ਮੂੰਹ ‘ਚ ਛਾਲੇ ਹੋਣਾ ਕੀ ਹੋ ਸਕਦੈ ਕੈਂਸਰ ਦਾ ਲੱਛਣ? ਜਾਣਕੇ ਹੈਰਾਨ ਰਹਿ ਜਾਓਗੇ, ਸਮੇਂ ਰਹਿੰਦੇ ਹੀ ਕਰਵਾਓ ਇਲਾਜ
ਅਕਸਰ ਜਦੋਂ ਅਸੀਂ ਜ਼ਿਆਦਾ ਮਸਾਲੇਦਾਰ ਖਾਣ ਖਾ ਲੈਂਦੇ ਹਾਂ ਜਾਂ ਨੀਂਦ ਪੂਰੀ ਨਹੀਂ ਹੁੰਦੀ, ਤਾਂ ਮੂੰਹ ਵਿੱਚ ਛੋਟੇ-ਛੋਟੇ ਛਾਲੇ ਪੈ ਜਾਂਦੇ ਹਨ। ਅਸੀਂ ਸੋਚਦੇ ਹਾਂ ਕਿ ਇਹ ਦੋ-ਤਿੰਨ ਦਿਨਾਂ ਵਿੱਚ ਠੀਕ ਹੋ ਜਾਣਗੇ। ਆਓ ਜਾਣਦੇ ਹਾਂ ਵਾਰ-ਵਾਰ ਛਾਲੇ ...

ਅਕਸਰ ਜਦੋਂ ਅਸੀਂ ਜ਼ਿਆਦਾ ਮਸਾਲੇਦਾਰ ਖਾਣ ਖਾ ਲੈਂਦੇ ਹਾਂ ਜਾਂ ਨੀਂਦ ਪੂਰੀ ਨਹੀਂ ਹੁੰਦੀ, ਤਾਂ ਮੂੰਹ ਵਿੱਚ ਛੋਟੇ-ਛੋਟੇ ਛਾਲੇ ਪੈ ਜਾਂਦੇ ਹਨ। ਅਸੀਂ ਸੋਚਦੇ ਹਾਂ ਕਿ ਇਹ ਦੋ-ਤਿੰਨ ਦਿਨਾਂ ਵਿੱਚ ਠੀਕ ਹੋ ਜਾਣਗੇ। ਕਈ ਵਾਰੀ ਘਰੇਲੂ ਨੁਸਖੇ ਅਜ਼ਮਾਈਦੇ ਹਾਂ ਜਾਂ ਫਿਰ ਬਜ਼ਾਰ ਤੋਂ ਕੋਈ ਮਲ੍ਹਮ ਲਿਆ ਕੇ ਲਾ ਲੈਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਧਾਰਣ ਲੱਗਣ ਵਾਲੇ ਛਾਲੇ ਕਿਸੇ ਗੰਭੀਰ ਬਿਮਾਰੀ ਦਾ ਇਸ਼ਾਰਾ ਵੀ ਹੋ ਸਕਦੇ ਹਨ? ਜਾਣਕਾਰੀ ਮੁਤਾਬਕ, ਕਈ ਵਾਰੀ ਮੂੰਹ ਦੇ ਛਾਲੇ ਕੈਂਸਰ ਦਾ ਸੰਕੇਤ ਵੀ ਹੋ ਸਕਦੇ ਹਨ। ਇਹ ਸੁਣਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ, ਪਰ ਅੱਜ ਦੀ ਇਸ ਜਾਣਕਾਰੀ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇੱਕ ਆਮ ਲੱਛਣ ਵੀ ਇੱਕ ਗੰਭੀਰ ਬਿਮਾਰੀ ਦੀ ਚੇਤਾਵਨੀ ਬਣ ਸਕਦਾ ਹੈ।
ਮੂੰਹ ਵਿੱਚ ਛਾਲੇ
ਆਮ ਤੌਰ 'ਤੇ ਮੂੰਹ ਦੇ ਛਾਲੇ ਵਾਇਰਲ ਇੰਫੈਕਸ਼ਨ, ਵਿਟਾਮਿਨ B12 ਜਾਂ ਆਇਰਨ ਦੀ ਘਾਟ, ਤਣਾਅ ਜਾਂ ਹਾਰਮੋਨਲ ਤਬਦੀਲੀਆਂ ਕਾਰਨ ਹੁੰਦੇ ਹਨ। ਇਹ ਛਾਲੇ ਕੁਝ ਦਿਨਾਂ ਵਿੱਚ ਆਪਣੇ ਆਪ ਠੀਕ ਵੀ ਹੋ ਜਾਂਦੇ ਹਨ। ਪਰ ਜੇਕਰ ਕੋਈ ਛਾਲਾ 2 ਹਫ਼ਤੇ ਤੋਂ ਵੱਧ ਸਮੇਂ ਤੱਕ ਬਣਿਆ ਰਹੇ, ਉਸ ਵਿੱਚ ਦਰਦ ਨਾ ਹੋਵੇ, ਉਹ ਸਖ਼ਤ ਹੋ ਜਾਏ ਜਾਂ ਵਾਰ-ਵਾਰ ਇੱਕੋ ਥਾਂ ਉਤੇ ਹੀ ਬਣ ਰਿਹਾ ਹੋਵੇ ਤਾਂ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।
ਕਦੋਂ ਸਾਵਧਾਨ ਹੋਣਾ ਚਾਹੀਦਾ ਹੈ?
ਜੇ ਛਾਲੇ 2 ਹਫ਼ਤੇ ਤੋਂ ਵੱਧ ਸਮੇਂ ਤੱਕ ਠੀਕ ਨਾ ਹੋਣ
ਮੂੰਹ ਦੇ ਕਿਸੇ ਹਿੱਸੇ ਵਿੱਚ ਗੰਢ ਜਾਂ ਸਖ਼ਤੀ ਮਹਿਸੂਸ ਹੋਵੇ
ਜੀਭ, ਗਾਲਾਂ ਜਾਂ ਬੁੱਲ੍ਹਾਂ 'ਤੇ ਚਿੱਟੇ ਜਾਂ ਲਾਲ ਧੱਬੇ ਨਜ਼ਰ ਆਉਣ
ਨਿਗਲਣ ਵਿੱਚ ਦਿੱਕਤ ਹੋਣ ਜਾਂ ਆਵਾਜ਼ ਵਿੱਚ ਬਦਲਾਅ ਆਉਣਾ
ਕਿਸੇ ਖਾਸ ਥਾਂ 'ਤੇ ਵਾਰ-ਵਾਰ ਛਾਲੇ ਨਿਕਲਣ
ਜੇ ਇਹ ਲੱਛਣ ਦਿਖਣ, ਤਾਂ ਮੂੰਹ ਦੀ ਜਾਂਚ ਲਈ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਮੂੰਹ ਦਾ ਕੈਂਸਰ ਕਿਉਂ ਹੁੰਦਾ ਹੈ?
ਮੂੰਹ ਦੇ ਕੈਂਸਰ ਦੇ ਮੁੱਖ ਕਾਰਨਾਂ ਵਿੱਚ ਤੰਬਾਕੂ ਚਬਾਉਣਾ, ਧੂਮਰਪਾਨ ਕਰਨਾ, ਸ਼ਰਾਬ ਦਾ ਵੱਧ ਸੇਵਨ, ਹਿਊਮਨ ਪੈਪੀਲੋਮਾ ਵਾਇਰਸ (HPV) ਦਾ ਇੰਫੈਕਸ਼ਨ ਅਤੇ ਮੂੰਹ ਦੀ ਸਾਫ਼-ਸਫਾਈ ਦੀ ਘਾਟ ਸ਼ਾਮਲ ਹਨ। ਇਸਦੇ ਨਾਲ ਨਾਲ, ਲਗਾਤਾਰ ਬਹੁਤ ਗਰਮ ਭੋਜਨ ਜਾਂ ਮਸਾਲੇਦਾਰ ਚੀਜ਼ਾਂ ਖਾਣ ਨਾਲ ਵੀ ਮੂੰਹ ਦੀ ਅੰਦਰੂਨੀ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜੋ ਅੱਗੇ ਚੱਲ ਕੇ ਕੈਂਸਰ ਦਾ ਰੂਪ ਧਾਰ ਸਕਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















