Reuse of Syringe: ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਇੱਕ ਹੀ ਸਰਿੰਜ ਨਾਲ 30 ਬੱਚਿਆਂ ਨੂੰ ਵੈਕਸੀਨ ਦੇਣ ਦੀ ਘਟਨਾ ਸਾਹਮਣੇ ਆਈ ਹੈ। ਰੱਦ ਕੀਤੀ ਸੂਈ ਜਾਂ ਸਰਿੰਜ ਦੀ ਮੁੜ ਵਰਤੋਂ ਨਹੀਂ ਕੀਤੀ ਚਾਹੀਦੀ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ, ਫਿਰ ਵੀ ਅਜਿਹੇ ਵਿੱਚ ਇੱਕ ਸਿਹਤ ਅਧਿਕਾਰੀ ਵੱਲੋਂ ਇੱਕ ਹੀ ਸਰਿੰਜ ਨਾਲ 30 ਬੱਚਿਆਂ ਨੂੰ ਵੈਕਸੀਨ ਲਗਾਉਣ ਦਾ ਮਾਮਲਾ ਹੈਰਾਨ ਕਰਨ ਵਾਲਾ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ। ਇਨ੍ਹਾਂ ਬੱਚਿਆਂ ਨੂੰ ਕੋਵਿਡ-19 ਵੈਕਸੀਨੇਸ਼ਨ (Covid-19 Vaccination) ਦਾ ਟੀਕਾਕਰਨ ਕੀਤਾ ਜਾ ਰਿਹਾ ਸੀ।
ਸਰਿੰਜ ਦੀ ਦੁਬਾਰਾ ਵਰਤੋਂ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ?
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੇ ਵੀ ਸਰਿੰਜਾਂ ਜਾਂ ਸੂਈਆਂ ਦੀ ਮੁੜ ਵਰਤੋਂ ਨਾ ਕਰੋ, ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ ਪਰ ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਜਿਹਾ ਕਰਨ ਨਾਲ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕਿਸੇ ਵਿਅਕਤੀ ਨੂੰ ਸੂਈ ਜਾਂ ਸਰਿੰਜ ਨਾਲ ਟੀਕਾ ਲਗਾਇਆ ਜਾਂਦਾ ਹੈ, ਤਾਂ ਇਹ ਸਰਿੰਜ ਉਸ ਵਿਅਕਤੀ ਦੇ ਖੂਨ, ਸਰੀਰ ਦੇ ਹੋਰ ਤਰਲ ਪਦਾਰਥਾਂ ਆਦਿ ਦੇ ਸੰਪਰਕ ਵਿੱਚ ਆਉਂਦੀ ਹੈ।
ਅਜਿਹੀ ਸਥਿਤੀ ਵਿਚ ਜੇਕਰ ਉਸ ਵਿਅਕਤੀ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਉਸ ਇਨਫੈਕਸ਼ਨ ਦੇ ਵਾਇਰਸ, ਬੈਕਟੀਰੀਆ ਜਾਂ ਫੰਗਸ (Infection by virus, bacteria or fungus) ਵੀ ਸਰਿੰਜ 'ਤੇ ਆ ਜਾਂਦੇ ਹਨ, ਜੋ ਅੱਖਾਂ ਨਾਲ ਦਿਖਾਈ ਨਹੀਂ ਦਿੰਦੇ ਪਰ ਜਦੋਂ ਉਸੇ ਸਰਿੰਜ ਤੋਂ ਟੀਕਾ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਤਾਂ ਫਿਰ ਉਹ ਵਿਅਕਤੀ ਵੀ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦਾ ਹੈ।
ਸਰਿੰਜਾਂ ਦੀ ਮੁੜ ਵਰਤੋਂ ਨਾਲ ਕਿਹੜੀਆਂ ਬਿਮਾਰੀਆਂ ਫੈਲਦੀਆਂ ਹਨ ?
ਇੱਕੋ ਸਰਿੰਜ ਦੀ ਵਰਤੋਂ ਇੱਕ ਤੋਂ ਵੱਧ ਵਿਅਕਤੀਆਂ 'ਤੇ ਕਰਨ ਨਾਲ ਐੱਚਆਈਵੀ ਏਡਜ਼, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ (HIV AIDS, Hepatitis B and Hepatitis) ਸੀ ਵਰਗੀਆਂ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਹਨ। ਅਮਰੀਕੀ ਸਿਹਤ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਕਹਿਣਾ ਹੈ ਕਿ ਇੱਕੋ ਸਰਿੰਜ ਦੀ ਦੋ ਜਾਂ ਇੱਕ ਤੋਂ ਵੱਧ ਵਾਰ ਵਰਤੋਂ ਕਰਨ ਨਾਲ ਖ਼ੂਨ ਨਾਲ ਹੋਣ ਵਾਲੀਆਂ ਛੂਤ ਦੀਆਂ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲ ਸਕਦੀਆਂ ਹਨ।
ਸੰਕਰਮਿਤ ਸਰਿੰਜਾਂ ਤੋਂ ਕਿੰਨੇ ਲੋਕ ਬਿਮਾਰ ਹੋ ਜਾਂਦੇ ਹਨ ?
ਵਿਸ਼ਵ ਸਿਹਤ ਸੰਗਠਨ (WHO) ਦੀ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਸਾਲ ਲਗਭਗ 11 ਲੱਖ ਹੈਪੇਟਾਈਟਸ ਬੀ (Hepatitis B) ਦੇ ਮਰੀਜ਼ ਆ ਰਹੇ ਹਨ, ਜਿਨ੍ਹਾਂ ਵਿੱਚੋਂ ਲਗਪਗ 2.5 ਲੱਖ ਲੋਕ ਆਪਣੀ ਜਾਨ ਗੁਆ ਲੈਂਦੇ ਹਨ। ਇਸ ਦੇ ਨਾਲ ਹੀ ਹਰ ਸਾਲ ਹੈਪੇਟਾਈਟਸ-ਸੀ (Hepatitis C) ਦੇ ਲਗਭਗ 4 ਲੱਖ ਮਾਮਲੇ ਸਾਹਮਣੇ ਆਉਂਦੇ ਹਨ ਤੇ 90 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਲੈਂਦੇ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੈਪੇਟਾਈਟਸ ਬੀ (Hepatitis B) ਦੇ 33 ਪ੍ਰਤੀਸ਼ਤ, ਹੈਪੇਟਾਈਟਸ ਸੀ (Hepatitis C) ਦੇ 42 ਪ੍ਰਤੀਸ਼ਤ ਤੇ ਏਡਜ਼ (Aids) ਦੇ ਲਗਭਗ 3 ਪ੍ਰਤੀਸ਼ਤ ਕੇਸ ਅਸੁਰੱਖਿਅਤ ਟੀਕੇ ਤੇ ਸਰਿੰਜ ਦੀ ਵਰਤੋਂ ਕਾਰਨ ਹੁੰਦੇ ਹਨ। ਇਕ ਹੋਰ ਰਿਪੋਰਟ ਅਨੁਸਾਰ ਸਾਲ 2010 ਵਿਚ ਅਸੁਰੱਖਿਅਤ ਟੀਕਿਆਂ ਕਾਰਨ 1.7 ਮਿਲੀਅਨ ਲੋਕ ਹੈਪੇਟਾਈਟਸ ਬੀ ਅਤੇ ਲਗਭਗ 3.1 ਮਿਲੀਅਨ ਲੋਕ ਹੈਪੇਟਾਈਟਸ ਸੀ ਤੇ ਲਗਭਗ 34 ਹਜ਼ਾਰ ਲੋਕ ਐੱਚਆਈਵੀ ਵਾਇਰਸ (HIV virus)ਨਾਲ ਪੀੜਤ ਸਨ।