Kiwi Side Effects : ਡੇਂਗੂ ਬੁਖਾਰ ਦੀ ਸਥਿਤੀ ਵਿੱਚ ਅਕਸਰ ਕੀਵੀ ਦਾ ਜੂਸ ਜਾਂ ਕੀਵੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਵਾਇਰਲ ਬੁਖਾਰ 'ਚ ਪਲੇਟਲੇਟ ਕਾਊਂਟ ਵਧਾਉਣ ਲਈ ਕੀਵੀ ਖਾਣ ਨੂੰ ਕਿਹਾ ਜਾਂਦਾ ਹੈ। ਕੀਵੀ ਵਿੱਚ ਮੌਜੂਦ ਗੁਣ ਤੁਹਾਡੇ ਲਈ ਸਿਹਤਮੰਦ ਹੋ ਸਕਦੇ ਹਨ। ਕੀਵੀ ਵਿੱਚ ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫੈਕਸ਼ਨ ਗੁਣਾਂ ਵਰਗੇ ਕਈ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਹ ਵਿਟਾਮਿਨ ਸੀ, ਵਿਟਾਮਿਨ ਬੀ6, ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਰਿਬੋਫਲੇਵਿਨ, ਬੀਟਾ ਕੈਰੋਟੀਨ (Vitamin C, Vitamin B6, Fiber, Potassium, Calcium, Carbohydrates, Riboflavin, Beta Carotene) ਆਦਿ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।
ਕੀਵੀ ਵਿੱਚ ਮੌਜੂਦ ਇਹ ਗੁਣ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੀਵੀ ਦੀ ਜ਼ਿਆਦਾ ਮਾਤਰਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੀ ਹਾਂ ! ਕੀਵੀ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ-
ਜਾਣੋ ਕੀਵੀ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ
ਐਲਰਜੀ ਦੀ ਸਮੱਸਿਆ
ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਕੀਵੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਐਲਰਜੀ ਦੀ ਸ਼ਿਕਾਇਤ ਹੋ ਸਕਦੀ ਹੈ। ਖਾਸ ਤੌਰ 'ਤੇ ਇਸ ਕਾਰਨ ਚਮੜੀ 'ਤੇ ਧੱਫੜ, ਸੋਜ, ਮੂੰਹ ਦੇ ਅੰਦਰ ਜਲਣ, ਅਸਥਮਾ (Rash, Swelling, Burning Inside Mouth, Asthma) ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਓਰਲ ਐਲਰਜੀ ਸਿੰਡਰੋਮ
ਜ਼ਿਆਦਾ ਮਾਤਰਾ ਵਿੱਚ ਕੀਵੀ ਦਾ ਸੇਵਨ ਕਰਨ ਨਾਲ ਵੀ ਓਰਲ ਐਲਰਜੀ ਸਿੰਡਰੋਮ (Oral Allergy Syndrome) ਦਾ ਖਤਰਾ ਵੱਧ ਜਾਂਦਾ ਹੈ। ਇਸ ਕਾਰਨ ਮੂੰਹ ਦੇ ਅੰਦਰ ਬੁੱਲ੍ਹਾਂ ਅਤੇ ਜੀਭ ਦੀ ਸੋਜ ਸ਼ੁਰੂ ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਤੁਰੰਤ ਡਾਕਟਰ ਦੀ ਸਲਾਹ ਲਓ।
ਗੁਰਦੇ ਦੀ ਸਮੱਸਿਆ
ਕਿਡਨੀ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੀਵੀ ਦੇ ਸੇਵਨ ਤੋਂ ਬਚਣ। ਦਰਅਸਲ ਕੀਵੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿਡਨੀ (kidney) ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਕੀਵੀ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ।
ਦਸਤ ਦੀ ਸਮੱਸਿਆ
ਕੀਵੀ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਤੁਹਾਨੂੰ ਦਸਤ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਕੁਝ ਲੋਕਾਂ ਨੂੰ ਪੇਟ ਦਰਦ, ਉਲਟੀ ਅਤੇ ਜੀਅ ਕੱਚਾ ਹੋਣ ਵਰਗੀਆਂ ਸ਼ਿਕਾਇਤਾਂ ਦੇਖਣ ਨੂੰ ਮਿਲਦੀਆਂ ਹਨ।