ-ਹੌਲੀ ਕਮਜ਼ੋਰ ਹੋ ਜਾਂਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਕਰਨ ਨਾਲ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਤੁਸੀਂ ਲੰਬੇ ਸਮੇਂ ਤੋਂ ਖਾਲੀ ਪੇਟ ਚਾਹ ਪੀ ਰਹੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
3- ਭੁੱਖ ਨਾ ਲੱਗਣਾ- ਰੋਜ਼ਾਨਾ ਖਾਲੀ ਪੇਟ ਚਾਹ ਪੀਣ ਨਾਲ ਵੀ ਭੁੱਖ 'ਤੇ ਅਸਰ ਪੈਂਦਾ ਹੈ। ਜ਼ਿਆਦਾ ਚਾਹ ਪੀਣ ਨਾਲ ਭੁੱਖ ਮਰ ਜਾਂਦੀ ਹੈ। ਕੁਝ ਲੋਕ ਦਿਨ 'ਚ ਕਈ ਵਾਰ ਚਾਹ ਪੀਂਦੇ ਹਨ, ਅਜਿਹੇ ਲੋਕਾਂ ਦੀ ਖੁਰਾਕ ਘੱਟਣ ਲੱਗ ਜਾਂਦੀ ਹੈ। ਇਸ ਕਾਰਨ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
4- ਪੇਟ 'ਚ ਜਲਨ ਅਤੇ ਉਲਟੀਆਂ- ਅਕਸਰ ਲੋਕਾਂ ਨੂੰ ਗਰਮੀਆਂ 'ਚ ਪੇਟ 'ਚ ਜਲਨ ਜਾਂ ਉਲਟੀਆਂ ਹੋਣ ਦਾ ਅਹਿਸਾਸ ਹੁੰਦਾ ਹੈ। ਇਸ ਦਾ ਕਾਰਨ ਖਾਲੀ ਪੇਟ ਚਾਹ ਪੀਣਾ ਹੋ ਸਕਦਾ ਹੈ। ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿਚ ਜਲਣ, ਮਤਲੀ ਅਤੇ ਉਲਟੀਆਂ ਹੋ ਸਕਦੀਆਂ ਹਨ। ਇਸ ਲਈ ਗਰਮੀਆਂ 'ਚ ਚਾਹ ਸੀਮਤ ਮਾਤਰਾ 'ਚ ਹੀ ਪੀਓ।
5- ਇਨਸੌਮਨੀਆ ਅਤੇ ਤਣਾਅ- ਖਾਲੀ ਪੇਟ ਚਾਹ ਪੀਣ ਨਾਲ ਨੀਂਦ ਘੱਟ ਆਉਂਦੀ ਹੈ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਤਣਾਅ ਦੀ ਸਮੱਸਿਆ ਵੀ ਵਧ ਜਾਂਦੀ ਹੈ। ਦੂਜੇ ਪਾਸੇ, ਖਾਲੀ ਪੇਟ ਚਾਹ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ। ਇਸ ਲਈ ਤੁਹਾਨੂੰ ਖਾਲੀ ਪੇਟ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Disclaimer: ਏਬੀਪੀ ਨਿਊਜ਼ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ