ਵਾਸ਼ਿੰਗਟਨ: ਕੋਰਨਾਵਾਇਰਸ ਨੇ ਪੂਰੀ ਦੁਨੀਆ ਨੂੰ ਝੰਜੋੜ ਸੁੱਟਿਆ ਹੈ। ਅਮਰੀਕਾ ਤੇ ਚੀਨ ਵਰਗੀਆਂ ਮਹਾ ਸ਼ਕਤੀਆਂ ਨੂੰ ਤੋੜ ਸੁੱਟਿਆ ਹੈ। ਅਜਿਹੇ ਸਭ ਵਿੱਚ ਭਾਰਤ ਦੀ ਚਰਚਾ ਪੂਰੀ ਦੁਨੀਆ ਅੰਦਰ ਹੋ ਰਹੀ ਹੈ। ਦੁਨੀਆ ਦੀ ਸਭ ਤੋਂ ਵੱਧ ਆਬਾਦੀ ਤੇ ਬੇਹੱਦ ਘੱਟ ਸਿਹਤ ਸਹੂਲਤਾਂ ਦੇ ਬਾਵਜੂਦ ਭਾਰਤੀ ਕੋਰੋਨਾ ਨੂੰ ਬੜੀ ਦਲੇਰੀ ਨਾਲ ਟੱਕਰ ਦੇ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਬਾਰੇ ਭਾਰਤੀ ਵਿਗਿਆਨੀਆਂ ਤੇ ਡਾਕਟਰਾਂ ਦੀਆਂ ਖੋਜਾਂ ਨੇ ਵੀ ਦੁਨੀਆ ਨੂੰ ਹੈਰਾਨ ਕੀਤਾ ਹੈ।
ਇਸ ਵੇਲੇ ਭਾਰਤੀ ਇੰਜਨੀਅਰਾਂ ਵੱਲੋਂ ਤਿਆਰ ਕੀਤੇ ਸਸਤੇ ਵੈਂਟੀਲੇਟਰ ਵੇਖ ਕੇ ਅਮਰੀਕਾ ਵੀ ਪ੍ਰਸ਼ੰਸਾ ਕਰਨੋ ਨਹੀਂ ਰਹਿ ਸਕਿਆ। ਅਮਰੀਕਾ ਨੇ ਉਮੀਦ ਜਤਾਈ ਹੈ ਕਿ ਇਸ ਕਾਢ ਦੀ ਸਫ਼ਲਤਾ ਮਗਰੋਂ ਉਨ੍ਹਾਂ ਦੇ ਵੱਡੇ ਪੱਧਰ ’ਤੇ ਉਤਪਾਦਨ ਨਾਲ ਕਰੋਨਾਵਾਇਰਸ ਦੀ ਮਾਰ ਹੇਠ ਆਏ ਕਈ ਵਿਅਕਤੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਡਾਕਟਰਾਂ ਨੇ ਕੋਰੋਨਾ ਟੈਸਟ ਲਈ ਸਸਤੀ ਕਿੱਟ ਬਣਾਈ ਸੀ।
ਦੱਸ ਦਈਏ ਕਿ ਕਰੋਨਾਵਾਇਰਸ ਕਾਰਨ ਅਮਰੀਕਾ ’ਚ ਇੱਕ ਲੱਖ ਤੋਂ ਦੋ ਲੱਖ ਵਿਚਕਾਰ ਮੌਤਾਂ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਤੇ ਉਸ ਨੂੰ ਅਗਲੇ ਕੁਝ ਹਫ਼ਤਿਆਂ ’ਚ ਹਜ਼ਾਰਾਂ ਵੈਂਟੀਲੇਟਰਾਂ ਦੀ ਲੋੜ ਹੋਵੇਗੀ। ਅਮਰੀਕਾ ਨੇ ਕਾਰ ਤੇ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਸਮੇਤ ਨਿੱਜੀ ਖੇਤਰ ਦੀਆਂ 11 ਕੰਪਨੀਆਂ ਨੂੰ ਵੈਂਟੀਲੇਟਰ ਬਣਾਉਣ ਦੀ ਇਜਾਜ਼ਤ ਦਿੱਤੀ ਹੈ।
ਇਕੱਲੇ ਅਮਰੀਕਾ ’ਚ ਹੀ ਕੋਵਿਡ-19 ਮਹਾਮਾਰੀ ਕਾਰਨ 3 ਲੱਖ ਤੋਂ 7 ਲੱਖ ਵੈਂਟੀਲੇਟਰਾਂ ਦੀ ਘਾਟ ਹੋ ਸਕਦੀ ਹੈ। ਅਮਰੀਕਾ ’ਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕੋਵਿਡ-19 ਖ਼ਿਲਾਫ਼ ਜੰਗ ’ਚ ਇਸ ਨੂੰ ਅਹਿਮ ਕਦਮ ਐਲਾਨਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਨੌਜਵਾਨ ਇੰਜਨੀਅਰ ਭਾਰਤੀ ਤੇ ਅਮਰੀਕੀ ਡਾਕਟਰਾਂ ਤੇ ਉੱਦਮੀਆਂ ਦੀ ਸਹਾਇਤਾ ਨਾਲ ਘੱਟ ਕੀਮਤ ਵਾਲੇ ਵੈਂਟੀਲੇਟਰ ਤਿਆਰ ਕਰ ਰਹੇ ਹਨ ਜੋ ਹਜ਼ਾਰਾਂ ਜਾਨਾਂ ਬਚਾ ਸਕਦੇ ਹਨ। ਮੈਂ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।’
ਅਮਰੀਕਾ ’ਚ ਮੌਜੂਦਾ ਵੈਂਟੀਲੇਟਰਾਂ ਦੀ ਔਸਤ ਕੀਮਤ ਕਰੀਬ 30 ਹਜ਼ਾਰ ਡਾਲਰ ਹੈ। ਐਮਆਈਟੀ ਈ-ਵੈਂਟ (ਐਮਰਜੈਂਸੀ ਵੈਂਟੀਲੇਟਰ) ਟੀਮ 12 ਮਾਰਚ ਨੂੰ ਬਣਾਈ ਗਈ ਸੀ ਤਾਂ ਜੋ ਸਸਤੇ ਤੇ ਐਮਰਜੈਂਸੀ ਹਾਲਾਤ ’ਚ ਵੈਂਟੀਲੇਟਰਾਂ ਦਾ ਉਤਪਾਦਨ ਦੁਨੀਆ ਭਰ ’ਚ ਤੇਜ਼ੀ ਨਾਲ ਕੀਤੀ ਜਾ ਸਕੇ। ਸਥਾਨਕ ਡਾਕਟਰਾਂ ਨੇ ਵਿਦਿਆਰਥੀਆਂ ਤੇ ਫੈਕਲਟੀ ਨਾਲ ਮਿਲ ਕੇ ਸਾਧਾਰਨ ਵੈਂਟੀਲੇਟਰ ਉਪਕਰਨ ਤਿਆਰ ਕੀਤਾ ਸੀ ਜੋ 100 ਡਾਲਰ ’ਚ ਬਣਾਇਆ ਜਾ ਸਕਦਾ ਹੈ ਪਰ ਹੁਣ ਕਈ ਵਰ੍ਹਿਆਂ ਮਗਰੋਂ ਸਾਜ਼ੋ-ਸਾਮਾਨ ਦੀਆਂ ਕੀਮਤਾਂ ਵਧਣ ਕਰਕੇ ਇਸ ਦੀ ਕੀਮਤ 400 ਤੋਂ 500 ਡਾਲਰ ਹੋ ਸਕਦੀ ਹੈ। ਸਾਧਾਰਨ ਸ਼ਬਦਾਂ ’ਚ ਇਹ ਐਂਬੂ ਬੈਗ ਵਰਗਾ ਯੰਤਰ ਹੈ ਜਿਹੜਾ ਪਹਿਲਾਂ ਹੀ ਹਸਪਤਾਲਾਂ ’ਚ ਵੱਡੀ ਗਿਣਤੀ ’ਚ ਵਰਤਿਆ ਜਾ ਰਿਹਾ ਹੈ।
ਕੋਰੋਨਾ ਨਾਲ ਜੰਗ 'ਚ ਭਾਰਤੀਆਂ ਨੇ ਮਨਵਾਇਆ ਲੋਹਾ! ਅਮਰੀਕੀ ਵੀ ਹੋਏ ਹੈਰਾਨ
ਏਬੀਪੀ ਸਾਂਝਾ
Updated at:
03 Apr 2020 02:36 PM (IST)
ਕੋਰਨਾਵਾਇਰਸ ਨੇ ਪੂਰੀ ਦੁਨੀਆ ਨੂੰ ਝੰਜੋੜ ਸੁੱਟਿਆ ਹੈ। ਅਮਰੀਕਾ ਤੇ ਚੀਨ ਵਰਗੀਆਂ ਮਹਾ ਸ਼ਕਤੀਆਂ ਨੂੰ ਤੋੜ ਸੁੱਟਿਆ ਹੈ। ਅਜਿਹੇ ਸਭ ਵਿੱਚ ਭਾਰਤ ਦੀ ਚਰਚਾ ਪੂਰੀ ਦੁਨੀਆ ਅੰਦਰ ਹੋ ਰਹੀ ਹੈ। ਦੁਨੀਆ ਦੀ ਸਭ ਤੋਂ ਵੱਧ ਆਬਾਦੀ ਤੇ ਬੇਹੱਦ ਘੱਟ ਸਿਹਤ ਸਹੂਲਤਾਂ ਦੇ ਬਾਵਜੂਦ ਭਾਰਤੀ ਕੋਰੋਨਾ ਨੂੰ ਬੜੀ ਦਲੇਰੀ ਨਾਲ ਟੱਕਰ ਦੇ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਬਾਰੇ ਭਾਰਤੀ ਵਿਗਿਆਨੀਆਂ ਤੇ ਡਾਕਟਰਾਂ ਦੀਆਂ ਖੋਜਾਂ ਨੇ ਵੀ ਦੁਨੀਆ ਨੂੰ ਹੈਰਾਨ ਕੀਤਾ ਹੈ।
- - - - - - - - - Advertisement - - - - - - - - -