ਧਰਤੀ 'ਤੇ ਰਹਿਣ ਲਈ ਸਾਰੇ ਜੀਵਾਂ ਲਈ ਆਕਸੀਜਨ ਬਹੁਤ ਜ਼ਰੂਰੀ ਹੈ, ਜਿਸ ਵਿੱਚ ਮਨੁੱਖ ਵੀ ਸ਼ਾਮਲ ਹਨ। ਆਕਸੀਜਨ ਨਾਲ ਹੀ ਧਰਤੀ 'ਤੇ ਮਨੁੱਖ ਸਮੇਤ ਸਾਰੇ ਜੀਵ ਮੌਜੂਦ ਹਨ। ਆਕਸੀਜਨ ਦੀ ਘਾਟ ਕਾਰਨ ਹੋਰ ਗ੍ਰਹਿਆਂ 'ਤੇ ਕੋਈ ਜੀਵਨ ਨਹੀਂ ਹੁੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਕਸੀਜਨ ਦੀ ਘਾਟ ਕਾਰਨ ਜੀਵਨ ਖਤਮ ਹੋ ਸਕਦਾ ਹੈ, ਪਰ ਜੇਕਰ ਆਕਸੀਜਨ ਦਾ ਪੱਧਰ ਦੁੱਗਣਾ ਹੋ ਜਾਂਦਾ ਹੈ, ਤਾਂ ਕੀ ਮਨੁੱਖ ਸੁਪਰਮੈਨ ਬਣ ਜਾਵੇਗਾ? ਇਸਦਾ ਮਨੁੱਖੀ ਜੀਵਨ 'ਤੇ ਕੀ ਅਸਰ ਪਵੇਗਾ? ਆਓ ਜਾਣਦੇ ਹਾਂ ਇਸ ਬਾਰੇ ਡਿਟੇਲ ਵਿੱਚ।

ਜੇਕਰ ਧਰਤੀ ਤੋਂ ਕੁਝ ਸਕਿੰਟਾਂ ਲਈ ਆਕਸੀਜਨ ਹੱਟ ਜਾਵੇ, ਤਾਂ ਧਰਤੀ 'ਤੇ ਹਫੜਾ-ਦਫੜੀ ਮੱਚ ਜਾਵੇਗੀ। ਵੱਡੀਆਂ ਇਮਾਰਤਾਂ ਕੁਝ ਸਕਿੰਟਾਂ ਵਿੱਚ ਢਹਿ ਜਾਣਗੀਆਂ, ਵਾਹਨ ਜਿੱਥੇ ਹਨ, ਉੱਥੇ ਹੀ ਰੁੱਕ ਜਾਣਗੇ। ਮਨੁੱਖ ਅਤੇ ਜਾਨਵਰ ਮਰਨ ਲੱਗ ਜਾਣਗੇ।

ਆਕਸੀਜਨ ਵਧਣ ਤੋਂ ਬਾਅਦ ਬਿਲਕੁਲ ਉਲਟ ਹੋਵੇਗਾ। ਧਰਤੀ 'ਤੇ ਜਾਨਵਰਾਂ ਦਾ ਆਕਾਰ ਕਈ ਗੁਣਾ ਵੱਧ ਜਾਵੇਗਾ। ਛੋਟੇ ਕੀੜੇ ਵੀ ਤੁਹਾਨੂੰ ਵੱਡੇ ਲੱਗਣ ਲੱਗ ਜਾਣਗੇ। ਮੱਕੜੀ ਦਾ ਆਕਾਰ ਚੂਹੇ ਵਰਗਾ ਹੋ ਜਾਵੇਗਾ ਅਤੇ ਚੂਹੇ ਦਾ ਆਕਾਰ ਖਰਗੋਸ਼ ਵਰਗਾ ਹੋ ਜਾਵੇਗਾ। ਧਰਤੀ 'ਤੇ ਰੁੱਖ ਇੰਨੇ ਵੱਡੇ ਹੋ ਜਾਣਗੇ ਕਿ ਉਹ ਬੱਦਲਾਂ ਨੂੰ ਛੂਹਣ ਲੱਗ ਪੈਣਗੇ।

ਇਸ ਦਾ ਮਨੁੱਖਾਂ 'ਤੇ ਕੀ ਅਸਰ ਪਵੇਗਾ?

ਜੇਕਰ ਅਸੀਂ ਮਨੁੱਖਾਂ 'ਤੇ ਇਸ ਦੇ ਪ੍ਰਭਾਵ ਦੀ ਗੱਲ ਕਰੀਏ, ਤਾਂ ਮਨੁੱਖ ਆਪਣੇ ਅਸਲ ਆਕਾਰ ਨਾਲੋਂ 2 ਮੀਟਰ ਉੱਚੇ ਹੋ ਜਾਣਗੇ। ਉਹ 2005 ਵਿੱਚ ਰਿਲੀਜ਼ ਹੋਈ ਮਾਰਵਲ ਕਾਮਿਕਸ Hulk ਫਿਲਮ ਵਾਂਗ ਦਿਖਾਈ ਦੇਣ ਲੱਗ ਪੈਣਗੇ। ਇਸ ਨਾਲ ਮਨੁੱਖ ਸੁਪਰਮੈਨ ਨਹੀਂ ਬਣਨਗੇ, ਪਰ ਉਨ੍ਹਾਂ ਦਾ ਆਕਾਰ ਪਹਿਲਾਂ ਨਾਲੋਂ ਵੱਡਾ ਹੋ ਜਾਵੇਗਾ। ਮਨੁੱਖੀ ਸਰੀਰ ਵਿੱਚ ਪਾਏ ਜਾਣ ਵਾਲੇ ਨਿਊਟ੍ਰੋਫਿਲਸ ਵਿੱਚ ਘਾਤਕ ਵਾਇਰਸਾਂ ਅਤੇ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਵਧ ਜਾਵੇਗੀ।

ਸੜਕ 'ਤੇ ਪੈਟਰੋਲ ਅਤੇ ਡੀਜ਼ਲ 'ਤੇ ਚੱਲਣ ਵਾਲੇ ਵਾਹਨ ਪੈਟਰੋਲ ਅਤੇ ਡੀਜ਼ਲ ਤੋਂ ਬਿਨਾਂ ਚੱਲਣ ਲੱਗ ਪੈਣਗੇ। ਕਾਗਜ਼ੀ ਜਹਾਜ਼ ਲੰਬੀ ਦੂਰੀ ਤੱਕ ਉੱਡਣਗੇ। ਇਸ ਨਾਲ ਬਹੁਤ ਸਾਰੇ ਖ਼ਤਰੇ ਹੋਣਗੇ। ਜਿਵੇਂ ਕਿ ਬਹੁਤ ਜ਼ਿਆਦਾ ਅੱਗ ਲੱਗਦੀ ਹੈ ਤਾਂ ਇਸ ਨੂੰ ਬੁਝਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।

ਕੀ ਪਹਿਲਾਂ ਵੀ ਹੋਇਆ ਕਦੇ ਇਦਾਂ?

ਅੱਜ ਸਾਨੂੰ ਇਹ ਗੱਲ ਕਿਸੇ ਕਹਾਣੀ ਵਰਗੀ ਲੱਗੇ ਪਰ ਕਈ ਰਿਪੋਰਟਾਂ ਅਨੁਸਾਰ, ਅਜਿਹੀ ਘਟਨਾ ਲਗਭਗ 300 ਮਿਲੀਅਨ ਸਾਲ ਪਹਿਲਾਂ ਵਾਪਰੀ ਹੈ। ਅੱਜ ਧਰਤੀ 'ਤੇ 21 ਫੀਸਦੀ ਆਕਸੀਜਨ ਹੈ, ਉਸ ਸਮੇਂ ਧਰਤੀ 'ਤੇ ਆਕਸੀਜਨ ਦੀ ਮਾਤਰਾ ਲਗਭਗ 30 ਫੀਸਦੀ ਸੀ। ਪੁਰਾਤੱਤਵ ਸਰਵੇਖਣਾਂ ਤੋਂ ਪਤਾ ਚੱਲਿਆ ਹੈ ਕਿ ਉਸ ਸਮੇਂ ਪਾਏ ਜਾਣ ਵਾਲੇ ਜੀਵ ਬਹੁਤ ਵੱਡੇ ਅਤੇ ਸ਼ਕਤੀਸ਼ਾਲੀ ਹੁੰਦੇ ਸਨ। ਤੁਹਾਨੂੰ ਦੱਸ ਦਈਏ ਕਿ ਆਕਸੀਜਨ ਮਨੁੱਖੀ ਸਰੀਰ ਦੇ ਆਕਾਰ, ਦਿਮਾਗ ਦੇ ਆਕਾਰ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਸਰੀਰ ਵਿੱਚ ਬਣਨ ਵਾਲੇ ਸਾਰੇ ਗਲੂਕੋਜ਼ ਅਤੇ ਲਾਲ ਖੂਨ ਦੇ ਸੈੱਲਾਂ ਵਿੱਚ ਆਕਸੀਜਨ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।