AC Side Effects : ਗਰਮੀ ਨੇ ਆਪਣਾ ਰੁਖ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਨਮੀ ਹੋਰ ਵੀ ਵਧਣ ਦੀ ਚਰਚਾ ਹੈ। ਅਜਿਹੇ 'ਚ ਲੋਕ ਗਰਮੀ ਤੋਂ ਬਚਣ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਕੋਈ ਪੱਖਾ ਚਲਾਉਂਦਾ ਹੈ, ਕੋਈ ਕੂਲਰ ਚਲਾਉਂਦਾ ਹੈ ਪਰ ਅੱਜ ਕੱਲ੍ਹ ਏ.ਸੀ. ਦੀ ਵਰਤੋਂ ਵੀ ਬਹੁਤ ਵੱਧ ਗਈ ਹੈ। ਜੇਕਰ ਤੁਸੀਂ ਵੀ ਗਰਮੀ ਤੋਂ ਬਚਣ ਲਈ ਆਪਣਾ ਜ਼ਿਆਦਾਤਰ ਸਮਾਂ AC ਵਿੱਚ ਬਿਤਾ ਰਹੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦੇ ਕਈ ਸਾਈਡ ਇਫੈਕਟਸ (Side Effects of Air Conditioner) ਹਨ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ।


AC ਬਣਾ ਸਕਦਾ ਹੈ ਬਿਮਾਰ


ਇਕ ਹੈਲਥ ਵੈੱਬਸਾਈਟ ਦੇ ਮੁਤਾਬਕ ਜੇਕਰ ਤੁਸੀਂ ਏਸੀ 'ਚ ਜ਼ਿਆਦਾ ਸਮਾਂ ਬਿਤਾ ਰਹੇ ਹੋ ਤਾਂ 'ਸਿਕ ਬਿਲਡਿੰਗ ਸਿੰਡਰੋਮ' ਵਧਣ ਦਾ ਖਤਰਾ ਹੈ। ਇਸ ਕਾਰਨ ਸਿਰਦਰਦ, ਸੁੱਕੀ ਖਾਂਸੀ, ਥਕਾਵਟ, ਚੱਕਰ ਆਉਣਾ, ਜੀਅ ਕੱਚਾ ਹੋਣਾ, ਕਿਸੇ ਵੀ ਕੰਮ ਵਿਚ ਧਿਆਨ ਘੱਟ ਲਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਧਿਆਨ ਦਿਓ ਕਿ ਦੁਪਹਿਰ ਅਤੇ ਸ਼ਾਮ ਨੂੰ ਏ.ਸੀ ਦੀ ਵਰਤੋਂ ਬਿਲਕੁਲ ਘੱਟ ਕਰਨੀ ਚਾਹੀਦੀ ਹੈ।


ਇਹ ਵੀ ਪੜ੍ਹੋ: ਰਿਸਰਚ: ਇਨਸਾਨਾਂ ਲਈ 'ਖਤਰਨਾਕ' ਗਾਂ ਦਾ ਪਿਸ਼ਾਬ, ਮੱਝ ਦਾ ਪਿਸ਼ਾਬ ਮੰਨਿਆ ਜਾਂਦਾ ਹੈ ਜ਼ਿਆਦਾ ਫਾਇਦੇਮੰਦ!


AC ਦੇ 7 ਵੱਡੇ ਨੁਕਸਾਨ


AC ਵਿੱਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਸਰੀਰ ਦੀ ਨਮੀ ਖਤਮ ਹੋ ਜਾਂਦੀ ਹੈ।


ਚਮੜੀ ਦੀ ਬਾਹਰੀ ਪਰਤ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਚਮੜੀ ਫਟਣ ਲੱਗਦੀ ਹੈ ਅਤੇ ਡ੍ਰਾਈ ਹੋ ਜਾਂਦੀ ਹੈ।


ਏਸੀ ਦੀ ਜ਼ਿਆਦਾ ਵਰਤੋਂ ਨਾਲ ਸਕਿਨ ਇਲਾਸਟੀਸਿਟੀ ਵੀ ਪ੍ਰਭਾਵਿਤ ਹੁੰਦੀ ਹੈ।


ਜ਼ਿਆਦਾ ਦੇਰ ਤੱਕ AC ਚਲਾਉਣ ਨਾਲ ਚਮੜੀ ਸੁੰਗੜ ਸਕਦੀ ਹੈ।


ਝੁਰੜੀਆਂ ਅਤੇ ਫਾਈਨ ਲਾਈਨਸ ਨਜ਼ਰ ਆਉਣ ਲੱਗ ਜਾਂਦੀਆਂ।


ਬੁਢਾਪਾ ਵੀ ਤੇਜ਼ੀ ਨਾਲ ਆਉਂਦਾ ਹੈ।


AC ਦੀ ਠੰਡੀ ਹਵਾ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਲਿਆ ਸਕਦੀ ਹੈ।


AC ਦੀ ਠੰਡੀ ਹਵਾ ਖੰਘ ਅਤੇ ਜ਼ੁਕਾਮ ਵਰਗੀਆਂ ਸਾਹ ਦੀਆਂ ਬਿਮਾਰੀਆਂ ਨੂੰ ਵਧਾਉਂਦੀ ਹੈ।


ਇਹ ਵੀ ਪੜ੍ਹੋ: ਜੇਕਰ ਨਹੀਂ ਵੱਧ ਰਹੀ ਹੈ ਤੁਹਾਡੀ ਹਾਈਟ, ਤਾਂ ਜਾਣੋ ਕਿਵੇਂ ਵੱਧ ਸਕਦੀ ਰੁਕੀ ਹੋਈ ਹਾਈਟ