PR card in Canada: ਕੈਨੇਡਾ ਵਿਚ ਕਈ ਸਾਲ ਬਤੀਤ ਕਰਨ ਮਗਰੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਪੱਕੇ ਤਾਂ ਹੋ ਰਹੇ ਹਨ ਪਰ ਕਈ ਪ੍ਰਵਾਸੀਆਂ ਨੂੰ ਪੀ.ਆਰ. ਕਾਰਡ ਦੀ ਉਡੀਕ ਕਰਦਿਆਂ ਅੱਠ ਮਹੀਨੇ ਤੋਂ ਵੱਧ ਹੋ ਚੁੱਕੇ ਹਨ ਪਰ ਇਹ ਉਡੀਕ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ।
ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਪੀ.ਆਰ ਕਾਰਡ ਜਾਰੀ ਕਰਨ ਦਾ ਔਸਤ ਸਮਾਂ 68 ਦਿਨ ਦੱਸਿਆ ਜਾ ਰਿਹਾ ਹੈ ਜਦਕਿ ਬਹੁਤੇ ਪ੍ਰਵਾਸੀ ਕਈ ਕਈ ਮਹੀਨੇ ਤੋਂ ਉਡੀਕ ਕਰ ਰਹੇ ਹਨ। 21 ਨਵੰਬਰ ਤੱਕ ਦੇ ਅੰਕੜਿਆਂ ਮੁਤਾਬਕ ਸਿਟੀਜ਼ਨਸ਼ਿਪ ਅਰਜ਼ੀਆਂ ਦੇ ਨਿਪਟਾਰੇ ਵਿਚ ਔਸਤਨ 17 ਮਹੀਨੇ ਲੱਗ ਰਹੇ ਸਨ ਜਦਕਿ ਪੀ.ਆਰ. ਕਾਰਡ ਨਵਿਆਉਣ ਵਾਸਤੇ ਔਸਤ ਉਡੀਕ ਸਮਾਂ 78 ਦਿਨ ਦਰਜ ਕੀਤਾ ਗਿਆ ਹੈ।
ਉਧਰ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਿਟੀਜ਼ਨਸ਼ਿਪ ਅਤੇ ਪਰਮਾਨੈਂਟ ਰੈਜ਼ੀਡੈਂਸੀ ਨਾਲ ਸਬੰਧਤ 80 ਫੀ ਸਦੀ ਅਰਜ਼ੀਆਂ ਨੂੰ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਪਟਾਇਆ ਜਾ ਰਿਹਾ ਹੈ। ਦੂਜੇ ਪਾਸੇ ਟੈਂਪਰੇਰੀ ਰੈਜ਼ੀਡੈਂਸ ਨਾਲ ਸਬੰਧਤ ਅਰਜ਼ੀਆਂ ਦੇ ਨਿਪਟਾਰੇ ਦਾ ਔਸਤ ਸਮਾਂ ਹੁਣ ਹਰ ਹਫਤੇ ਦੱਸਿਆ ਜਾ ਰਿਹਾ ਹੈ ਜੋ ਲੰਘੇ 8 ਤੋਂ 16 ਹਫਤੇ ਦੌਰਾਨ ਪ੍ਰੋਸੈਸ ਹੋਈਆਂ ਅਰਜ਼ੀਆਂ 'ਤੇ ਆਧਾਰਤ ਹੁੰਦਾ ਹੈ।
ਇਹ ਵੀ ਪੜ੍ਹੋ:
ਕੈਨੇਡਾ ਨੇ ਭਾਰਤੀਆਂ ਲਈ ਖੋਲ੍ਹਿਆ ਵੀਜ਼ਾ ਪਿਟਾਰਾ, ਲੱਗ ਗਈਆਂ ਮੌਜਾਂ
ਕੈਨੇਡਾ ਨੇ ਦਿੱਤੀ ਮੋਦੀ ਸਰਕਾਰ ਨੂੰ ਮੁੜ ਧਮਕੀ, ਵਪਾਰ ਨੂੰ ਲੈ ਕੇ ਟਰੂਡੋ ਨੇ ਲਿਆ ਫੈਸਲਾ