Walnut and Honey Benefits: ਅਖਰੋਟ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ ਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਤੋਂ ਇਲਾਵਾ ਅਖਰੋਟ ਕਾਪਰ, ਫੋਲਿਕ ਐਸਿਡ, ਫਾਸਫੋਰਸ, ਵਿਟਾਮਿਨ ਬੀ6 ਤੇ ਮੈਂਗਨੀਜ਼ ਦਾ ਵੀ ਚੰਗਾ ਸਰੋਤ ਹੈ। ਅਖਰੋਟ ਇੱਕ ਸੁੱਕਾ ਫਲ ਹੈ। ਸਿਹਤ ਮਾਹਿਰ ਸਿਹਤਮੰਦ ਰਹਿਣ ਲਈ ਖੁਰਾਕ ਵਿੱਚ ਅਖਰੋਟ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
ਇਸ ਲਈ ਕਈ ਲੋਕ ਸਿਹਤਮੰਦ ਰਹਿਣ ਲਈ ਰੋਜ਼ਾਨਾ ਅਖਰੋਟ ਦਾ ਸੇਵਨ ਕਰਦੇ ਹਨ। ਕੁਝ ਲੋਕ ਸਿੱਧੇ ਅਖਰੋਟ ਖਾਂਦੇ ਹਨ, ਜਦੋਂਕਿ ਕੁਝ ਭਿਉਂ ਕੇ ਅਖਰੋਟ ਖਾਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਅਖਰੋਟ ਦਾ ਇੱਕ ਰਾਮਬਾਣ ਤਰੀਕਾ ਹੈ ਜਿਹੜਾ ਇਸ ਦੇ ਫਾਇਦਿਆਂ ਨੂੰ ਕਈ ਗੁਣਾ ਵਧਾ ਦੇਵੇਗਾ। ਦਰਅਸਲ ਅਖਰੋਟ ਨੂੰ ਸ਼ਹਿਦ 'ਚ ਮਿਲਾ ਕੇ ਖਾਣ ਦੇ ਹੈਰਾਨੀਜਨਕ ਫਾਇਦੇ ਹਨ। ਇਸ ਨਾਲ ਤੁਹਾਨੂੰ ਅਖਰੋਟ ਤੇ ਸ਼ਹਿਦ ਦੋਹਾਂ ਦੇ ਪੋਸ਼ਕ ਤੱਤ ਇਕੱਠੇ ਮਿਲ ਜਾਂਦੇ ਹਨ। ਆਓ ਅਖਰੋਟ ਤੇ ਸ਼ਹਿਦ ਖਾਣ ਦੇ ਫਾਇਦੇ ਜਾਣਦੇ ਹਾਂ।
1. ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ
ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਲਈ ਤੁਸੀਂ ਅਖਰੋਟ ਤੇ ਸ਼ਹਿਦ ਦਾ ਇਕੱਠੇ ਸੇਵਨ ਕਰ ਸਕਦੇ ਹੋ। ਅਖਰੋਟ 'ਚ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਅਖਰੋਟ ਤੇ ਸ਼ਹਿਦ ਖਾਣ ਨਾਲ ਗੈਸ, ਬਦਹਜ਼ਮੀ ਆਦਿ ਦੂਰ ਹੁੰਦੇ ਹਨ। ਇੰਨਾ ਹੀ ਨਹੀਂ ਜੇਕਰ ਤੁਸੀਂ ਰੋਜ਼ਾਨਾ ਅਖਰੋਟ ਤੇ ਸ਼ਹਿਦ ਦਾ ਸੇਵਨ ਕਰਦੇ ਹੋ ਤਾਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
2. ਦਿਲ ਦੀ ਸਿਹਤ ਲਈ ਫਾਇਦੇਮੰਦ
ਅਖਰੋਟ ਤੇ ਸ਼ਹਿਦ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਤੁਸੀਂ ਆਪਣੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਰੋਜ਼ਾਨਾ ਅਖਰੋਟ ਤੇ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਅਖਰੋਟ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਲਈ ਜ਼ਰੂਰੀ ਹੁੰਦਾ ਹੈ। ਬੇਸ਼ੱਕ ਅਖਰੋਟ ਤੇ ਸ਼ਹਿਦ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਜੇਕਰ ਤੁਹਾਨੂੰ ਦਿਲ ਦੀ ਕੋਈ ਗੰਭੀਰ ਬੀਮਾਰੀ ਹੈ ਤਾਂ ਡਾਕਟਰ ਦੀ ਸਲਾਹ 'ਤੇ ਹੀ ਸ਼ਹਿਦ ਦਾ ਸੇਵਨ ਕਰੋ।
3. ਦਿਮਾਗ ਦੀ ਸਿਹਤ ਲਈ ਫਾਇਦੇਮੰਦ
ਯਾਦਦਾਸ਼ਤ ਵਧਾਉਣ ਲਈ ਲੋਕਾਂ ਨੂੰ ਅਕਸਰ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਖਰੋਟ ਵਿੱਚ ਮੌਜੂਦ ਵਿਟਾਮਿਨ ਤੇ ਖਣਿਜ ਦਿਮਾਗ ਦੀ ਸਿਹਤ ਤੇ ਯਾਦਦਾਸ਼ਤ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਅਖਰੋਟ ਤੇ ਸ਼ਹਿਦ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਯਾਦਦਾਸ਼ਤ ਵਧੇਗੀ। ਇਸ ਦੇ ਨਾਲ ਹੀ ਦਿਮਾਗ ਦੀ ਸਿਹਤ ਵੀ ਬਿਹਤਰ ਰਹੇਗੀ।
4. ਭਾਰ ਵਧਾਉਣ 'ਚ ਮਦਦਗਾਰ
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਅਖਰੋਟ ਤੇ ਸ਼ਹਿਦ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਅਖਰੋਟ ਵਿੱਚ ਸਿਹਤਮੰਦ ਫੈਟ, ਕੈਲੋਰੀ ਤੇ ਕਾਰਬੋਹਾਈਡਰੇਟ ਹੁੰਦੇ ਹਨ, ਜੋ ਭਾਰ ਵਧਾਉਣ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਅਖਰੋਟ ਤੇ ਸ਼ਹਿਦ ਖਾਣ ਨਾਲ ਤੁਹਾਡਾ ਭਾਰ ਹੌਲੀ-ਹੌਲੀ ਵਧ ਸਕਦਾ ਹੈ। ਪਤਲੇ ਲੋਕਾਂ ਨੂੰ ਆਪਣੀ ਖੁਰਾਕ 'ਚ ਅਖਰੋਟ ਤੇ ਸ਼ਹਿਦ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
5. ਇਮਿਊਨਿਟੀ ਵਧਾਓ
ਬਿਮਾਰੀਆਂ ਤੋਂ ਬਚਣ ਲਈ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਲੋਕ ਅਕਸਰ ਆਪਣੀ ਡਾਈਟ ਵਿੱਚ ਵਿਟਾਮਿਨ ਸੀ ਨੂੰ ਸ਼ਾਮਲ ਕਰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਸਰੀਰ ਦੀ ਇਮਿਊਨਿਟੀ ਵਧਾਉਣ ਲਈ ਅਖਰੋਟ ਤੇ ਸ਼ਹਿਦ ਦਾ ਸੇਵਨ ਵੀ ਕਰ ਸਕਦੇ ਹੋ। ਅਖਰੋਟ ਤੇ ਸ਼ਹਿਦ ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਇਨ੍ਹਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਇਸ ਨਾਲ ਇਮਿਊਨਿਟੀ ਵਧੇਗੀ। ਇਸ ਦੇ ਨਾਲ ਹੀ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ।
ਅਖਰੋਟ ਤੇ ਸ਼ਹਿਦ ਦਾ ਸੇਵਨ ਕਿਵੇਂ ਕਰੀਏ?
1. ਅਖਰੋਟ ਦੀਆਂ ਗਿਰੀਆਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ।
2. ਸਵੇਰੇ ਇਸ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਓ।
3. ਰੋਜ਼ਾਨਾ ਸਵੇਰੇ ਖਾਲੀ ਪੇਟ ਅਖਰੋਟ ਤੇ ਸ਼ਹਿਦ ਦਾ ਸੇਵਨ ਕਰ ਸਕਦੇ ਹੋ।
ਦਰਅਸਲ ਸਿਹਤਮੰਦ ਰਹਿਣ ਲਈ ਤੁਸੀਂ ਅਖਰੋਟ ਤੇ ਸ਼ਹਿਦ ਦਾ ਸੇਵਨ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਕੋਈ ਗੰਭੀਰ ਬੀਮਾਰੀ ਹੈ ਤਾਂ ਡਾਕਟਰ ਦੀ ਸਲਾਹ 'ਤੇ ਹੀ ਇਸ ਦਾ ਸੇਵਨ ਕਰੋ। ਖਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਅਖਰੋਟ ਤੇ ਸ਼ਹਿਦ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ: Cashew benefits: ਜੇਕਰ ਤੁਸੀਂ ਵੀ ਭਾਰ ਘਟਾਉਣ ਲਈ ਖਾਂਦੇ ਹੋ ਕਾਜੂ, ਤਾਂ ਅੱਜ ਹੀ ਛੱਡ ਦਿਓ, ਸਿਹਤ 'ਤੇ ਪੈਂਦਾ ਇਹ ਅਸਰ