Health Tips :ਹਰੀ ਇਲਾਇਚੀ ਹਰ ਘਰ ਵਿੱਚ ਵਰਤੀ ਜਾਂਦੀ ਹੈ। ਇਸਨੂੰ ਚਾਹ, ਦੁੱਧ ਦੇ ਨਾਲ ਨਾਲ ਮਸਾਲੇ ਦੇ ਰੂਪ  ਵਿੱਚ ਵੀ ਵਰਤਿਆ ਜਾਂਦਾ ਹੈ, ਤੇ ਇਹ ਮਾਊਥ ਫ੍ਰੈਸ਼ਨਰ ਦੇ ਵਜੋਂ ਵੀ ਕੰਮ ਕਰਦੀ ਹੈ। ਹਰੀ ਇਲਾਇਚੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਵੱਖ-ਵੱਖ ਬਿਮਾਰੀਆਂ ਨੂੰ ਰੋਕਣ ਵਿੱਚ ਸਹਾਇਤਾ ਕਰਦੀ ਹੈ। ਹਾਈ ਬਲੱਡ ਸ਼ੂਗਰ ਨੂੰ ਮੈਨੇਜ ਕਰਨ ਤੋਂ ਲੈ ਕੇ ਪੇਟ ਦੇ ਅਲਸਰ ਨੂੰ ਦੂਰ ਕਰਨ ਤੱਕ, ਇਲਾਇਚੀ ਦੰਦਾਂ ਦੀ ਰਾਹਤ ਸਮੇਤ ਕਈ ਫਾਇਦੇ ਪ੍ਰਦਾਨ ਕਰਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ...


ਬਲੱਡ ਪ੍ਰੈਸ਼ਰ :- ਇਸਦੇ ਐਂਟੀਆਕਸੀਡੈਂਟ ਅਤੇ ਡਾਇਯੂਰੇਟਿਕ ਗੁਣਾਂ ਦੇ ਨਾਲ, ਹਰੀ ਇਲਾਇਚੀ ਨਾ ਸਿਰਫ ਰਸੋਈ ਦਾ ਇੱਕ ਖਾਸ ਮਸਾਲਾ ਹੈ, ਬਲਕਿ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਵੀ ਫਾਇਦੇਮੰਦ ਹੈ। ਇਹ ਗੁਣ ਬਲੱਡ ਪ੍ਰੈਸ਼ਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਇਕੱਠੇ ਕੰਮ ਕਰਦੇ ਹਨ।


ਪੇਟ ਦਾ ਅਲਸਰ :- ਸਦੀਆਂ ਤੋਂ ਸਿਹਤਮੰਦ ਪਾਚਨ ਨੂੰ ਉਤਸ਼ਾਹਿਤ ਕਰਨ ਲਈ ਵਰਤੀ ਜਾਂਦੀ ਇਲਾਇਚੀ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਮਤਲੀ, ਉਲਟੀਆਂ ਅਤੇ ਪੇਟ ਖਰਾਬ ਹੋਣ ਉੱਤੇ ਰਾਹਤ ਪ੍ਰਦਾਨ ਕਰਨ ਲਈ ਜਾਣੀ ਜਾਂਦੀ ਹੈ। ਹਰੀ ਇਲਾਇਚੀ ਪੇਟ ਦੇ ਅਲਸਰ ਨੂੰ ਠੀਕ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹ।


ਮੂੰਹ ਦੀ ਸਿਹਤ ਅਤੇ ਸਾਹ ਦੀ ਬਦਬੂ :- ਇੱਕ ਕੁਦਰਤੀ ਮਾਊਥ ਫ੍ਰੈਸਨਰ ਹੋਣ ਕਰਕੇ ਇਲਾਇਚੀ ਨਾ ਸਿਰਫ ਸਾਹ ਦੀ ਬਦਬੂ ਦੂਰ ਕਰਦੀ ਹੈ, ਬਲਕਿ ਮੂੰਹ ਦੀ ਸਿਹਤ ਨੂੰ ਵੀ ਸੁਧਾਰਦੀ ਹੈ। ਮੂੰਹ ਦੇ ਬੈਕਟੀਰੀਆ ਨੂੰ ਖਤਮ ਕਰਕੇ, ਇਹ ਕੈਵਿਟੀਜ਼ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।


ਇਨਫੈਕਸ਼ਨਾਂ :- ਇਸ ਦੇ ਛੋਟੇ ਆਕਾਰ ਦੇ ਬਾਵਜੂਦ, ਇਲਾਇਚੀ ਵਿੱਚ ਸ਼ਕਤੀਸ਼ਾਲੀ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਨਫੈਕਸ਼ਨਾਂ ਨਾਲ ਲੜਦੇ ਹਨ। ਖੋਜ ਦਰਸਾਉਂਦੀ ਹੈ ਕਿ ਇਲਾਇਚੀ ਤੋਂ ਲਏ ਗਏ ਐਬਸਟਰੈਕਟ ਅਤੇ ਅਸੈਂਸ਼ੀਅਲ ਆਇਲ ਵੱਖ-ਵੱਖ ਬੈਕਟੀਰੀਆ ਦੇ ਵਿਰੁੱਧ ਐਂਟੀਬੈਕਟੀਰੀਅਲ ਪ੍ਰਭਾਵ ਪ੍ਰਦਰਸ਼ਿਤ ਕਰਦੇ ਹਨ।


ਡਾਇਬਟੀਜ਼ ਲਈ :- ਇਲਾਇਚੀ ਡਾਇਬਟੀਜ਼ ਵਾਲੇ ਲੋਕਾਂ ਲਈ ਫਾਇਦੇਮੰਦ ਹੋ ਸਕਦੀ ਹੈ। ਇਲਾਇਚੀ ਪਾਊਡਰ ਦੇ ਨਿਯਮਤ ਸੇਵਨ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਪ੍ਰਭਾਵ ਨੂੰ ਪੁਖਤਾ ਕਰਨ ਲਈ ਅਜੇ ਹੋਰ ਖੋਜਾਂ ਹੋ ਰਹੀਆਂ ਹਨ। ਆਪਣੀ ਰੋਜ਼ਾਨਾ ਰੁਟੀਨ ਵਿੱਚ ਹਰੀ ਇਲਾਇਚੀ ਨੂੰ ਸ਼ਾਮਲ ਕਰਨਾ ਤੁਹਾਡੀ ਸਮੁੱਚੀ ਤੰਦਰੁਸਤੀ ਨੂੰ ਵਧਾ ਸਕਦਾ ਹੈ। ਭਾਵੇਂ ਤੁਸੀਂ ਇਸ ਨੂੰ ਸਾਬੁਤ ਖਾਓ ਜਾਂ ਇਸ ਨੂੰ ਪਾਊਡਰ ਦੇ ਰੂਪ ਵਿੱਚ ਲਓ, ਇਸ ਦਾ ਲਾਭ ਤੁਹਾਨੂੰ ਓਨਾ ਹੀ ਹੋਵੇਗਾ।