ਪੜਚੋਲ ਕਰੋ

Melanoma Cases In UK : ਚਮੜੀ ਦੇ ਤਿਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਵੱਧ ਰਿਹਾ ਸਕਿਨ ਕੈਂਸਰ ਦਾ ਖ਼ਤਰਨਾਕ ਰੂਪ 

Melanoma Cases In UK :  ਯੂਕੇ 'ਚ ਸਕਿਨ ਕੈਂਸਰ ਦੇ ਸਭ ਤੋਂ ਖਤਰਨਾਕ ਰੂਪ Melanoma ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

Melanoma Cases In UK :  ਯੂਕੇ 'ਚ ਸਕਿਨ ਕੈਂਸਰ ਦੇ ਸਭ ਤੋਂ ਖਤਰਨਾਕ ਰੂਪ Melanoma ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਾਲ ਹੀ ਵਿੱਚ ਜਾਰੀ ਹੋਈ Cancer Research UK ਦੀ ਰਿਪੋਰਟ ਮੁਤਾਬਕ ਸਾਲ 2022 ਵਿੱਚ ਯੂਕੇ ਵਿੱਚ 20 ਹਜ਼ਾਰ ਤੋਂ ਵੱਧ ਲੋਕਾਂ ਵਿੱਚ ਮੇਲਾਨੋਮਾ ਦੀ ਪੁਸ਼ਟੀ ਹੋਈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ 2040 ਤੱਕ ਹਰ ਸਾਲ ਕਰੀਬ 26,500 ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ।

ਪੁਰਸ਼ ਜਾਂ ਮਹਿਲਾਵਾਂ- ਕਿਸ ਵਿੱਚ ਵੱਧ ਰਿਹਾ ਖਤਰਾ?

ਰਿਸਰਚ ਅਨੁਸਾਰ ਪੁਰਸ਼ਾਂ ਵਿੱਚ ਮੇਲਾਨੋਮਾ ਦੇ ਮਾਮਲਿਆਂ ਵਿੱਚ 23% ਅਤੇ ਮਹਿਲਾਵਾਂ ਵਿੱਚ 26% ਤੱਕ ਵਾਧੇ ਦੀ ਸੰਭਾਵਨਾ ਹੈ। ਸਭ ਤੋਂ ਵੱਧ ਚਿੰਤਾ ਬਜ਼ੁਰਗ ਲੋਕਾਂ ਨੂੰ ਲੈ ਕੇ ਜਤਾਈ ਗਈ ਹੈ। 80 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਵਿੱਚ ਪਿਛਲੇ 10 ਸਾਲਾਂ ਦੌਰਾਨ ਮੇਲਾਨੋਮਾ ਦੇ ਮਾਮਲਿਆਂ ਵਿੱਚ 57% ਵਾਧਾ ਦਰਜ ਕੀਤਾ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸਦਾ ਸਭ ਤੋਂ ਵੱਡਾ ਕਾਰਨ ਜ਼ਿਆਦਾ ਸਮੇਂ ਤੱਕ ਅਲਟਰਾ ਵਾਇਲਟ (UV) ਕਿਰਨਾਂ ਦੇ ਸੰਪਰਕ ਵਿੱਚ ਰਹਿਣਾ ਹੈ। ਰਿਪੋਰਟ ਮੁਤਾਬਕ ਯੂਕੇ ਵਿੱਚ ਲਗਭਗ 90% ਮੇਲਾਨੋਮਾ ਦੇ ਮਾਮਲੇ ਤੇਜ਼ ਧੁੱਪ ਅਤੇ ਸਨਬੈਡ ਦੇ ਇਸਤੇਮਾਲ ਨਾਲ ਜੁੜੇ ਹੋਏ ਹਨ। ਅਰਥਾਤ ਹਜ਼ਾਰਾਂ ਮਾਮਲੇ ਸਹੀ ਸਾਵਧਾਨੀ ਨਾਲ ਰੋਕੇ ਜਾ ਸਕਦੇ ਸਨ।

UV ਕਿਰਨਾਂ ਦਾ ਵੱਡਾ ਖਤਰਾ

ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੀ ਇੱਕ ਹੋਰ ਸਟਡੀ ਵਿੱਚ ਵੀ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਾਲ 2022 ਵਿੱਚ ਦੁਨੀਆ ਭਰ ਵਿੱਚ ਸਾਹਮਣੇ ਆਏ ਮੇਲਾਨੋਮਾ ਦੇ 80% ਤੋਂ ਵੱਧ ਮਾਮਲੇ UV ਰੇਡੀਏਸ਼ਨ ਨਾਲ ਜੁੜੇ ਪਾਏ ਗਏ। ਡਾਕਟਰਾਂ ਦੇ ਅਨੁਸਾਰ ਮੇਲਾਨੋਮਾ ਚਮੜੀ ਦੀਆਂ ਉਹਨਾਂ ਸੈੱਲਾਂ ਵਿੱਚ ਬਣਦਾ ਹੈ ਜੋ ਮੇਲੇਨਿਨ ਤਿਆਰ ਕਰਦੀਆਂ ਹਨ। ਇਹੀ ਮੇਲੇਨਿਨ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ। ਇਹ ਕੈਂਸਰ ਇਸ ਲਈ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਤੇਜ਼ੀ ਨਾਲ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਸਕਦਾ ਹੈ।

ਮਹਿਲਾਵਾਂ ਵਿੱਚ ਵੱਧ ਮਾਮਲੇ

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ 55 ਸਾਲ ਤੋਂ ਘੱਟ ਉਮਰ ਦੀਆਂ ਮਹਿਲਾਵਾਂ ਵਿੱਚ ਮੇਲਾਨੋਮਾ ਦੇ ਮਾਮਲੇ ਪੁਰਸ਼ਾਂ ਨਾਲੋਂ ਵੱਧ ਮਿਲ ਰਹੇ ਹਨ। ਇਸਦਾ ਇੱਕ ਕਾਰਨ ਧੁੱਪ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਅਤੇ ਟੈਨਿੰਗ ਦੀ ਆਦਤ ਮੰਨੀ ਜਾ ਰਹੀ ਹੈ।

ਮਾਹਿਰਾਂ ਨੇ ਲੋਕਾਂ ਨੂੰ SPF 30 ਜਾਂ ਇਸ ਤੋਂ ਵੱਧ ਵਾਲੀ ਬ੍ਰਾਡ-ਸਪੈਕਟ੍ਰਮ ਸਨਸਕ੍ਰੀਨ ਵਰਤਣ ਦੀ ਸਲਾਹ ਦਿੱਤੀ ਹੈ। ਨਾਲ ਹੀ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ, ਤੇਜ਼ ਧੁੱਪ ਵੇਲੇ ਛਾਂ ਵਿੱਚ ਰਹਿਣ ਅਤੇ ਸਨਬੈਡ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ।

ਕਦੋਂ ਹੋਣਾ ਚਾਹੀਦਾ ਹੈ ਸਾਵਧਾਨ?

ਮਾਹਿਰਾਂ ਦੇ ਮੁਤਾਬਕ ਜੇ ਚਮੜੀ 'ਤੇ ਨਵਾਂ ਤਿਲ ਨਜ਼ਰ ਆਵੇ, ਪੁਰਾਣਾ ਤਿਲ ਆਪਣਾ ਰੰਗ ਜਾਂ ਆਕਾਰ ਬਦਲਣ ਲੱਗ ਪਏ ਜਾਂ ਕੋਈ ਘਾਅ ਲੰਬੇ ਸਮੇਂ ਤੱਕ ਠੀਕ ਨਾ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇ ਬਿਮਾਰੀ ਸ਼ੁਰੂਆਤੀ ਪੜਾਅ ਵਿੱਚ ਪਤਾ ਲੱਗ ਜਾਵੇ ਤਾਂ ਇਲਾਜ ਸਫਲ ਹੋਣ ਦੀ ਸੰਭਾਵਨਾ ਕਰੀਬ 95% ਤੱਕ ਹੁੰਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

Advertisement

ਟਾਪ ਹੈਡਲਾਈਨ

Weight Loss Drug: ਮੋਟਾਪਾ ਘਟਾਉਣ ਦਾ ਆਸਾਨ ਤਰੀਕਾ, ਐਕਸਰਸਾਈਜ਼ ਅਤੇ ਡਾਇਟ ਦੀ ਨਹੀਂ ਪਏਗੀ ਲੋੜ; ਸਿਰਫ਼ 12 ਇੰਜੈਕਸ਼ਨਾਂ ਨਾਲ ਹੋ ਜਾਓਗੇ ਫਿੱਟ, ਜਾਣੋ ਕਿਵੇਂ?
ਮੋਟਾਪਾ ਘਟਾਉਣ ਦਾ ਆਸਾਨ ਤਰੀਕਾ, ਐਕਸਰਸਾਈਜ਼ ਅਤੇ ਡਾਇਟ ਦੀ ਨਹੀਂ ਪਏਗੀ ਲੋੜ; ਸਿਰਫ਼ 12 ਇੰਜੈਕਸ਼ਨਾਂ ਨਾਲ ਹੋ ਜਾਓਗੇ ਫਿੱਟ, ਜਾਣੋ ਕਿਵੇਂ?
ਸ਼ਹਿਰੀ ਭਾਰਤ 'ਚ ਹਰ ਤੀਜਾ ਵਿਅਕਤੀ Fatty Liver ਦਾ ਸ਼ਿਕਾਰ, ਨਜ਼ਰਅੰਦਾਜ਼ ਕੀਤਾ ਤਾਂ ਹੋ ਸਕਦਾ ਕੈਂਸਰ
ਸ਼ਹਿਰੀ ਭਾਰਤ 'ਚ ਹਰ ਤੀਜਾ ਵਿਅਕਤੀ Fatty Liver ਦਾ ਸ਼ਿਕਾਰ, ਨਜ਼ਰਅੰਦਾਜ਼ ਕੀਤਾ ਤਾਂ ਹੋ ਸਕਦਾ ਕੈਂਸਰ
Ovarian Cancer Symptoms : ਵਾਰ-ਵਾਰ ਪੇਟ ਫੁੱਲਣਾ ਜਾਂ ਪੀਰੀਅਡਜ਼ ਵਿੱਚ ਗੜਬੜ? ਓਵਰੀਅਨ ਕੈਂਸਰ ਦੇ ਹੋ ਸਕਦੇ ਹਨ ਲੱਛਣ
Ovarian Cancer Symptoms : ਵਾਰ-ਵਾਰ ਪੇਟ ਫੁੱਲਣਾ ਜਾਂ ਪੀਰੀਅਡਜ਼ ਵਿੱਚ ਗੜਬੜ? ਓਵਰੀਅਨ ਕੈਂਸਰ ਦੇ ਹੋ ਸਕਦੇ ਹਨ ਲੱਛਣ
Makhana Side Effects : ਜੇ ਇਹ 5 ਲੱਛਣ ਨਜ਼ਰ ਆਉਣ ਤਾਂ ਭੁੱਲ ਕੇ ਵੀ ਨਾ ਖਾਓ ਮਖਾਣਾ ,ਨਹੀਂ ਤਾਂ ਵਿਗੜ ਜਾਵੇਗੀ ਸਿਹਤ 
Makhana Side Effects : ਜੇ ਇਹ 5 ਲੱਛਣ ਨਜ਼ਰ ਆਉਣ ਤਾਂ ਭੁੱਲ ਕੇ ਵੀ ਨਾ ਖਾਓ ਮਖਾਣਾ ,ਨਹੀਂ ਤਾਂ ਵਿਗੜ ਜਾਵੇਗੀ ਸਿਹਤ 
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Punjab News: ਪੰਜਾਬ ਸਿਆਸਤ 'ਚ ਭੱਖਿਆ ਵਿਵਾਦ, ਅਕਾਲੀ ਕੌਂਸਲਰ ਨੇ ਸੀਨੀਅਰ ਸੁਪਰਡੈਂਟ ਇੰਜੀਨੀਅਰ ਨੂੰ ਜੜਿਆ ਥੱਪੜ; ਜਾਣੋ ਪੂਰਾ ਮਾਮਲਾ...
ਪੰਜਾਬ ਸਿਆਸਤ 'ਚ ਭੱਖਿਆ ਵਿਵਾਦ, ਅਕਾਲੀ ਕੌਂਸਲਰ ਨੇ ਸੀਨੀਅਰ ਸੁਪਰਡੈਂਟ ਇੰਜੀਨੀਅਰ ਨੂੰ ਜੜਿਆ ਥੱਪੜ; ਜਾਣੋ ਪੂਰਾ ਮਾਮਲਾ...
Pension Yojana : ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਕੀ ਤੁਹਾਡੇ ਖਾਤੇ 'ਚ ਆਏ 1100 ਰੁਪਏ ? ਇੰਝ ਕਰੋ ਚੈਕ
Pension Yojana : ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਕੀ ਤੁਹਾਡੇ ਖਾਤੇ 'ਚ ਆਏ 1100 ਰੁਪਏ ? ਇੰਝ ਕਰੋ ਚੈਕ
Driving License : ਵੱਡਾ ਬਦਲਾਅ ਕਰਨ ਦੀ ਤਿਆਰੀ 'ਚ ਸਰਕਾਰ ! ਹੁਣ 50 ਸਾਲ ਤੱਕ ਵੈਧ ਰਹੇਗਾ ਡਰਾਈਵਿੰਗ ਲਾਇਸੈਂਸ, ਜਾਣੋ ਕੀ ਹੋਵੇਗਾ ਫਾਇਦਾ?
Driving License : ਵੱਡਾ ਬਦਲਾਅ ਕਰਨ ਦੀ ਤਿਆਰੀ 'ਚ ਸਰਕਾਰ ! ਹੁਣ 50 ਸਾਲ ਤੱਕ ਵੈਧ ਰਹੇਗਾ ਡਰਾਈਵਿੰਗ ਲਾਇਸੈਂਸ, ਜਾਣੋ ਕੀ ਹੋਵੇਗਾ ਫਾਇਦਾ?
Gold Silver Rate Today: ਬੁੱਧਵਾਰ ਨੂੰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਦੀ ਇੰਨੀ ਕੀਮਤ; ਖਰੀਦਣ ਦਾ ਸੁਨਿਹਰੀ ਮੌਕਾ...
ਬੁੱਧਵਾਰ ਨੂੰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਦੀ ਇੰਨੀ ਕੀਮਤ; ਖਰੀਦਣ ਦਾ ਸੁਨਿਹਰੀ ਮੌਕਾ...
ਪੰਜਾਬ 'ਚ ਮਾਨਸੂਨ ਆਉਣ ਤੋਂ ਪਹਿਲਾਂ ਭਾਖੜਾ ਡੈਮ 'ਚ ਵਾਧੂ ਪਾਣੀ, ਸੂਬਿਆਂ ਨੂੰ ਪਾਣੀ ਲੈਣ ਨੂੰ ਕਿਹਾ; ਬਰਸਾਤਾਂ 'ਚ ਹੜ੍ਹ ਆਉਣ ਦੀ ਸੰਭਾਵਨਾ
ਪੰਜਾਬ 'ਚ ਮਾਨਸੂਨ ਆਉਣ ਤੋਂ ਪਹਿਲਾਂ ਭਾਖੜਾ ਡੈਮ 'ਚ ਵਾਧੂ ਪਾਣੀ, ਸੂਬਿਆਂ ਨੂੰ ਪਾਣੀ ਲੈਣ ਨੂੰ ਕਿਹਾ; ਬਰਸਾਤਾਂ 'ਚ ਹੜ੍ਹ ਆਉਣ ਦੀ ਸੰਭਾਵਨਾ
Double Murder: ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਪਿਓ-ਪੁੱਤ ਦਾ ਸ਼ਰੇਆਮ ਕਤਲ! ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ; ਪੁਲਿਸ ਫ਼ੋਰਸ ਨੇ ਘੇਰਿਆ ਇਲਾਕਾ... 
ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਪਿਓ-ਪੁੱਤ ਦਾ ਸ਼ਰੇਆਮ ਕਤਲ! ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ; ਪੁਲਿਸ ਫ਼ੋਰਸ ਨੇ ਘੇਰਿਆ ਇਲਾਕਾ... 
PM ਮੋਦੀ ਦੇ ਨਾਮ ਨਵਾਂ ਰਿਕਾਰਡ, ਬਣੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ
PM ਮੋਦੀ ਦੇ ਨਾਮ ਨਵਾਂ ਰਿਕਾਰਡ, ਬਣੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ
Embed widget