ਬਹੁਤ ਸਾਰੇ ਲੋਕ ਥੋੜ੍ਹਾ ਜਿਹਾ ਕੰਮ ਕਰਦੇ ਹੀ ਥੱਕ ਜਾਂਦੇ ਹਨ। ਇਸਦੇ ਨਾਲ ਹੀ ਜਦੋਂ ਵੀ ਤੁਸੀਂ ਵੌਕ ਕਰਦੇ ਹੋ ਤਾਂ ਥੋੜ੍ਹਾ ਜਿਹਾ ਤੁਰਨ ਤੋਂ ਬਾਅਦ ਹੀ ਥੱਕ ਜਾਂਦੇ ਹੋ। ਅਜਿਹੇ 'ਚ ਤੁਹਾਨੂੰ ਆਪਣੇ ਆਪ 'ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਐਨਰਜੀ ਦੀ ਘਾਟ ਕਾਰਨ ਤੁਸੀਂ ਕਈ ਬਿਮਾਰੀਆਂ ਦੀ ਲਪਾਟ 'ਚ ਆ ਸਕਦੇ ਹੋ। ਇਸਦੇ ਨਾਲ ਹੀ ਜੋ ਤੁਸੀਂ ਐਨਰਜੀ ਲੈਵਲ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ 'ਚ ਕਈ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ  ਹੈ। ਆਓ ਜਾਣਦੇ ਹਾਂ....
 ਸਵੇਰ ਦੀ ਕਰੋ ਸੈਰ- ਜੇ ਤੁਸੀਂ ਆਪਣੇ ਆਪ ਨੂੰ ਹਰ ਸਮੇਂ ਥਕਿਆ ਹੋਇਆ ਮਹਿਸੂਸ ਕਰਦੇ ਹੋ ਅਤੇ ਊਰਜਾ ਦਾ ਪੱਧਰ ਵਧਾਉਣਾ ਚਾਹੁੰਦੇ ਹੋ ਤਾਂ ਸਵੇਰ ਦੀ ਸੈਰ ਸ਼ੁਰੂ ਕਰੋ ਕਿਉਂਕਿ ਜੋ ਲੋਕ ਸਵੇਰ ਦੀ ਸੈਰ ਕਰਦੇ ਹਨ, ਉਹ ਹਮੇਸ਼ਾ ਐਕਟਿਵ ਰਹਿੰਦੇ ਹਨ।
ਚਾਹ-ਕੌਫੀ ਪੀਣ ਤੋਂ ਬਿਹਤਰ ਹੈ ਇਹ ਆਪਸ਼ਨ- ਐਨਰਜੀ ਪ੍ਰਾਪਤ ਕਰਨ ਲਈ ਸਵੇਰ ਦੀ ਸ਼ੁਰੂਆਤ ਇੱਕ ਕੱਪ ਕੌਫੀ ਨਾਲ ਕਰਨ ਦੀ ਬਜਾਏ ਤੁਹਾਨੂੰ 10 ਮਿੰਟ ਤੱਕ ਪੌੜੀਆਂ 'ਤੇ ਚੜ੍ਹਨਾ ਉਤਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਬਲੱਡ ਸਰਕੁਲੇਸ਼ਨ ਵਧੇਗਾ। ਇਸ ਦੇ ਨਾਲ ਹੀ ਅਜਿਹਾ ਕਰਨ ਤੋਂ ਪਹਿਲਾਂ ਤੁਸੀਂ ਕੋਸਾ ਪਾਣੀ ਪੀ ਸਕਦੇ ਹੋ।
ਸਵੇਰ ਦੀ ਸੈਰ ਕਰਨ ਦੇ ਫਾਇਦੇ-
ਜੇਕਰ ਤੁਸੀਂ ਹਫਤੇ 'ਚ 5 ਦਿਨ ਵੀ ਸਵੇਰ ਦੀ ਸੈਰ ਕਰਦੇ ਹੋ ਤਾਂ ਤੁਸੀਂ ਕਈ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਤੋਂ ਬਚ ਸਕਦੇ ਹੋ। ਇਹ ਇਸ ਲਈ ਹੈ ਕਿਉਂਕਿ ਸਵੇਰ ਦੀ ਸੈਰ ਕਰਨ ਨਾਲ ਤੁਹਾਡੇ ਸਰੀਰ ਵਿੱਚ ਐਸਟ੍ਰੋਜਨ ਅਤੇ ਡੋਪਾਮਾਈਨ ਵਰਗੇ ਖੁਸ਼ੀ ਦੇ ਹਾਰਮੋਨਸ ਦਾ ਪੱਧਰ ਵਧਦਾ ਹੈ। ਇਸ ਦੇ ਨਾਲ ਹੀ ਮਾਨਸਿਕ ਤਣਾਅ ਪੈਦਾ ਕਰਨ ਵਾਲਾ ਹਾਰਮੋਨ ਕੋਰਟੀਸੋਲ ਵੀ ਘੱਟ ਹੋਣ ਲੱਗਦਾ ਹੈ।
ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਦੀ ਨੀਂਦ ਬਹੁਤ ਵਧੀਆ ਹੁੰਦੀ ਹੈ। ਅਜਿਹੇ ਲੋਕਾਂ ਦੀ ਨੀਂਦ ਰਾਤ ਨੂੰ ਵਾਰ-ਵਾਰ ਨਹੀਂ ਟੁੱਟਦੀ।
ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ।



ਇਹ ਵੀ ਪੜ੍ਹੋ : Upcoming Government Jobs 2022 : ਨਵੇਂ ਸਾਲ 'ਚ ਆ ਰਹੀਆਂ ਬਹੁਤ ਸਾਰੀਆਂ ਨੌਕਰੀਆਂ, ਦੇਖੋ ਪੂਰੀ ਲਿਸਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490


 


 





 


Tags:Punjab NewsLudhiana Court blastLudhiana blast