Cold Medicine : ਸਰਦੀ, ਖੰਘ ਤੇ ਜ਼ੁਕਾਮ ਮੌਸਮੀ ਬਿਮਾਰੀਆਂ ਹਨ। ਮੌਸਮ ਬਦਲਣ ਦੇ ਨਾਲ ਹੀ ਇਹ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਇਸ ਦੀ ਵਜ੍ਹਾ ਕਰਕੇ ਸਿਰ ਵਿੱਚ ਦਰਦ ਤੇ ਪੂਰਾ ਦਿਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਕੁਝ ਲੋਕ ਜ਼ੁਕਾਮ ਹੋਣ ਤੋਂ ਤੁਰੰਤ ਬਾਅਦ ਹੀ ਦਵਾਈ ਖਾ ਲੈਂਦੇ ਹਨ, ਜਦ ਕਿ ਕੁਝ ਲੋਕ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਜ਼ੁਕਾਮ ਹੋਣ ਤੋਂ ਤੁਰੰਤ ਬਾਅਦ ਦਵਾਈ ਖਾ ਲੈਣਗੇ ਤਾਂ ਜ਼ੁਕਾਮ ਜੰਮ ਜਾਵੇਗਾ। ਇਸ ਕਰਕੇ ਸਿਰ ਦਰਦ ਤੇ ਸਾਈਨਸ ਵਰਗੀ ਗੰਭੀਰ ਬਿਮਾਰੀ ਹੋ ਸਕਦੀ ਹੈ। ਆਓ ਜਾਣਦੇ ਹਾਂ ਜ਼ੁਕਾਮ ਵਿੱਚ ਦਵਾਈ ਲੈਣੀ ਚਾਹੀਦੀ ਜਾਂ ਨਹੀਂ।

Continues below advertisement


ਜ਼ੁਕਾਮ ਵਿੱਚ ਸਰੀਰ ਦਿੰਦਾ ਇਹ ਸੰਕੇਤ


ਜ਼ੁਕਾਮ ਵਿਚ ਸਰੀਰ ਕੁਝ ਸੰਕੇਤ (Cold Symptoms) ਦਿੰਦਾ ਹੈ, ਜੇਕਰ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜਲਦੀ ਰਾਹਤ ਮਿਲ ਸਕਦੀ ਹੈ। ਜੇਕਰ ਤੁਸੀਂ ਜ਼ੁਕਾਮ ਹੋਣ ਕਰਕੇ ਸਰੀਰ ਵਿੱਚ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹੋ, ਸਰੀਰ ਅਤੇ ਸਿਰ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਜ਼ਿਆਦਾ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਨੂੰ ਵੱਧ ਤੋਂ ਵੱਧ ਆਰਾਮ ਦੇਣਾ ਚਾਹੀਦਾ ਹੈ। ਇਸ ਨਾਲ ਬਹੁਤ ਜਲਦੀ ਰਾਹਤ ਮਿਲ ਸਕਦੀ ਹੈ। ਤੁਰੰਤ ਦਵਾਈ ਲੈਣ ਦੀ ਬਜਾਏ ਸਰੀਰ ਨੂੰ ਆਰਾਮ ਦੇਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: AC Tips: ਬੱਸ ਏਸੀ ਦੀ ਕਰ ਲਓ ਆਹ ਸੈਟਿੰਗ, ਬਿਜਲੀ ਦਾ ਬਿੱਲ ਆਵੇਗਾ ਘੱਟ ਪਰ ਪੂਰੀ ਹੋਵੇਗੀ ਕੂਲਿੰਗ


ਜ਼ੁਕਾਮ ਵਿੱਚ ਕਦੋਂ ਲੈਣੀ ਚਾਹੀਦੀ ਦਵਾਈ?


ਸਿਹਤ ਮਾਹਰਾਂ ਅਨੁਸਾਰ ਸਰੀਰ ਵਿੱਚ ਜਮ੍ਹਾ ਹੋਏ ਜ਼ਹਿਰੀਲੇ ਤੱਤਾਂ ਕਾਰਨ ਜ਼ੁਕਾਮ ਅਤੇ ਫਲੂ ਦੀ ਸਮੱਸਿਆ ਹੁੰਦੀ ਹੈ। ਨੱਕ 'ਚੋਂ ਨਿਕਲਣ ਵਾਲੇ ਪਾਣੀ ਨਾਲ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। ਜਦੋਂ ਅਸੀਂ ਤੁਰੰਤ ਦਵਾਈ ਖਾ ਲੈਂਦੇ ਹਾਂ ਤਾਂ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਨਿਕਲਦੇ ਅਤੇ ਸਮੱਸਿਆ ਵਧਣ ਲੱਗ ਜਾਂਦੀ ਹੈ। ਜੇਕਰ ਜ਼ੁਕਾਮ ਤਿੰਨ-ਚਾਰ ਦਿਨ ਰਹਿੰਦਾ ਹੈ ਤਾਂ ਦਵਾਈ ਲੈਣੀ ਚਾਹੀਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਪਹਿਲੇ ਤਿੰਨ-ਚਾਰ ਦਿਨ ਇੰਤਜ਼ਾਰ ਕਰਨਾ ਚਾਹੀਦਾ ਹੈ। ਆਮ ਤੌਰ 'ਤੇ ਇਸ ਮਿਆਦ 'ਚ ਜ਼ੁਕਾਮ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਜੇਕਰ ਇਹ ਲਗਾਤਾਰ ਰਹਿੰਦਾ ਹੈ ਤਾਂ ਡਾਕਟਰ ਦੀ ਸਲਾਹ ਲੈ ਕੇ ਦਵਾਈ ਲੈਣੀ ਚਾਹੀਦੀ ਹੈ, ਨਹੀਂ ਤਾਂ ਸਮੱਸਿਆ ਵੱਧ ਸਕਦੀ ਹੈ।


ਜ਼ੁਕਾਮ ਵਿੱਚ ਕੀ ਕਰਨਾ ਚਾਹੀਦਾ ਹੈ?


ਸ਼ਹਿਦ ਅਤੇ ਅਦਰਕ ਦਾ ਰਸ ਲੈਣਾ ਚਾਹੀਦਾ ਹੈ।


ਕੋਸੇ ਪਾਣੀ 'ਚ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ।


ਅਦਰਕ ਨੂੰ ਗਰਮ ਪਾਣੀ ਦੇ ਨਾਲ ਵੀ ਲਿਆ ਜਾ ਸਕਦਾ ਹੈ।


ਹਲਕਾ ਭੋਜਨ ਖਾਣਾ ਅਤੇ ਗਰਮ ਦੁੱਧ ਲੈਣਾ ਫਾਇਦੇਮੰਦ ਹੁੰਦਾ ਹੈ।


ਇਹ ਵੀ ਪੜ੍ਹੋ: Benefiits of Amla : ਕਿੰਨਾ ਫਾਇਦੇਮੰਦ ਸਿਹਤ ਲਈ ਆਂਵਲਾ, ਕੀ ਤੁਸੀਂ ਕਰਦੇ ਹੋ ਦਾ ਹਰ ਰੋਜ਼ ਆਂਵਲੇ ਦਾ ਸੇਵਨ?