How to get rid of hiccups: ਸਾਨੂੰ ਸਾਰਿਆਂ ਨੂੰ ਹਿਚਕੀ ਆਉਂਦੀ ਹੈ ਤੇ ਇਸ ਦਾ ਆਉਣਾ ਵੀ ਬਹੁਤ ਆਮ ਗੱਲ ਹੈ। ਹਾਲਾਂਕਿ ਇਹ ਕੁਝ ਮਿੰਟਾਂ 'ਚ ਗ਼ਾਇਬ ਹੋ ਜਾਂਦੀ ਹੈ ਪਰ ਕਈ ਵਾਰ ਇਹ ਹਿਚਕੀ ਸਾਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ। ਅਜਿਹੇ 'ਚ ਤੁਸੀਂ ਕੁਝ ਉਪਾਅ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਇੱਥੇ ਦੱਸਦੇ ਹਾਂ ਕਿ ਤੁਹਾਨੂੰ ਵਾਰ-ਵਾਰ ਹਿਚਕੀ ਆਉਣ 'ਤੇ ਕੀ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ -
ਇਸ ਤਰ੍ਹਾਂ ਪਾਓ ਹਿਚਕੀ ਤੋਂ ਛੁਟਕਾਰਾ -
ਪਾਣੀ ਪੀਣਾ - ਸਾਹ ਲੈਣ ਵਿਚਕਾਰ ਬਗੈਰ ਰੁਕੇ ਹੌਲੀ-ਹੌਲੀ ਇੱਕ ਗਲਾਸ ਪਾਣੀ ਪੀਓ। ਇਸ ਤਰੀਕੇ ਦੀ ਵਰਤੋਂ ਅਸੀਂ ਸਦੀਆਂ ਤੋਂ ਕਰਦੇ ਆ ਰਹੇ ਹਾਂ, ਕਿਉਂਕਿ ਇਹ ਸ਼ਾਨਦਾਰ ਢੰਗ ਨਾਲ ਕੰਮ ਕਰਦੀ ਹੈ। ਜਦੋਂ ਤੁਸੀਂ ਪਾਣੀ ਨੂੰ ਪੀ ਰਹੇ ਹੁੰਦੇ ਹੋ ਤਾਂ ਇਸ ਨਾਲ ਤੁਹਾਨੂੰ ਹਿਚਕੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਂਦੀ ਹੈ।
ਸਾਹ ਨੂੰ ਰੋਕਣਾ - ਕੁਝ ਦੇਰ ਲਈ ਸਾਹ ਰੋਕ ਕੇ ਰੱਖੋ। ਅਜਿਹਾ ਕਰਨ ਨਾਲ ਵੀ ਹਿਚਕੀ ਬੰਦ ਹੋ ਜਾਵੇਗੀ।
ਇੱਕ ਚਮਚ ਚੀਨੀ ਖਾਓ - ਅੱਜ ਤੋਂ ਬਾਅਦ ਇਹ ਤੁਹਾਡੀ ਪਸੰਦੀਦਾ ਟ੍ਰਿਕ ਬਣਨ ਜਾ ਰਹੀ ਹੈ। ਜੀ ਹਾਂ, ਜੇਕਰ ਤੁਹਾਨੂੰ ਹਿਚਕੀ ਆ ਰਹੀ ਹੈ ਤਾਂ ਅੱਧਾ ਚਮਚ ਚੀਨੀ ਜੀਭ 'ਤੇ ਰੱਖੋ ਤੇ ਇਸ ਨੂੰ 5 ਸਕਿੰਟ ਲਈ ਰੱਖੋ। ਹੁਣ ਇਸ ਨੂੰ ਨਿਗਲ ਲਓ। ਅਜਿਹਾ ਕਰਨ ਨਾਲ ਤੁਹਾਡੀ ਹਿਚਕੀ ਬੰਦ ਹੋ ਜਾਵੇਗੀ।
ਬਰਫ਼ ਦੇ ਪਾਣੀ ਨਾਲ ਗਰਾਰੇ - 30 ਸਕਿੰਟ ਲਈ ਬਰਫ਼ ਦੇ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਹਿਚਕੀ ਤੋਂ ਛੇਤੀ ਰਾਹਤ ਮਿਲਦੀ ਹੈ।
ਜੀਭ ਨੂੰ ਹੌਲੀ-ਹੌਲੀ ਖਿੱਚੋ - ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ ਪਰ ਇਹ ਟ੍ਰਿਕ ਅਸਲ 'ਚ ਕੰਮ ਕਰਦੀ ਹੈ। ਇਸ ਦੇ ਲਈ ਇਕ ਜਾਂ ਦੋ ਵਾਰ ਆਪਣੀ ਜੀਭ ਨੂੰ ਹੌਲੀ-ਹੌਲੀ ਖਿੱਚੋ। ਅਜਿਹੇ 'ਚ ਜੇਕਰ ਤੁਹਾਨੂੰ ਹਿਚਕੀ ਆ ਰਹੀ ਹੈ ਤਾਂ ਤੁਸੀਂ ਇਸ ਟ੍ਰਿਕ ਦੀ ਵਰਤੋਂ ਕਰ ਸਕਦੇ ਹੋ।
ਪੇਪਰ ਬੈਗ 'ਚ ਸਾਹ ਲਓ - ਇਕ ਪੇਪਰ ਬੈਗ ਨੂੰ ਆਪਣੇ ਮੂੰਹ 'ਤੇ ਰੱਖੋ। ਆਪਣੀ ਨੱਕ ਨੂੰ ਵੀ ਢੱਕ ਲਓ। ਹੁਣ ਸਾਹ ਅੰਦਰ ਤੇ ਬਾਹਰ ਕਰਦੇ ਹੋਏ ਪੇਪਰ ਬੈਗ ਨੂੰ ਹੌਲੀ-ਹੌਲੀ ਫੁਲਾਓ। ਅਜਿਹਾ ਕਰਨ ਨਾਲ ਹਿਚਕੀ ਤੋਂ ਛੁਟਕਾਰਾ ਮਿਲ ਸਕਦਾ ਹੈ।
Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
How to get rid of hiccups: ਕੀ ਤੁਸੀਂ ਵਾਰ-ਵਾਰ ਹਿਚਕੀ ਆਉਣ ਤੋਂ ਪ੍ਰੇਸ਼ਾਨ? ਅਪਣਾਓ ਇਹ ਉਪਾਅ
ABP Sanjha
Updated at:
01 Dec 2023 10:37 AM (IST)
Edited By: sanjhadigital
How to get rid of hiccups: ਸਾਨੂੰ ਸਾਰਿਆਂ ਨੂੰ ਹਿਚਕੀ ਆਉਂਦੀ ਹੈ ਤੇ ਇਸ ਦਾ ਆਉਣਾ ਵੀ ਬਹੁਤ ਆਮ ਗੱਲ ਹੈ। ਹਾਲਾਂਕਿ ਇਹ ਕੁਝ ਮਿੰਟਾਂ 'ਚ ਗ਼ਾਇਬ ਹੋ ਜਾਂਦੀ ਹੈ ਪਰ ਕਈ ਵਾਰ ਇਹ ਹਿਚਕੀ ਸਾਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ
ਹਿਚਕੀ ਲਈ ਟਿਪਸ
NEXT
PREV
Published at:
01 Dec 2023 10:37 AM (IST)
- - - - - - - - - Advertisement - - - - - - - - -