Summer Diet: ਗਰਮੀਆਂ ਦਾ ਮੌਸਮ ਹਰ ਕਿਸੇ ਲਈ ਬਹੁਤ ਔਖਾ ਹੁੰਦਾ ਹੈ। ਧੁੱਪ, ਹੁੰਮਸ, ਗਰਮੀ ਅਤੇ ਲੂ ਕਾਰਨ ਲੋਕ ਇਸ ਮੌਸਮ ਵਿੱਚ ਕਈ ਸਿਹਤ ਸਮੱਸਿਆਵਾਂ ਨਾਲ ਜੂਝਦੇ ਹਨ। ਪਸੀਨੇ ਦੇ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਡੀਹਾਈਡ੍ਰੇਸ਼ਨ ਦੀ ਸਮੱਸਿਆ ਬਣ ਜਾਂਦੀ ਹੈ। ਇਸ ਮੌਸਮ ਵਿੱਚ ਸਹੀ ਖਾਣ-ਪੀਣ ਦੀ ਲੋੜ ਹੁੰਦੀ ਹੈ। ਜੇ ਤੁਸੀਂ ਗਰਮੀ ਦੇ ਮੌਸਮ 'ਚ ਫਲਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ...
ਗਰਮੀਆਂ 'ਚ ਜ਼ਰੂਰ ਖਾਓ ਇਹ ਫਲ
1. ਤੁਸੀਂ ਆਪਣੀ ਖੁਰਾਕ ਵਿੱਚ ਵਿਟਾਮਿਨ ਸੀ ਵਾਲੇ ਅਨਾਨਾਸ ਦਾ ਸੇਵਨ ਕਰ ਸਕਦੇ ਹੋ। ਇਸ ਦੇ ਸੇਵਨ ਨਾਲ ਤੁਸੀਂ ਕਈ ਸਿਹਤ ਲਾਭ ਪ੍ਰਾਪਤ ਕਰ ਸਕਦੇ ਹੋ। ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਭਾਰ ਘਟਾਉਣ 'ਚ ਮਦਦ ਕਰ ਸਕਦੀ ਹੈ।
2. ਗਰਮੀਆਂ ਦੇ ਮੌਸਮ 'ਚ ਤੁਹਾਨੂੰ ਕੀਵੀ ਨੂੰ ਵੀ ਆਪਣੀ ਡਾਈਟ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹਨ ਤੇ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਬਚਾ ਸਕਦੇ ਹਨ। ਇਸ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਨ 'ਚ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।
3. ਗਰਮੀਆਂ 'ਚ ਪਾਚਨ ਨਾਲ ਜੁੜੀ ਸਮੱਸਿਆ ਹੁੰਦੀ ਹੈ, ਅਜਿਹੇ 'ਚ ਤੁਸੀਂ ਪਪੀਤੇ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ। ਇਹ ਪਾਚਨ ਕਿਰਿਆ ਲਈ ਸਭ ਤੋਂ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਤੁਹਾਨੂੰ ਪੇਟ ਸੰਬੰਧੀ ਬੀਮਾਰੀਆਂ ਤੋਂ ਬਚਾਉਂਦੀ ਹੈ। ਇਸ 'ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਈਵੀ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਵਧਾਉਣ 'ਚ ਵੀ ਫਾਇਦੇਮੰਦ ਹੁੰਦਾ ਹੈ।
4. ਤੁਸੀਂ ਆਪਣੀ ਡਾਈਟ 'ਚ ਰਸੀਲੇ ਲੀਚੀ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਹ ਗਰਮੀਆਂ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਤੁਹਾਨੂੰ ਪੋਸ਼ਣ ਵੀ ਦਿੰਦਾ ਹੈ।
5. ਤੁਸੀਂ ਆਪਣੀ ਗਰਮੀਆਂ ਦੀ ਖੁਰਾਕ 'ਚ ਸਟ੍ਰਾਬੇਰੀ ਨੂੰ ਵੀ ਸ਼ਾਮਲ ਕਰ ਸਕਦੇ ਹੋ। ਦਰਅਸਲ, ਸਟ੍ਰਾਬੇਰੀ ਵਿੱਚ ਵਿਟਾਮਿਨ ਬੀ ਅਤੇ ਸੀ ਹੁੰਦਾ ਹੈ, ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਸਰੀਰ ਵਿੱਚ ਐਨਰਜੀ ਲੈਵਲ ਵੀ ਬਰਕਰਾਰ ਰੱਖਦਾ ਹੈ।
6. ਅੰਗੂਰਾਂ 'ਚ ਕਾਰਬੋਹਾਈਡ੍ਰੇਟਸ, ਸੋਡੀਅਮ, ਵਿਟਾਮਿਨ ਦੇ ਨਾਲ-ਨਾਲ ਹੋਰ ਵੀ ਕਈ ਜ਼ਰੂਰੀ ਖਣਿਜ ਪਾਏ ਜਾਂਦੇ ਹਨ। ਇਹ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਕੇ ਸਰੀਰ ਨੂੰ ਠੰਡਾ ਰੱਖਦੇ ਹਨ। ਇਹ ਊਰਜਾ ਦਾ ਵੀ ਬਹੁਤ ਵੱਡਾ ਸਰੋਤ ਹੈ, ਇਸ ਤਰ੍ਹਾਂ ਤੁਸੀਂ ਆਪਣੀ ਖੁਰਾਕ 'ਚ ਅੰਗੂਰ ਸ਼ਾਮਲ ਕਰ ਸਕਦੇ ਹੋ।