Curd should not to be consumed at Night: ਜ਼ਿਆਦਾਤਰ ਲੋਕ ਆਪਣੇ ਭੋਜਨ ਵਿੱਚ ਦਹੀਂ ਜ਼ਰੂਰ ਲੈਂਦੇ ਹਨ। ਦਹੀਂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਲਈ ਕਈ ਘਰਾਂ 'ਚ ਦਹੀਂ ਦੀ ਵਰਤੋਂ ਨਿਯਮਿਤ ਤੌਰ 'ਤੇ ਕੀਤੀ ਜਾਂਦੀ ਹੈ। ਗਰਮੀਆਂ ਦੇ ਮੌਸਮ 'ਚ ਇਸ ਦੀ ਵਰਤੋਂ ਜ਼ਿਆਦਾ ਹੋ ਜਾਂਦੀ ਹੈ। 

ਸਿਹਤ ਮਹਿਰਾਂ ਮੁਤਾਬਕ ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਿਬੋਫਲੇਵਿਨ, ਲੈਕਟੋਜ਼, ਆਇਰਨ, ਫਾਸਫੋਰਸ, ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਆਦਿ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਹਾਲਾਂਕਿ ਦਹੀਂ ਦਾ ਸੇਵਨ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਵੀ ਜ਼ਰੂਰੀ ਹਨ। ਕੁਝ ਸਥਿਤੀਆਂ ਵਿੱਚ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਜਾਣੋ ਕਦੋਂ ਦਹੀਂ ਨਹੀਂ ਖਾਣਾ ਚਾਹੀਦਾਅਕਸਰ ਲੋਕਾਂ ਦੇ ਮਨ ਵਿੱਚ ਇਹ ਦੁਬਿਧਾ ਬਣੀ ਰਹਿੰਦੀ ਹੈ ਕਿ ਕਿਸ ਮੌਸਮ ਵਿੱਚ ਦਹੀਂ ਖਾਣਾ ਚਾਹੀਦਾ ਹੈ ਤੇ ਕਦੋਂ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ ਕਿਸ ਬਿਮਾਰੀ ਵਿੱਚ ਇਸ ਨੂੰ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਦਹੀਂ ਖਾਣ ਬਾਰੇ ਕੁਝ ਅਹਿਮ ਗੱਲਾਂ-

1. ਬਾਸੀ ਜਾਂ ਖੱਟਾ ਦਹੀਂ ਨਹੀਂ ਖਾਣਾ ਚਾਹੀਦਾ।2. ਰਾਤ ਨੂੰ ਦਹੀਂ ਜਾਂ ਲੱਸੀ ਨਹੀਂ ਲੈਣੇ ਚਾਹੀਦੇ।3. ਦਹੀਂ ਨੂੰ ਮਾਸਾਹਾਰੀ ਭੋਜਨ ਨਾਲ ਨਹੀਂ ਖਾਣਾ ਚਾਹੀਦਾ।4. ਜੇਕਰ ਕਬਜ਼ ਹੋਵੇ ਤਾਂ ਦਹੀਂ ਦੀ ਬਜਾਏ ਲੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ।5. ਸਰਦੀ, ਜ਼ੁਕਾਮ, ਖੰਘ, ਬਲਗਮ ਹੋਣ 'ਤੇ ਦਹੀਂ ਨਾ ਖਾਓ।6. ਜੇਕਰ ਦਮੇ ਜਾਂ ਸਾਹ ਦੀ ਸਮੱਸਿਆ ਹੈ ਤਾਂ ਦਹੀਂ ਨੂੰ ਧਿਆਨ ਨਾਲ ਖਾਓ।7. ਚਮੜੀ ਦੇ ਰੋਗ ਹੋਣ 'ਤੇ ਦਹੀਂ ਦੀ ਵਰਤੋਂ ਡਾਕਟਰ ਤੋਂ ਪੁੱਛ ਕੇ ਹੀ ਕਰੋ।8. ਜੇਕਰ ਸਰੀਰ 'ਚ ਕਿਤੇ ਵੀ ਸੋਜ ਹੈ ਤਾਂ ਦਹੀਂ ਨਾ ਖਾਓ, ਨਹੀਂ ਤਾਂ ਸੋਜ ਵਧ ਸਕਦੀ ਹੈ।9. ਦਹੀਂ ਨੂੰ ਗਰਮ ਕਰਕੇ ਨਹੀਂ ਖਾਣਾ ਚਾਹੀਦਾ।10. ਬਸੰਤ ਰੁੱਤ ਵਿੱਚ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ: Nail biting habit: ਨਹੁੰ ਚੁਬਾਉਣ ਵਾਲੇ ਸਾਵਧਾਨ! ਅੱਜ ਹੀ ਛੱਡ ਦਿਓ ਇਹ ਆਦਤ, ਨਹੀਂ ਤਾਂ ਹੋ ਸਕਦੇ ਗੰਭੀਰ ਨੁਕਸਾਨ

ਕਿਸ ਮੌਸਮ ਵਿੱਚ ਦਹੀਂ ਖਾਓ ਤੇ ਕਿਸ ਵਿੱਚ ਨਹੀਂ...ਇੱਕ ਆਮ ਧਾਰਨਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਪਰ 16ਵੀਂ ਸਦੀ ਦੇ ਵਣੌਸ਼ਧੀ ਗ੍ਰੰਥ ਭਵਪ੍ਰਕਾਸ਼ ਵਿੱਚ ਬਰਸਾਤ ਤੇ ਗਰਮੀ ਵਿੱਚ ਦਹੀਂ ਖਾਣਾ ਲਾਭਦਾਇਕ ਦੱਸਿਆ ਗਿਆ ਹੈ। ਸਰਦੀਆਂ ਵਿੱਚ ਖਾਣ ਦੀ ਮਨਾਹੀ ਹੈ। ਦਹੀਂ ਠੰਢਾ ਤੇ ਭਾਰੀ ਹੁੰਦਾ ਹੈ, ਇਸ ਲਈ ਸਰਦੀਆਂ ਵਿੱਚ ਇਸ ਨੂੰ ਖਾਣ ਨਾਲ ਮਾਸਪੇਸ਼ੀਆਂ ਤੇ ਨਸਾਂ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਤੇ ਦਿਮਾਗੀ ਪ੍ਰਣਾਲੀ ਤੇ ਚੇਤਨਾ ਕਮਜ਼ੋਰ ਹੋ ਜਾਂਦੀ ਹੈ। ਇਸ ਕਾਰਨ ਵਿਅਕਤੀ ਵਿੱਚ ਥਕਾਵਟ, ਨੀਂਦ ਤੇ ਸੁਸਤੀ ਵਰਗੇ ਲੱਛਣ ਸ਼ੁਰੂ ਹੋ ਜਾਂਦੇ ਹਨ।

ਰਾਤ ਨੂੰ ਦਹੀਂ ਨਾ ਖਾਓਆਯੁਰਵੇਦ ਮਾਹਿਰਾਂ ਅਨੁਸਾਰ ਦੁਪਹਿਰ 2-3 ਵਜੇ ਤੋਂ ਪਹਿਲਾਂ ਦਹੀਂ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਰਾਤ ਦੇ ਖਾਣੇ ਵਿੱਚ ਦਹੀਂ ਨਹੀਂ ਖਾਣਾ ਚਾਹੀਦਾ। ਇਸ ਨੂੰ ਰਾਤ ਦੇ ਖਾਣੇ 'ਚ ਲੈਣ ਨਾਲ ਫੇਫੜਿਆਂ 'ਚ ਇਨਫੈਕਸ਼ਨ, ਖੰਘ ਤੇ ਜ਼ੁਕਾਮ ਤੋਂ ਇਲਾਵਾ ਜੋੜਾਂ ਦੀ ਤਕਲੀਫ ਵਧ ਜਾਂਦੀ ਹੈ।

ਇਹ ਵੀ ਪੜ੍ਹੋ: High Blood Pressure : ਰਿਸਰਚ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ, ਰੋਜ਼ਾਨਾ ਸ਼ਰਾਬ ਪੀਣ ਵਾਲਿਆਂ 'ਚ ਹਾਈ ਬਲੱਡ ਪ੍ਰੈਸ਼ਰ ਦਾ ਹੁੰਦੈ ਜ਼ਿਆਦਾ ਖ਼ਤਰਾ