Refrigerator Using Mistakes: ਫਰਿੱਜ ਸਾਡੇ ਘਰ ਦਾ ਮਹੱਤਵਪੂਰਨ ਹਿੱਸਾ ਬਣ ਗਈ ਹੈ। ਫਰਿੱਜ ਭੋਜਨ ਨੂੰ ਤਾਜ਼ਾ ਰੱਖਣ, ਪਾਣੀ ਨੂੰ ਠੰਢਾ ਕਰਨ ਤੇ ਬਰਫ ਜਮਾਉਣ ਲਈ ਉਪਯੋਗੀ ਹੈ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਬਹੁਤੇ ਲੋਕ ਫਰਿੱਜ ਦੀ ਸਹੀ ਵਰਤੋਂ ਨਹੀਂ ਕਰਦੇ। ਸਾਫ਼-ਸਫ਼ਾਈ ਤੋਂ ਲੈ ਕੇ ਫਰਿੱਜ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਪਤਾ ਨਾ ਹੋਣ ਕਰਕੇ, ਲੋਕ ਇਸ ਦਾ ਸਹੀ ਫਾਇਦਾ ਨਹੀਂ ਉਠਾ ਸਕਦੇ। ਉਲਟਾ ਉਹ ਕਈ ਗਲਤੀਆਂ ਕਰਦੇ ਹਨ ਜਿਹੜੀਆਂ ਅਕਸਰ ਭਾਰੀ ਪੈਂਦੀਆਂ ਹਨ।


ਦਰਅਸਲ ਅਕਸਰ ਅਸੀਂ ਦੇਖਿਆ ਹੈ ਕਿ ਜਦੋਂ ਅਸੀਂ ਭੋਜਨ ਨੂੰ ਲੰਬੇ ਸਮੇਂ ਤੱਕ ਫਰਿੱਜ 'ਚ ਰੱਖਣ ਤੋਂ ਬਾਅਦ ਦੁਬਾਰਾ ਟੇਸਟ ਕਰਦੇ ਹਾਂ ਤਾਂ ਉਸ ਦਾ ਸਵਾਦ ਬਦਲ ਗਿਆ ਲੱਗਦਾ ਹੈ। ਕਈ ਵਾਰ ਡਰ ਹੁੰਦਾ ਹੈ ਕਿ ਖਾਣਾ ਖਰਾਬ ਹੋ ਗਿਆ ਹੈ ਜਾਂ ਕੀਟਾਣੂ ਉਸ ਵਿੱਚ ਆ ਗਏ ਹਨ। ਅਜਿਹੀ ਸਥਿਤੀ ਵਿੱਚ ਕਈ ਵਾਰ ਸਾਨੂੰ ਭੋਜਨ ਨੂੰ ਸੁੱਟ ਦੇਣਾ ਪੈਂਦਾ ਹੈ, ਪਰ ਜੇਕਰ ਅਸੀਂ ਧਿਆਨ ਦੇਈਏ ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਸਾਡੀ ਆਪਣੀ ਗਲਤੀ ਕਾਰਨ ਹੁੰਦਾ ਹੈ। ਆਓ ਜਾਣਦੇ ਹਾਂ ਫਰਿੱਜ 'ਚ ਚੀਜ਼ਾਂ ਰੱਖਦੇ ਸਮੇਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। 


ਫਰਿੱਜ ਵਿੱਚ ਭੋਜਨ ਨੂੰ ਨਾ ਢੱਕਣਾ



ਅਸੀਂ ਅਕਸਰ ਸੋਚਦੇ ਹਾਂ ਕਿ ਫਰਿੱਜ ਵਿੱਚ ਰੱਖੇ ਭੋਜਨ ਵਿੱਚ ਕੀੜੇ-ਮਕੌੜੇ, ਮੱਕੜੀਆਂ ਜਾਂ ਮੱਖੀਆਂ ਨਹੀਂ ਆ ਸਕਦੀਆਂ। ਇਸ ਲਈ ਅਸੀਂ ਭੋਜਨ ਨੂੰ ਬਿਨਾਂ ਢੱਕੇ ਦੇ ਫਰਿੱਜ ਵਿੱਚ ਰੱਖ ਦਿੰਦੇ ਹਾਂ। ਕਈ ਵਾਰ ਆਲਸ ਕਾਰਨ ਅਜਿਹਾ ਹੋ ਜਾਂਦਾ ਹੈ, ਪਰ ਅਜਿਹਾ ਕਰਨਾ ਸਹੀ ਨਹੀਂ ਕਿਉਂਕਿ ਠੰਢੇ ਹੋਣ ਕਾਰਨ ਭੋਜਨ 'ਤੇ ਪਰਤ ਬਣ ਜਾਂਦੀ ਹੈ। ਇਸ ਤੋਂ ਇਲਾਵਾ ਬਗੈਰ ਢੱਕੇ ਇੰਨੇ ਘੱਟ ਤਾਪਮਾਨ ਕਾਰਨ ਭੋਜਨ ਦਾ ਸਵਾਦ ਖਰਾਬ ਹੋ ਜਾਂਦਾ ਹੈ।



ਭੋਜਨ ਨੂੰ ਗਿੱਲੇ ਬਰਤਨਾਂ ਵਿੱਚ ਰੱਖਣਾ



ਜੇਕਰ ਅਸੀਂ ਭੋਜਨ ਨੂੰ ਕਿਸੇ ਭਾਂਡੇ ਵਿੱਚ ਰੱਖ ਕੇ ਫਰਿੱਜ ਵਿੱਚ ਰੱਖਦੇ ਹਾਂ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਂਡੇ ਵਿੱਚ ਪਾਣੀ ਜਾਂ ਇਸ ਦੀਆਂ ਬੂੰਦਾਂ ਹੋਣ ਕਿਉਂਕਿ ਗਿੱਲੇ ਹੋਣ ਕਾਰਨ ਭੋਜਨ ਦਾ ਟੇਸਟ ਵਿਗੜ ਜਾਂਦਾ ਹੈ। ਖਾਸ ਕਰਕੇ ਸਾਗ ਤੇ ਸਬਜ਼ੀਆਂ ਗਲਣ ਲੱਗਦੀਆਂ ਹਨ। ਇਹ ਖਾਣ ਯੋਗ ਨਹੀਂ ਰਹੰਦੀਆਂ। ਇਸ ਲਈ ਜੇਕਰ ਤੁਸੀਂ ਅਜਿਹੀ ਗਲਤੀ ਨਾ ਕਰੋ ਤਾਂ ਬਿਹਤਰ ਹੈ।


 


ਫਰਿੱਜ ਨੂੰ ਪੂਰੀ ਤਰ੍ਹਾਂ ਭਰਨਾ



ਫਰਿੱਜ ਦਾ ਕੰਮ ਸਾਡੇ ਭੋਜਨ ਨੂੰ ਪ੍ਰੋਟੈਕਟ ਕਰਨਾ ਹੁੰਦਾ ਹੈ ਪਰ ਜੇਕਰ ਅਸੀਂ ਇਸ ਨੂੰ ਡਸਟਬਿਨ ਵਾਂਗ ਵਰਤਣਾ ਸ਼ੁਰੂ ਕਰ ਦੇਈਏ ਤਾਂ ਨੁਕਸਾਨ ਹੋਣਾ ਤੈਅ ਹੈ। ਬਹੁਤ ਸਾਰੇ ਲੋਕ ਫਰਿੱਜ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਭਰ ਦਿੰਦੇ ਹਨ, ਜਿਸ ਕਾਰਨ ਖਾਣੇ ਦਾ ਸਵਾਦ ਇੱਕ-ਦੂਜੇ ਨਾਲ ਹਲਕਾ ਮਿਕਸ ਹੋ ਜਾਂਦਾ ਹੈ।