How to Prevent Heart Attack: ਦੁਨੀਆ ਭਰ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਗੜਦੀ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਨਾ ਸਿਰਫ਼ ਬਜ਼ੁਰਗਾਂ ਵਿੱਚ ਸਗੋਂ ਨੌਜਵਾਨਾਂ ਤੇ ਬੱਚਿਆਂ ਵਿੱਚ ਵੀ ਦਿਲ ਦੇ ਦੌਰੇ ਦਾ ਖ਼ਤਰਾ ਵਧਿਆ ਹੈ। ਇਸ ਤੋਂ ਇਲਾਵਾ ਮੋਟਾਪਾ, ਸ਼ੂਗਰ, ਉੱਚ ਕੋਲੈਸਟ੍ਰੋਲ ਵਰਗੀਆਂ ਚੀਜ਼ਾਂ ਵੀ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀਆਂ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਸਿਗਰਟਨੋਸ਼ੀ, ਸ਼ੂਗਰ, ਜ਼ਿਆਦਾ ਭਾਰ, ਮੋਟਾਪਾ, ਗੈਰ-ਸਿਹਤਮੰਦ ਭੋਜਨ, ਸਰੀਰਕ ਗਤੀਵਿਧੀ ਦੀ ਘਾਟ ਤੇ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹਾਰਟ ਅਟਾਕ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ 7 ਗੱਲਾਂ ਬਾਰੇ ਜਿਸ ਨਾਲ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ।
1. ਸਟ੍ਰੈਸ ਨੂੰ ਮੈਨੇਜ ਕਰੋਤਣਾਅ (ਸਟ੍ਰੈਸ) ਦਿਲ ਦੀ ਬਿਮਾਰੀ ਦਾ ਖ਼ਤਰਾ ਵਧਾਉਂਦਾ ਹੈ। ਇਸ ਲਈ ਆਪਣੇ ਤਣਾਅ ਨੂੰ ਮੈਨੇਜ ਸਿੱਖੋ। ਇਸ ਕਾਰਨ ਬਲੱਡ ਪ੍ਰੈਸ਼ਰ, ਟ੍ਰਾਈਗਲਿਸਰਾਈਡਸ, ਮਾੜੇ ਕੋਲੈਸਟ੍ਰੋਲ ਵਧਣ ਲੱਗਦੇ ਹਨ ਜੋ ਮੁੱਖ ਤੌਰ 'ਤੇ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਹਨ। ਸੰਗੀਤ ਸੁਣਨ, ਯੋਗਾ ਕਰਨ, ਗੁਰਦੁਆਰੇ ਜਾਂ ਮੰਦਰ ਜਾਣ ਜਾਂ ਪੌਜੇਟਿਵ ਕਿਤਾਬਾਂ ਪੜ੍ਹਨ ਨਾਲ ਤਣਾਅ ਨੂੰ ਮੈਨੇਜ ਕੀਤਾ ਜਾ ਸਕਦਾ ਹੈ
2. ਕੈਫੀਨ ਦੀ ਖਪਤ ਵੱਲ ਧਿਆਨ ਦਿਓਜੇਕਰ ਤੁਸੀਂ ਚਾਹ, ਕੌਫੀ ਜਾਂ ਕਿਸੇ ਵੀ ਰੂਪ ਵਿੱਚ ਕੈਫੀਨ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਆਦਤ ਨੂੰ ਸੁਧਾਰੋ। ਦੁਪਹਿਰ 2 ਵਜੇ ਤੋਂ ਬਾਅਦ ਕੈਫੀਨ ਦਾ ਸੇਵਨ ਕਰਨ ਤੋਂ ਬਚੋ ਕਿਉਂਕਿ ਸੌਣ ਤੋਂ 10 ਘੰਟਿਆਂ ਦੇ ਅੰਦਰ ਕੈਫੀਨ ਦਾ ਸੇਵਨ ਕਰਨ ਨਾਲ ਨੀਂਦ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਤੇ ਇਸ ਦਾ ਦਿਲ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
3. 30 ਸਾਲ ਦੀ ਉਮਰ ਮਗਰੋਂ ਕਰੋ ਇਹ ਕੰਮਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਢੁਕਵੇਂ ਕਦਮ ਚੁੱਕਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ 30 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਆਪਣੇ ਲਿਪਿਡ ਪ੍ਰੋਫਾਈਲ ਤੇ HS-CRP ਦੀ ਜਾਂਚ ਕਰਵਾਓ। ਇਸ ਨਾਲ ਸਹੀ ਸਮੇਂ ਉਪਰ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਤੇ ਕੋਈ ਦਿੱਕਤ ਹੋਣ ਦੀ ਸੂਰਤ ਵਿੱਚ ਪਹਿਲਾਂ ਹੀ ਚੌਕਸ ਹੋਇਆ ਜਾ ਸਕਦਾ ਹੈ।
4. ਇਨ੍ਹਾਂ ਭੋਜਨਾਂ ਨੂੰ ਖੁਰਾਕ ਵਿੱਚ ਸ਼ਾਮਲ ਕਰੋਸਿਹਤ ਮਾਹਿਰਾਂ ਨੇ ਆਪਣੇ ਖਾਣੇ ਵਿੱਚ ਕੁਝ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ। ਸਿਹਤ ਮਾਹਿਰਾਂ ਅਨੁਸਾਰ ਆਪਣੇ ਦੋ-ਹਫ਼ਤਾਵਾਰੀ ਡਾਈਟ ਪਲਾਨ ਵਿੱਚ ਅਨਾਰ, ਅਖਰੋਟ, ਬਦਾਮ, ਸੰਤਰੇ, ਬੇਰੀਆਂ, ਪੱਤੇਦਾਰ ਸਬਜ਼ੀਆਂ ਤੇ ਅਲਸੀ ਦੇ ਬੀਜ ਸ਼ਾਮਲ ਕੀਤੇ ਜਾਣ। ਇਸ ਤੋਂ ਇਲਾਵਾ ਆਪਣੇ ਖਾਣੇ ਵਿੱਚ ਲਸਣ, ਦਾਲਚੀਨੀ, ਕਾਲੀ ਮਿਰਚ, ਹਲਦੀ, ਅਦਰਕ, ਸੌਂਫ, ਇਲਾਇਚੀ, ਧਨੀਆ ਵਰਗੇ ਮਸਾਲੇ ਸ਼ਾਮਲ ਕਰੋ।
5. ਕਸਰਤਸਿਹਤ ਮਾਹਿਰ ਦਿਲ ਨੂੰ ਸਿਹਤਮੰਦ ਰੱਖਣ ਲਈ ਨਿਯਮਤ ਕਸਰਤ ਕਰਨ ਦੀ ਸਲਾਹ ਦਿੰਦੇ ਹਨ। ਸੈਰ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਓ ਕਿਉਂਕਿ ਜ਼ਿਆਦਾ ਬੈਠਣਾ ਦਿਲ ਲਈ ਓਨਾ ਹੀ ਨੁਕਸਾਨਦੇਹ ਹੈ ਜਿੰਨਾ ਸਿਗਰਟਨੋਸ਼ੀ। ਰੋਜ਼ਾਨਾ ਘੱਟੋ-ਘੱਟ 45 ਮਿੰਟ ਕਸਰਤ ਕਰੋ।
6. ਇਨ੍ਹਾਂ ਚੀਜ਼ਾਂ ਤੋਂ ਬਚੋਇਸ ਤੋਂ ਇਲਾਵਾ ਦਿਲ ਦੇ ਦੌਰੇ ਦੇ ਖ਼ਤਰੇ ਤੋਂ ਬਚਣ ਲਈ ਵੀਕੈਂਡ 'ਤੇ ਤਲੇ ਹੋਏ ਤੇ ਪ੍ਰੋਸੈਸਡ ਭੋਜਨ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਡਾਕਟਰ ਨੇ ਜੰਕ ਫੂਡ ਨੂੰ ਮਹੀਨੇ ਵਿੱਚ ਇੱਕ/ਦੋ ਵਾਰ ਸੀਮਤ ਕਰਨ ਦੀ ਸਲਾਹ ਦਿੱਤੀ। ਸਿਗਰਟਨੋਸ਼ੀ ਤੇ ਜ਼ਿਆਦਾ ਸ਼ਰਾਬ ਪੀਣੀ ਵੀ ਛੱਡ ਦਿਓ।
7. ਭਾਰ ਤੇ ਸ਼ੂਗਰ ਨੂੰ ਕੰਟਰੋਲ ਕਰੋਮੋਟਾਪੇ ਤੇ ਹਾਈ ਬਲੱਡ ਸ਼ੂਗਰ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਵਧੇਰੇ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਆਪਣਾ ਭਾਰ ਤੇ ਸ਼ੂਗਰ ਦੇ ਪੱਧਰ ਨੂੰ ਆਮ ਰੱਖੋ।
Disclaimer: ਇਹ ਖਬਰ ਸਿਰਫ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰ੍ਹਾਂ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦੀ। ਵਧੇਰੇ ਜਾਣਕਾਰੀ ਲਈ ਹਮੇਸ਼ਾ ਆਪਣੇ ਡਾਕਟਰ ਨਾਲ ਸੰਪਰਕ ਕਰੋ।