Men Health: ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕੀਤਾ ਜਾ ਸਕੇ। ਖਾਸ ਕਰਕੇ ਵਧਦੀ ਉਮਰ ਵਿੱਚ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਬਹੁਤ ਸਾਰੇ ਮਰਦ ਤੇ ਔਰਤਾਂ ਵਧਦੀ ਉਮਰ ਦੇ ਨਾਲ ਸਿਹਤ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹਨ। ਜੇ ਤੁਸੀਂ ਵੀ ਅਜਿਹੇ ਲੋਕਾਂ 'ਚ ਹੋ ਤਾਂ ਤੁਸੀਂ ਕਈ ਬਿਮਾਰੀਆਂ ਨੂੰ ਦਾਅਵਤ ਦੇ ਰਹੇ ਹੋ। 


ਕਈ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਵਧਦੀ ਉਮਰ ਦੇ ਨਾਲ ਮਰਦਾਂ ਨੂੰ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਬਲੱਡ ਸ਼ੂਗਰ ਵਰਗੀਆਂ ਕਈ ਬੀਮਾਰੀਆਂ ਹੋਣ ਲੱਗਦੀਆਂ ਹਨ। ਇਨ੍ਹਾਂ ਬਿਮਾਰੀਆਂ ਨੂੰ ਘੱਟ ਕਰਨ ਲਈ ਮਰਦਾਂ ਨੂੰ ਸਿਹਤਮੰਦ ਖੁਰਾਕ ਲੈਣ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ 40 ਨੂੰ ਪਾਰ ਕਰ ਚੁੱਕੇ ਹੋ, ਤਾਂ ਆਓ ਜਾਣਦੇ ਹਾਂ ਕਿ ਤੁਹਾਡਾ ਡਾਈਟ ਪਲਾਨ ਕੀ ਹੋਣਾ ਚਾਹੀਦਾ ਹੈ?


40 ਤੋਂ ਬਾਅਦ ਪੁਰਸ਼ਾਂ ਦਾ ਡਾਈਟ ਪਲਾਨ


1. ਫਾਈਬਰ ਭਰਪੂਰ ਆਹਾਰ ਦਾ ਸੇਵਨ



ਸਿਹਤ ਮਾਹਿਰਾਂ ਵੱਲੋਂ ਮਰਦਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਡਾਈਟ 'ਚ ਫਾਈਬਰ ਯੁਕਤ ਭੋਜਨਾਂ ਦਾ ਸੇਵਨ ਕਰਨ। ਅਜਿਹੀ ਖੁਰਾਕ ਦੇ ਸੇਵਨ ਨਾਲ ਕਬਜ਼, ਬਦਹਜ਼ਮੀ ਦੂਰ ਕੀਤੀ ਜਾ ਸਕਦੀ ਹੈ। ਅਖਰੋਟ, ਬਰੋਕਲੀ, ਸਪਰਾਉਟਸ ਵਰਗੀਆਂ ਚੀਜ਼ਾਂ ਫਾਈਬਰ ਨਾਲ ਭਰਪੂਰ ਖੁਰਾਕ ਹੈ, ਜੋ ਮਰਦਾਂ ਲਈ ਜ਼ਰੂਰੀ ਹੈ।



2. ਪੁਰਸ਼ਾਂ ਲਈ ਗੁੱਡ ਫੈਟ ਜ਼ਰੂਰੀ


ਮਰਦਾਂ ਨੂੰ 40 ਤੋਂ ਬਾਅਦ ਆਪਣੀ ਖੁਰਾਕ ਵਿੱਚ ਚੰਗੀ ਚਰਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਅਖਰੋਟ, ਬੀਜ, ਐਵੋਕਾਡੋ ਵਰਗੇ ਭੋਜਨ ਚੰਗੀ ਚਰਬੀ ਨਾਲ ਭਰਪੂਰ ਹੁੰਦੇ ਹਨ। ਇਸ ਦੇ ਸੇਵਨ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ। ਇਸ ਦੇ ਨਾਲ ਹੀ ਤੁਸੀਂ ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ ਤੋਂ ਵੀ ਦੂਰ ਰਹਿ ਸਕਦੇ ਹੋ।


3. ਸਾਬਤ ਅਨਾਜ ਦਾ ਕਰੋ ਸੇਵਨ



ਸਾਬਤ ਅਨਾਜ ਵਿੱਚ ਫਾਈਬਰ ਅਤੇ ਕਈ ਤਰ੍ਹਾਂ ਦੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਨ੍ਹਾਂ ਭੋਜਨਾਂ ਦਾ ਸੇਵਨ ਕਰਨ ਨਾਲ ਤੁਸੀਂ ਮੋਟਾਪਾ, ਕਬਜ਼, ਹਾਈ ਬਲੱਡ ਪ੍ਰੈਸ਼ਰ ਤੋਂ ਦੂਰ ਰਹਿੰਦੇ ਹੋ। ਤੁਸੀਂ ਓਟਸ, ਲਾਲ ਚਾਵਲ ਤੇ ਓਟਮੀਲ ਨੂੰ ਸਾਬਤ ਅਨਾਜ ਦੇ ਰੂਪ ਵਿੱਚ ਖਾ ਸਕਦੇ ਹੋ।


4. ਪ੍ਰੋਟੀਨ ਭਰਪੂਰ ਖੁਰਾਕ ਖਾਓ



ਮਰਦਾਂ ਨੂੰ ਪ੍ਰੋਟੀਨ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਪ੍ਰੋਟੀਨ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਦਾ ਵਿਕਾਸ ਬਿਹਤਰ ਹੁੰਦਾ ਹੈ। ਤੁਸੀਂ ਪ੍ਰੋਟੀਨ ਨਾਲ ਭਰਪੂਰ ਖੁਰਾਕ ਵਿੱਚ ਦੁੱਧ, ਟੋਫੂ, ਮੀਟ, ਅੰਡੇ ਤੇ ਚਿਕਨ ਨੂੰ ਸ਼ਾਮਲ ਕਰ ਸਕਦੇ ਹੋ।