Holi 2023: ਹੋਲੀ ਖੁਸ਼ੀਆਂ ਦਾ ਤਿਉਹਾਰ ਹੈ। ਇਸ ਮੌਕੇ ਲੋਕ ਜਿੱਥੇ ਇੱਕ-ਦੂਜੇ ਉੱਪਰ ਰੰਗ ਪਾਉਂਦੇ ਹਨ, ਉੱਥੇ ਹੀ ਸ਼ੁਗਲ ਲਈ ਭੰਗ ਦਾ ਸੇਵਨ ਵੀ ਕਰ ਲੈਂਦੇ ਹਨ। ਜੇਕਰ ਭੰਗ ਥੋੜ੍ਹੀ ਜ਼ਿਆਦਾ ਮਾਤਰਾ ਵਿੱਚ ਲੈ ਲਈ ਜਾਵੇ ਤਾਂ ਇਹ ਕਾਫੀ ਤੰਗ ਵੀ ਕਰਦੀ ਹੈ। ਆਓ ਹੋਲੀ ਮੌਕੇ ਦੱਸਦੇ ਹਾਂ ਕਿ ਭੰਗ ਦੇ ਨਸ਼ੇ ਨੂੰ ਕਿਵੇਂ ਉਤਾਰਿਆ ਜਾ ਸਕਦਾ ਹੈ।


ਭੰਗ ਦਾ ਨਸ਼ਾ ਕਿਵੇਂ ਉਤਾਰੀਏ....


ਕਈ ਵਾਰ ਭੰਗ ਦਾ ਨਸ਼ਾ ਜ਼ਿਆਦਾ ਹੋਣ 'ਤੇ ਮੁਸ਼ਕਲ ਪੈਦਾ ਹੋ ਜਾਂਦੀ ਹੈ। ਨਸ਼ਾ ਸਿਹਤ 'ਤੇ ਬੁਰਾ ਅਸਰ ਨਾ ਪਾਵੇ ਇਸ ਲਈ ਨਸ਼ਾ ਉਤਾਰਨ ਦੇ ਪੰਜ ਉਪਾਅ ਇਸ ਤਰ੍ਹਾਂ ਹਨ:
 
ਭੰਗ ਦਾ ਨਸ਼ਾ ਲਾਹੁਣ ਲਈ ਖਟਿਆਈ ਦਾ ਸੇਵਨ ਕਰਨਾ ਸਭ ਤੋਂ ਬਿਹਤਰ ਤਰੀਕਾ ਹੈ। ਇਸ ਲਈ ਨਿੰਬੂ, ਲੱਸੀ ਜਾਂ ਦਹੀ ਜਾਂ ਇਮਲੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
 
ਜੇ ਭੰਗ ਪੀਣ ਤੋਂ ਬਾਅਦ ਬਹੁਤ ਜ਼ਿਆਦਾ ਨਸ਼ਾ ਹੋਣ ਨਾਲ ਵਿਅਕਤੀ ਬੇਹੋਸ਼ੀ 'ਚ ਹੋਵੇ ਤਾਂ ਸਰ੍ਹੋਂ ਦਾ ਤੇਲ ਹਲਕਾ ਕੋਸਾ ਕਰਕੇ ਵਿਅਕਤੀ ਦੇ ਕੰਨ 'ਚ ਪਾ ਦਿਉ। ਇੱਕ-ਦੋ ਬੂੰਦਾਂ ਸਰ੍ਹੋਂ ਦਾ ਤੇਲ ਦੋਵਾਂ ਕੰਨਾਂ 'ਚ ਪਾ ਦਿਉ।
 
ਕਈ ਲੋਕ ਘਿਉ ਦੇ ਸੇਵਨ ਨੂੰ ਵੀ ਭੰਗ ਦੇ ਇਲਾਜ ਲਈ ਵਰਤਦੇ ਹਨ। ਇਸ ਲਈ ਸ਼ੁੱਧ ਦੇਸੀ ਘਿਉ ਦਾ ਸੇਵਨ ਕਰਨਾ ਜ਼ਰੂਰੀ ਹੈ। ਤਾਂ ਕਿ ਭੰਗ ਦਾ ਨਸ਼ਾ ਲਾਹੁਣ 'ਚ ਸੌਖ ਹੋਵੇ।
 
ਅਰਹਰ ਦੀ ਕੱਚੀ ਦਾਲ ਦਾ ਇਸਤੇਮਾਲ ਵੀ ਭੰਗ ਦਾ ਨਸ਼ਾ ਲਾਹੁਣ 'ਚ ਕਾਫੀ ਮਦਦਗਾਰ ਹੈ। ਇਸ ਲਈ ਅਰਹਰ ਦੀ ਕੱਚੀ ਦਾਲ ਪੀਸ ਕੇ ਪਾਣੀ ਨਾਲ ਵਿਅਕਤੀ ਨੂੰ ਦਿਉ।
 
ਭੁੱਜੇ ਛੋਲੇ ਜਾਂ ਸੰਤਰੇ ਦਾ ਸੇਵਨ ਵੀ ਭੰਗ ਦਾ ਨਸ਼ਾ ਘੱਟ ਕਰਨ 'ਚ ਇਕ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ ਬਗੈਰ ਸ਼ੱਕਰ ਜਾਂ ਨਮਕ ਪਾਇਆ ਹੋਇਆ ਨਿੰਬੂ ਪਾਣੀ 4 ਤੋਂ 5 ਵਾਰ ਪਿਆਉਣ 'ਤੇ ਭੰਗ ਦਾ ਨਸ਼ਾ ਉੱਤਰ ਜਾਵੇਗਾ।



ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੀ ਵਰਤੀ ਜਾਂਦੀ ਭੰਗ



ਦਰਅਸਲ ਭਾਰਤ ਵਿੱਚ ਭੰਗ ਦਾ ਸੇਵਨ ਪੁਰਾਣੇ ਸਮਿਆਂ ਤੋਂ ਕੀਤਾ ਜਾ ਰਿਹਾ ਹੈ। ਭੰਗ ਵੀ ਅਫੀਮ ਵਾਂਗ ਸਿਰਫ ਨਸ਼ਾ ਹੀ ਨਹੀਂ ਸਗੋਂ ਇਹ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ। ਆਯੁਰਵੈਦਿਕ ਵਿੱਚ ਇਸ ਦੀ ਕਾਫੀ ਅਹਿਮੀਅਤ ਹੈ। ਸੈਕਸ ਸਬੰਧੀ ਸਮੱਸਿਆਵਾਂ ਲਈ ਵੀ ਭੰਗ ਕਾਰਗਾਰ ਉਪਾਅ ਹੈ। 


ਅਮਰੀਕਾ ਦੀ ਸਰਕਾਰੀ ਵੈੱਬਸਾਈਟ cancer.org ਮੁਤਾਬਕ ਕੈਨਾਬਿਨਾਏਡਸ ਤੱਤ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਦੇ ਸਮਰੱਥ ਹੈ। ਭੰਗ ਨਾਲ ਕੀਮੋਥੈਰਾਪੀ ਦੇ ਮਾੜੇ ਪ੍ਰਭਾਵ ਜਿਵੇਂ ਨੱਕ ਵਹਿਣਾ, ਉਲਟੀਆਂ ਤੇ ਭੁੱਖ ਨਾ ਲੱਗਣ ਦੀਆਂ ਸ਼ਿਕਾਇਤਾਂ ਦੂਰ ਹੁੰਦੀਆਂ ਹਨ। ਨੌਟਿੰਘਮ ਯੂਨੀਵਰਸਿਟੀ ਦੇ ਖੋਜੀਆਂ ਨੇ ਸਿੱਧ ਕੀਤਾ ਹੈ ਕਿ ਭੰਗ ਬ੍ਰੇਨ ਸਟ੍ਰੋਕ ਤੋਂ ਵੀ ਬਚਾਅ ਕਰਦੀ ਹੈ।



ਇਸ ਦੇ ਨਾਲ ਹੀ ਜੇ ਇਸ ਦਾ ਵਧੇਰੇ ਸੇਵਨ ਕਰ ਲਿਆ ਜਾਵੇ, ਤਾਂ ਦਿਮਾਗ਼ ਕਾਬੂ ਹੇਠ ਨਹੀਂ ਰਹਿੰਦਾ। ਇਸ ਦੇ ਨਸ਼ੇ ਦੀ ਲਤ ਵੀ ਲੱਗ ਸਕਦੀ ਹੈ। ਇਸ ਦੀ ਵਰਤੋਂ ਨਾਲ ਦਿਮਾਗ਼ ਬਹੁਤ ਜ਼ਿਆਦਾ ਐਕਵਿਟ ਤਾਂ ਜਾਪਣ ਲੱਗ ਜਾਂਦਾ ਹੈ ਪਰ ਸੋਚਣ-ਸਮਝਣ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ। ਕਈ ਤਰ੍ਹਾਂ ਦੀਆਂ ਭਰਮਾਊ ਚੀਜ਼ਾਂ ਅੱਖਾਂ ਸਾਹਮਣੇ ਦਿਸਣ ਲੱਗਦੀਆਂ ਹਨ। ਇਸ ਤੋਂ ਇਲਾਵਾ ਦਿਲ ਦਾ ਦੌਰਾ ਪੈਣ ਤੇ ਬਲੱਡ ਪ੍ਰੈਸ਼ਰ ਵਧਣ ਦੀਆਂ ਸੰਭਾਵਨਾਵਾਂ ਵੀ ਵਧ ਜਾਂਦੀ ਹੈ।