Myth Vs Truth: ਗਰਮੀਆਂ ਆਉਂਦੇ ਹੀ ਮੱਛਰਾਂ ਦਾ ਕਹਿਰ ਸ਼ੁਰੂ ਹੋ ਜਾਂਦਾ ਹੈ, ਲੋਕ ਮੱਛਰਾਂ ਤੋਂ ਇੰਨੇ ਪਰੇਸ਼ਾਨ ਹੋ ਜਾਂਦੇ ਹਨ ਕਿ 5 ਮਿੰਟ ਵੀ ਇਕ ਜਗ੍ਹਾ 'ਤੇ ਨਹੀਂ ਬੈਠ ਸਕਦੇ। ਇਸ ਦੇ ਨਾਲ ਹੀ ਇਨ੍ਹਾਂ ਮੱਛਰਾਂ ਕਾਰਨ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸੇ ਲਈ ਹਰ ਕੋਈ ਇਨ੍ਹਾਂ ਮੱਛਰਾਂ ਨੂੰ ਭਜਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਕੁਝ ਲੋਕ ਸਪਰੇਅ ਦਾ ਸਹਾਰਾ ਲੈਂਦੇ ਹਨ, ਜਦੋਂ ਕਿ ਕੁਝ All out ਜਲਾਉਂਦੇ ਹਨ। ਕੁਝ ਅਗਰਬੱਤੀ, ਮੋਰਟਿਨ ਕੋਇਲ ਵਰਗੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਹਨ।
ਪਰ ਇਹ ਇੱਕ ਜ਼ਬਰਦਸਤ ਮੱਛਰ ਹੈ ਜੋ ਕਿ ਜਾਣ ਦਾ ਨਾਂਅ ਹੀ ਨਹੀਂ ਲੈਂਦਾ। ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਲਸਣ, ਪਿਆਜ਼, ਕਾਲੀ ਮਿਰਚ ਵਰਗੀਆਂ ਚੀਜ਼ਾਂ ਦਾ ਸੇਵਨ ਕਰਨ ਵਾਲਿਆਂ ਨੂੰ ਮੱਛਰ ਘੱਟ ਕੱਟਦਾ ਹੈ। ਰੁੱਕ ਜਾਓ, ਜੇਕਰ ਤੁਸੀਂ ਇਸ ਨੂੰ ਸੱਚ ਸਮਝਦਿਆਂ ਹੋਇਆਂ ਬਹੁਤ ਸਾਰਾ ਪਿਆਜ਼ ਅਤੇ ਲਸਣ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਇਸ ਦੀ ਸੱਚਾਈ ਤੋਂ ਜਾਣੂ ਹੋ ਜਾਓ। ਅੱਜ ਅਸੀਂ ਤੁਹਾਨੂੰ ਇਸ ਆਰਟਿਕਲ ਵਿੱਚ ਦੱਸਾਂਗੇ ਕਿ ਕੀ ਪਿਆਜ਼ ਅਤੇ ਲਸਣ ਦੇ ਸੇਵਨ ਨਾਲ ਅਸਲ ਵਿੱਚ ਮੱਛਰ ਨਹੀਂ ਕੱਟਦਾ ਹੈ, ਆਓ ਜਾਣਦੇ ਹਾਂ ਇਸ ਬਾਰੇ...
ਕੀ ਕਹਿੰਦੇ ਹਨ ਐਕਸਪਰਟ
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਜੇਕਰ ਤੁਸੀਂ ਲਸਣ, ਪਿਆਜ਼ ਅਤੇ ਕਾਲੀ ਮਿਰਚ ਖਾਓਗੇ ਤਾਂ ਮੱਛਰ ਤੁਹਾਨੂੰ ਨਹੀਂ ਕੱਟਣਗੇ। ਹਾਂ, ਇਹ ਵੱਖਰੀ ਗੱਲ ਹੈ ਕਿ ਜੇਕਰ ਤੁਸੀਂ ਲਸਣ ਅਤੇ ਪਿਆਜ਼ ਨੂੰ ਚਮੜੀ 'ਤੇ ਲਗਾਓਗੇ ਤਾਂ ਇਸ ਦੀ ਖੁਸ਼ਬੂ ਕਾਰਨ ਮੱਛਰ ਤੁਹਾਡੇ ਨੇੜੇ ਨਹੀਂ ਆਉਣਗੇ।
ਇਸ ਗੱਲ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ ਕਿ ਕਾਲੀ ਮਿਰਚ ਖਾਣ ਵਾਲੇ ਲੋਕਾਂ ਨੂੰ ਮੱਛਰ ਘੱਟ ਕੱਟਦੇ ਹਨ। ਹਾਂ ਜੇਕਰ ਤੁਸੀਂ ਸਕਿਨ 'ਤੇ ਕਾਲੀ ਮਿਰਚ ਪਾਊਡਰ ਲਾਉਂਦੇ ਹੋ, ਤਾਂ ਤੁਸੀਂ ਮੱਛਰਾਂ ਤੋਂ ਬਚ ਸਕਦੇ ਹੋ। ਕਿਉਂਕਿ ਕਾਲੀ ਮਿਰਚ 'ਚ ਕੈਪਸੈਸੀਨ ਨਾਂ ਦਾ ਕੰਪਾਉਂਡ ਹੁੰਦਾ ਹੈ ਜੋ ਸਕਿਨ 'ਤੇ ਗਰਮੀ ਪੈਦਾ ਕਰਦਾ ਹੈ ਅਤੇ ਇਸ ਕਾਰਨ ਮੱਛਰ ਦੂਰ ਹੋ ਸਕਦੇ ਹਨ।
ਇਹ ਵੀ ਪੜ੍ਹੋ: ਇਨ੍ਹਾਂ ਕਾਰਨਾਂ ਕਰਕੇ ਬਰਬਾਦ ਹੋ ਰਹੇ ਮਰਦਾਂ ਦੇ sperm, ਵਿਗਿਆਨੀਆਂ ਨੇ ਦਿੱਤੀ ਇਹ ਚਿਤਾਵਨੀ
ਇਸੇ ਤਰ੍ਹਾਂ ਇਸ ਗੱਲ ਵਿੱਚ ਵੀ ਸੱਚਾਈ ਨਹੀਂ ਹੈ ਕਿ ਲਸਣ ਅਤੇ ਪਿਆਜ਼ ਖਾਣ ਵਾਲਿਆਂ ਨੂੰ ਮੱਛਰ ਘੱਟ ਕੱਟਦਾ ਹੈ। ਕਿਉਂਕਿ ਮੱਛਰ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ ਕਿ ਤੁਸੀਂ ਕੀ ਖਾਦਾ ਹੈ, ਹਾਲਾਂਕਿ ਜੇਕਰ ਤੁਸੀਂ ਲਸਣ ਅਤੇ ਪਿਆਜ਼ ਦਾ ਪੇਸਟ ਚਮੜੀ 'ਤੇ ਲਾਉਂਦੇ ਤਾਂ ਇਸ ਦੀ ਬਦਬੂ ਕਰਕੇ ਤੁਸੀਂ ਮੱਛਰਾਂ ਤੋਂ ਬੱਚ ਸਕਦੇ ਹੋ। ਮੱਛਰਾਂ ਨੂੰ ਇਹ ਬਦਬੂ ਬਿਲਕੁਲ ਵੀ ਪਸੰਦ ਨਹੀਂ ਹੁੰਦੀ।
ਇਹ ਘਰੇਲੂ ਨੁਸਖੇ ਅਪਣਾਓ
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਮੱਛਰ ਕੱਟਦੇ ਹਨ ਤਾਂ ਕੋਈ ਵੀ ਕ੍ਰੀਮ ਲਗਾਉਣ ਦੀ ਬਜਾਏ ਤੁਸੀਂ ਆਪਣੀ ਸਕਿਨ 'ਤੇ ਨਾਰੀਅਲ ਤੇਲ ਅਤੇ ਨਿੰਬੂ ਮਿਲਾ ਕੇ ਲਗਾ ਸਕਦੇ ਹੋ। ਇਹ ਤੁਹਾਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦਾ ਅਤੇ ਮੱਛਰ ਤੋਂ ਵੀ ਬਚਾਉਂਦਾ ਹੈ।
ਮੱਛਰਾਂ ਨੂੰ ਪੁਦੀਨੇ ਦੀ ਮਹਿਕ ਬਿਲਕੁਲ ਵੀ ਪਸੰਦ ਨਹੀਂ ਹੁੰਦੀ, ਇਸ ਲਈ ਜੇਕਰ ਤੁਸੀਂ ਸਕਿਨ 'ਤੇ ਪੁਦੀਨੇ ਦਾ ਤੇਲ ਲਾਓਗੇ ਤਾਂ ਵੀ ਮੱਛਰ ਤੁਹਾਡੇ ਤੋਂ ਦੂਰ ਰਹਿਣਗੇ।
ਇਹ ਵੀ ਪੜ੍ਹੋ: 48 ਦਵਾਈਆਂ ਕੁਆਲਿਟੀ ਟੈਸਟ 'ਚ ਫੇਲ, ਚੈਕ ਕਰ ਲਓ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਦਵਾਈਆਂ