Nigella Oil Benefits: ਸੋਡੀਅਮ, ਕੈਲਸ਼ੀਅਮ ਤੇ ਆਇਰਨ ਨਾਲ ਭਰਪੂਰ ਕਲੌਂਜੀ (Nigella Seeds) ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੀ ਜਾਂਦੀ ਹੈ। ਕਲੌਂਜੀ ਖਾਣ ਨਾਲ ਕਈ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਇਸ ਦੇ ਤੇਲ (Nigella Oil Benefits) ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕਾਰਬੋਹਾਈਡਰੇਟ, ਪੋਟਾਸ਼ੀਅਮ, ਫਾਈਬਰ ਤੇ ਵਿਟਾਮਿਨਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਤੇ ਐਂਟੀਸੈਪਟਿਕ ਗੁਣ ਤੁਹਾਨੂੰ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਮਹਿੰਗੀਆਂ ਦਵਾਈਆਂ 'ਤੇ ਪੈਸਾ ਖਰਚ ਕਰਨ ਦੀ ਬਜਾਏ ਤੁਸੀਂ ਭੋਜਨ 'ਚ ਕਲੌਂਜੀ ਦੇ ਤੇਲ ਦੀ ਵਰਤੋਂ ਕਰਕੇ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।


ਆਓ ਜਾਣਦੇ ਹਾਂ ਕਲੌਂਜੀ ਦੇ ਤੇਲ ਨਾਲ ਕਿਨ੍ਹਾਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਕਲੌਂਜੀ ਦਾ ਤੇਲ ਇੱਕ ਰਾਮਬਾਣ ਹੈ। ਇਹ ਕੈਂਸਰ, ਸ਼ੂਗਰ, ਜ਼ੁਕਾਮ, ਪੀਲੀਆ, ਬਵਾਸੀਰ, ਮੋਤੀਆਬਿੰਦ ਦੀ ਸ਼ੁਰੂਆਤੀ ਅਵਸਥਾ, ਕੰਨ ਦਾ ਦਰਦ, ਚਿੱਟੇ ਧੱਬੇ, ਅਧਰੰਗ, ਮਾਈਗਰੇਨ, ਖੰਘ, ਬੁਖਾਰ, ਗੰਜਾਪਨ ਵਰਗੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ।


1. ਕੈਂਸਰ


ਕਲੌਂਜੀ ਤੇਲ ਸਰੀਰ ਵਿੱਚ ਕੈਂਸਰ ਸੈੱਲਾਂ ਨੂੰ ਵਿਕਸਤ ਹੋਣ ਤੋਂ ਰੋਕਦਾ ਹੈ ਤੇ ਉਨ੍ਹਾਂ ਨੂੰ ਨਸ਼ਟ ਕਰਦਾ ਹੈ। ਇਹ ਕੈਂਸਰ ਦੇ ਮਰੀਜ਼ਾਂ ਵਿੱਚ ਸਿਹਤਮੰਦ ਸੈੱਲਾਂ ਦੀ ਰੱਖਿਆ ਕਰਦਾ ਹੈ। ਕੈਂਸਰ ਤੋਂ ਪੀੜਤ ਵਿਅਕਤੀ ਨੂੰ ਇੱਕ ਗਲਾਸ ਅੰਗੂਰ ਦੇ ਰਸ ਵਿੱਚ ਅੱਧਾ ਚਮਚ ਕਲੌਂਜੀ ਤੇਲ ਮਿਲਾ ਕੇ ਦਿਨ ਵਿੱਚ ਤਿੰਨ ਵਾਰ ਲੈਣਾ ਚਾਹੀਦਾ ਹੈ।


2. ਖੰਘ ਤੇ ਦਮਾ


ਖਾਂਸੀ ਤੇ ਦਮੇ ਦੀ ਸਥਿਤੀ 'ਚ ਕਲੌਂਜੀ ਦੇ ਤੇਲ ਨਾਲ ਛਾਤੀ ਤੇ ਪਿੱਠ ਦੀ ਮਾਲਿਸ਼ ਕਰੋ ਤੇ ਰੋਜ਼ਾਨਾ ਤਿੰਨ ਚਮਚ ਕਲੌਂਜੀ ਦੇ ਤੇਲ ਨੂੰ ਪਾਣੀ 'ਚ ਮਿਲਾ ਕੇ ਭਾਫ ਲਓ।


3. ਸ਼ੂਗਰ


ਸ਼ੂਗਰ ਦੇ ਰੋਗੀਆਂ ਨੂੰ ਇੱਕ ਕੱਪ ਕਲੌਂਜੀ ਦੇ ਬੀਜ, ਇੱਕ ਕੱਪ ਸਰ੍ਹੋਂ ਤੇ ਅੱਧਾ ਕੱਪ ਅਨਾਰ ਦੇ ਛਿਲਕੇ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਚਾਹੀਦਾ ਹੈ। ਇਸ ਪਾਊਡਰ ਨੂੰ ਅੱਧਾ ਚਮਚ ਕਲੌਂਜੀ ਤੇਲ ਦੇ ਨਾਲ ਰੋਜ਼ਾਨਾ ਨਾਸ਼ਤੇ ਤੋਂ ਪਹਿਲਾਂ ਇੱਕ ਮਹੀਨੇ ਤੱਕ ਲੈਣ ਨਾਲ ਆਰਾਮ ਮਿਲਦਾ ਹੈ।


4. ਗੁਰਦੇ ਦੀ ਪੱਥਰੀ


ਇੱਕ ਪਾਊਂਡ ਕਲੌਂਜੀ ਦੇ ਬੀਜਾਂ ਨੂੰ ਸ਼ਹਿਦ ਵਿੱਚ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਦੇ ਦੋ ਚਮਚ ਤੇ ਇਕ ਚਮਚ ਕਲੌਂਜੀ ਤੇਲ ਨੂੰ ਇੱਕ ਕੱਪ ਗਰਮ ਪਾਣੀ ਵਿੱਚ ਮਿਲਾ ਕੇ ਹਰ ਰੋਜ਼ ਨਾਸ਼ਤੇ ਤੋਂ ਪਹਿਲਾਂ ਲਓ। ਕਿਡਨੀ ਸਟੋਨ ਤੋਂ ਪੀੜਤ ਲੋਕਾਂ ਲਈ ਕਲੌਂਜੀ ਦਾ ਤੇਲ ਫਾਇਦੇਮੰਦ ਹੁੰਦਾ ਹੈ।


5. ਦਿਲ ਦੀ ਬਿਮਾਰੀ ਤੇ ਬਲੱਡ ਪ੍ਰੈਸ਼ਰ


ਜਦੋਂ ਵੀ ਤੁਸੀਂ ਕੋਈ ਵੀ ਗਰਮ ਡ੍ਰਿੰਕ ਪੀਂਦੇ ਹੋ ਤਾਂ ਉਸ 'ਚ ਇਕ ਚਮਚ ਕਲੌਂਜੀ ਤੇਲ ਮਿਲਾਓ। ਤਿੰਨ ਦਿਨਾਂ ਵਿੱਚ ਇੱਕ ਵਾਰ ਪੂਰੇ ਸਰੀਰ ਨੂੰ ਤੇਲ ਨਾਲ ਮਾਲਿਸ਼ ਕਰੋ ਤੇ ਅੱਧੇ ਘੰਟੇ ਲਈ ਧੁੱਪ ਦਾ ਸੇਵਨ ਕਰੋ। ਲਗਾਤਾਰ ਇੱਕ ਮਹੀਨੇ ਤੱਕ ਅਜਿਹਾ ਕਰਨ ਨਾਲ ਪੀੜਤ ਨੂੰ ਰਾਹਤ ਮਿਲਦੀ ਹੈ।


6. ਪਿੱਠ ਦਰਦ ਤੇ ਗਠੀਆ


ਕਲੌਂਜੀ ਦੇ ਤੇਲ ਨੂੰ ਹਲਕਾ ਗਰਮ ਕਰੋ ਤੇ ਉਸ ਥਾਂ ਦੀ ਮਾਲਿਸ਼ ਕਰੋ ਜਿੱਥੇ ਦਰਦ ਹੋਵੇ। ਦਿਨ ਵਿੱਚ ਤਿੰਨ ਵਾਰ ਇੱਕ ਚਮਚ ਕਲੌਂਜੀ ਤੇਲ ਦਾ ਸੇਵਨ ਕਰੋ। 15 ਦਿਨਾਂ ਵਿੱਚ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।