ਅੱਜਕੱਲ੍ਹ ਖਰਾਬ ਲਾਈਫਸਟਾਈਲ ਅਤੇ ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਕਰਕੇ ਲੋਕਾਂ ਨੂੰ ਹਾਰਟ ਅਟੈਕ ਆਉਣ ਦੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਅੱਜਕੱਲ੍ਹ ਉਮਰ ਦੇ ਹਿਸਾਬ ਨਾਲ ਨਹੀਂ ਸਗੋਂ ਨੌਜਵਾਨਾਂ ਨੂੰ ਹਾਰਟ ਅਟੈਕ ਆਉਣ ਦਾ ਖਤਰਾ ਵਧਦਾ ਜਾ ਰਿਹਾ ਹੈ।
ਉੱਥੇ ਹੀ ਜਦੋਂ ਕਿਸੇ ਨੂੰ ਹਾਰਟ ਅਟੈਕ ਆਉਂਦਾ ਹੈ ਤਾਂ ਲੋਕ ਹਾਰਟ ਅਟੈਕ ਪੀੜਤ ਦਾ ਬਚਾਅ ਕਰਨ ਲਈ CPR ਕਰਦੇ ਹਨ, ਜਿਸ ਵਿੱਚ ਉਸ ਦੀ ਛਾਤੀ ਦਬਾ ਕੇ ਸਾਹ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪਰ ਕਈ ਲੋਕਾਂ ਨੂੰ CPR ਕਰਨ ਦਾ ਤਰੀਕਾ ਪਤਾ ਨਹੀਂ ਹੁੰਦਾ ਹੈ, ਲੋਕ ਸਾਹ ਵਾਪਸ ਲਿਆਉਣ ਦੇ ਚੱਕਰ ਵਿੱਚ ਕਾਫੀ ਦੇਰ ਤੱਕ ਛਾਤੀ ਦਬਾਉਂਦੇ ਰਹਿੰਦੇ ਹਨ ਪਰ ਕਦੇ-ਕਦੇ ਇਹ ਖਤਰਨਾਕ ਵੀ ਹੋ ਸਕਦੀ ਹੈ, ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ CPR ਕਿਵੇਂ ਕਰਨਾ ਚਾਹੀਦਾ ਅਤੇ ਕਿੰਨੀ ਦੇਰ ਤੱਕ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਬਾਰੇ-
ਕਦੋਂ ਦੇਣਾ ਚਾਹੀਦਾ CPR?
ਜੇਕਰ ਕੋਈ ਵਿਅਕਤੀ ਬੇਹੋਸ਼ ਹੁੰਦੇ ਹੀ ਸਾਹ ਲੈਣਾ ਬੰਦ ਕਰ ਦਿੰਦਾ ਹੈ, ਤਾਂ ਸਮਝ ਜਾਓ ਕਿ ਉਸ ਨੂੰ ਕਾਰਡੀਐਕ ਅਰੈਸਟ ਆਇਆ ਹੈ ਜਾਂ ਦਿਲ ਦਾ ਦੌਰਾ ਪੈ ਗਿਆ ਹੈ।
ਮਰੀਜ਼ ਦੇ ਹੱਥ ਅਤੇ ਗਰਦਨ ਦੀ ਨਬਜ਼ ਵੇਖੋ, ਜੇਕਰ ਨਬਜ਼ ਨਹੀਂ ਹੈ, ਤਾਂ ਸਮਝ ਜਾਓ ਕਿ ਦਿਲ ਦਾ ਦੌਰਾ ਪਿਆ ਹੈ।
ਜੇਕਰ ਹੱਥ, ਲੱਤ ਜਾਂ ਕੋਈ ਅੰਗ ਨਹੀਂ ਹਿੱਲ ਰਿਹਾ ਹੈ, ਤਾਂ ਇਹ ਦਿਲ ਦੇ ਦੌਰੇ ਦੀ ਨਿਸ਼ਾਨੀ ਹੈ।
CPR ਦੇਣ ਦਾ ਆਸਾਨ ਤਰੀਕਾ
ਮਰੀਜ਼ ਨੂੰ ਤੁਰੰਤ ਕਿਸੇ ਪੱਧਰੀ ਜਗ੍ਹਾ 'ਤੇ ਉਸ ਨੂੰ ਪਿੱਠ ਦੇ ਭਾਰ ਲਿਟਾ ਦਿਓ।
ਹੁਣ ਆਪਣਾ ਇੱਕ ਹੱਥ ਦੂਜੇ ਹੱਥ ਦੇ ਉੱਪਰ ਰੱਖੋ। ਦੋਵੇਂ ਹੱਥ ਮਰੀਜ਼ ਦੀ ਛਾਤੀ ਦੇ ਵਿਚਕਾਰ ਰੱਖੋ। ਕੂਹਣੀਆਂ ਸਿੱਧੀਆਂ ਰੱਖੋ।
ਹੱਥਾਂ 'ਤੇ ਭਾਰ ਦਿਓ ਅਤੇ ਉਨ੍ਹਾਂ ਨੂੰ ਜ਼ੋਰ ਨਾਲ ਦਬਾਓ। ਇੱਕ ਮਿੰਟ ਵਿੱਚ ਘੱਟੋ-ਘੱਟ 100 ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਕਰੋ।
ਛਾਤੀ ਨੂੰ 30 ਵਾਰ ਦਬਾਉਣ ਤੋਂ ਬਾਅਦ, ਦੋ ਵਾਰ ਮੂੰਹ ਤੋਂ ਮੂੰਹ ਨੂੰ ਸਾਹ ਦਿਓ। ਇਸਨੂੰ ਮਾਊਥ ਟੂ ਮਾਊਥ ਰੈਸਪੀਰੇਸ਼ਨ ਕਿਹਾ ਜਾਂਦਾ ਹੈ।
ਛਾਤੀ ਨੂੰ ਹਥੇਲੀ ਨਾਲ ਇੱਕ ਤੋਂ ਦੋ ਇੰਚ ਦਬਾਉਣ ਤੋਂ ਬਾਅਦ, ਇਸਨੂੰ ਆਮ ਹੋਣ ਦਿਓ। ਇਹ ਉਦੋਂ ਤੱਕ ਕਰੋ ਜਦੋਂ ਤੱਕ ਮਰੀਜ਼ ਸਾਹ ਨਹੀਂ ਲੈ ਲੈਂਦਾ ਜਾਂ ਉਹ ਡਾਕਟਰੀ ਐਮਰਜੈਂਸੀ ਵਿੱਚ ਨਹੀਂ ਪਹੁੰਚ ਜਾਂਦਾ।
ਇਸ ਤਰ੍ਹਾਂ ਦੀ ਗਤੀ ਨਾਲ ਪੰਪ ਕਰਨ ਨਾਲ, ਖੂਨ ਦਾ ਪ੍ਰਵਾਹ ਦਿਲ ਤੱਕ ਆਉਂਦਾ ਹੈ ਅਤੇ ਦਿਲ ਦੇ ਦੌਰੇ ਤੋਂ ਪੀੜਤ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।